Patiala: Man held for alleged sacrilege attempt at Preet Nagar Gurdwara Sahib

January 4, 2024 - PatialaPolitics

Patiala: Man held for alleged sacrilege attempt at Preet Nagar Gurdwara Sahib

ਪਟਿਆਲਾ ਵਿਚ ਬਿਤੇ ਦਿਨੀਂ ਗੁਰੂਦਵਾਰਾ ਸਾਹਿਬ ਵਿੱਚ ਬੇਦਬੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਮਣੇ ਆਇਆ ਹੈ। ਪੁਲਿਸ ਵੱਲੋ ਦਰਜ਼ FIR ਦੌਰਾਨ ਜੋਗਿੰਦਰਪਾਲ ਗੁਰਦੁਆਰਾ ਸਾਹਿਬ ਪ੍ਰੀਤ ਨਗਰ ਤ੍ਰਿਪੜੀ ਦਾ ਮੀਤ ਪ੍ਰਧਾਨ ਹੈ, ਜੋ ਮਿਤੀ 03/01/24 ਸਮਾ 4.00 PM ਤੇ ਜੋਗੀਂਦਰਪਾਲ ਨੇ ਦੇਖਿਆ ਕਿ ਇਕ ਬੰਦਾ ਸ਼ਰਾਬੀ ਹਾਲਤ ਵਿੱਚ ਬੂਟਾਂ ਸਮੇਤ ਗੁਰਦੁਆਰਾ ਸਾਹਿਬ ਦੇ ਉਪਰ ਬਣੀ ਗੈਲਰੀ ਦਾ ਦਰਵਾਜਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਉਸ ਜਗ੍ਹਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਬਣਿਆ ਹੋਇਆ ਸੀ ਅਤੇ ਸਰੂਪ ਪਏ ਸਨ। ਜੋ ਉਸ ਬੰਦੇ ਦੀ ਜੇਬ ਵਿੱਚ ਇੱਕ ਜਰਦੇ ਦੀ ਪੂੜੀ ਵੀ ਬਰਾਮਦ ਹੋਈ। ਪਟਿਆਲਾ ਪੁਲਿਸ ਨੇ ਉਸਤੇ ਧਾਰਾ FIR U/S 295-A IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ