One injured in Chandigarh Ram Darbar Gas Cylinder Blast

December 20, 2023 - PatialaPolitics

One injured in Chandigarh Ram Darbar Gas Cylinder Blast

ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਰਾਮਦਰਬਾਰ ਫੇਜ਼ 2 ਵਿੱਚ ਦੇਰ ਰਾਤ ਇੱਕ ਘਰ ਵਿੱਚ ਧਮਾਕਾ ਹੋਣ ਕਾਰਨ ਧਮਾਕੇ ਦੀ ਆਵਾਜ਼ ਨਾਲ ਆਸਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਪਤਾ ਲੱਗਾ ਕਿ ਰਾਮਦਰਬਾਰ ਦੇ ਫੇਜ਼ 2 ਦੇ ਮਕਾਨ ਨੰਬਰ 1422 ਵਿੱਚ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟਣ ਕਾਰਨ 35 ਸਾਲਾ ਅਮਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਨੇ ਪੁਲਿਸ ਅਤੇ ਫਾਇਰ ਬਿ੍ਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ।