Sri Fatehgarh Sahib Gurdwara Live on YouTube

December 19, 2023 - PatialaPolitics

Sri Fatehgarh Sahib Gurdwara Live on YouTube

*ਜ਼ਰੂਰੀ ਬੇਨਤੀ*

ਸੰਗਤ ਜੀ, ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਫੇਸਬੁੱਕ ਅਤੇ ਯੂਟਿਊਬ ’ਤੇ ਅਧਿਕਾਰਤ ਚੈਨਲ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਚੈਨਲਾਂ ਉੱਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਅਧਿਕਾਰਤ ਗੁਰਬਾਣੀ ਪ੍ਰਸਾਰਣ ਕੀਤਾ ਜਾਵੇਗਾ। ਇਸ ਸਾਲ ਸ਼ਹੀਦੀ ਸਭਾ ਸਮਾਗਮਾਂ ਦਾ ਸਮੁੱਚਾ ਸਿੱਧਾ ਪ੍ਰਸਾਰਣ ਵੀ ਇਨ੍ਹਾਂ ਚੈਨਲਾਂ ’ਤੇ ਕੀਤਾ ਜਾ ਰਿਹਾ ਹੈ। ਜਲਦ ਹੀ ਇਨ੍ਹਾਂ ਚੈਨਲਾਂ ਨੂੰ ਰਸਮੀ ਤੌਰ ’ਤੇ ਜਾਰੀ ਕਰ ਦਿੱਤਾ ਜਾਵੇਗਾ।

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇਨ੍ਹਾਂ ਚੈਨਲਾਂ ਨੂੰ ਹੇਠ ਦਿੱਤੇ ਲਿੰਕਾਂ ਤੋਂ ਵੱਧ ਤੋਂ ਵੱਧ ਲਾਈਕ/ਸਬਸਕ੍ਰਾਈਬ ਕਰੋ ਜੀ।

ਫੇਸਬੁੱਕ: facebook.com/LiveSriFatehga…

ਯੂਟਿਊਬ: youtube.com/@LiveSriFatehg…

ਨੋਟ: ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਕੇਵਲ ਉਕਤ ਚੈਨਲ ਹੀ ਅਧਿਕਾਰਤ ਹਨ।