Patiala: 3 arrested in new bus stand firing case

January 11, 2024 - PatialaPolitics

Patiala: 3 arrested in new bus stand firing case

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਮਿਤੀ 09.01.2024 ਨੂੰ ਵਕਤ 2-00ਪੀਐਮ ਪਰ ਨਵਾਂ ਬੱਸ ਅੱਡਾ ਪਟਿਆਲਾ ਵਿਖੇ ਨੋਜਵਾਨਾ ਦੇ ਗਰੁੱਪਾਂ ਦੀ ਆਪਸ ਵਿੱਚ ਪਹਿਲਾ ਥੋੜੀ ਬਹੁਤ ਤਲਕਕਲਾਮੀ ਹੋਈ ਸੀ ਫਿਰ ਦੂਜੇ ਗਰੁੱਪ ਨੇ ਅੰਨੇਵਾਹ ਫਾਇਰਿੰਗ ਕੀਤੀ ਸੀ,ਇਸ ਫਾਇਰਿੰਗ ਦੇ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ, ਸ੍ਰੀ ਜਸਵਿੰਦਰ ਸਿੰਘ ਟਿਵਾਣਾ PPS ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ । ਪਟਿਆਲਾ ਪੁਲਿਸ ਨੇ 24 ਘੰਟੇ ਦੇ ਅੰਦਰ ਇਸ ਵਾਰਦਾਤ ਵਿੱਚ ਸਾਮਲ 3 ਦੋਸੀਆਨ (1) ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾਂ ਥਾਣਾ ਜੋਗਾ ਜਿਲਾ ਮਾਨਸਾ, (2) ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਭਰੂਰ ਥਾਣਾ ਸਦਰ ਸੁਨਾਮ ਜਿਲ੍ਹਾ ਸੰਗਰੂਰ, (3) ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਮਕਾਨ ਨੰਬਰ 809 ਵਾਰਡ ਨੰਬਰ 7 ਭਿੱਖੀ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਵਾਰਦਾਤ ਵਿੱਚ ਵਰਤੇ 2 ਪਿਸਟਲ ਸਮੇਤ 6 ਰੋਦ ਵੀ ਬਰਾਮਦ ਕੀਤੇ ਗਏ ਹਨ।

 

ਘਟਨਾਂ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮੁਕੱਦਮਾ ਨੰਬਰ 06 ਮਿਤੀ 09.01.2024 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਅਰਬਨ ਅਸਟੇਟ ਬਰ ਬਿਆਨ ਸੰਜੀਵ ਕੁਮਾਰ ਪੁੱਤਰ ਸੁਰੇਸ ਕੁਮਾਰ ਵਾਸੀ ਢੱਕੜਬਾ ਜਿਲ੍ਹਾ ਪਟਿਆਲਾ ਦਰਜ ਹੋਇਆ ਸੀ ਜਿਸਨੇ ਦੱਸਿਆ ਸੀ ਕਿ ਨਵਾਂ ਬੱਸ ਅੱਡਾ ਪਰ 2 ਗਰੁੱਪਾਂ ਦੇ ਮਾਮੂਲੀ ਝਗੜੇ ਤੋ ਬਾਅਦ ਇਕ ਗਰੁੱਪ ਨੇ ਅੱਧਾਧੁੰਦ ਫਾਇਰਿੰਗ ਕੀਤੀ ਸੀ ਜਿਸ ਨਾਲ ਆਮ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਇਆ ਸੀ ਅਤੇ ਮੋਕਾ ਤੋ 4-5 ਖੋਲ ਰੋਦ ਬਰਾਮਦ ਹੋਏ ਸਨ ਅਤੇ ਤਕਰੀਬਨ ਏਨੀਆਂ ਗੋਲੀਆਂ ਹੀ ਮੌਕਾ ਦੇ ਗਵਾਹਾਂ ਨੇ ਚੱਲਣੀਆਂ ਦੱਸੀਆਂ ਸਨ । ਜਿਸਤੇ ਮੁਕੱਦਮਾ ਦਰਜ ਕਰਕੇ ਫੋਰੀ ਤੋਰ ਦੋਸੀਆਨ ਦੀ ਸਨਾਖਤ ਅਤੇ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਨੇ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ 3 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਗ੍ਰਿਫਤਾਰੀ ਤੇ ਬਰਾਮਦਗੀ: ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਲੋੜੀਦੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਹੀ ਇਸ ਵਾਰਦਾਤ ਵਿੱਚ ਲੋੜੀਦੇ ਦੋਸੀਆਨ ਗ੍ਰਿਫਤਾਰ ਕੀਤਾ ਹੈ ਅਤੇ ਘਟਨਾਂ ਤੋ ਕੁਝ ਸਮੇਂ ਬਾਅਦ ਹੀ ਮਿਤੀ 09.01.2024 ਨੂੰ ਦੋਸੀ ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾਂ ਥਾਣਾ ਜੋਗਾ ਜਿਲਾ ਮਾਨਸਾ ਨੂੰ ਨੇੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰਿਫਤਾਰ ਕੀਤਾ। ਇਸਦੇ ਸਾਥੀ ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਭਰੂਰ ਥਾਣਾ ਸਦਰ ਸੁਨਾਮ ਜਿਲ੍ਹਾ ਸੰਗਰੂ ਅਤੇ ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਮਕਾਨ ਨੰਬਰ 809 ਵਾਰਡ ਨੰਬਰ 7 ਭਿੱਖੀ ਨੇੜੇ ਸਿਵਲ ਹਸਪਤਾਲ ਭਿੱਖੀ ਜਿਲ੍ਹਾ ਮਾਨਸਾ ਮਿਤੀ 10.01.2024 ਨੂੰ ਸੁਨਾਮ ਤੋਂ ਭਿੱਖੀ ਮੇਨ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੋਰਾਨ ਦੋਸ਼ੀ ਬਲਜਿੰਦਰ ਸਿੰਘ ਉਰਫ ਬੱਲੀ ਉਕਤ ਪਾਸੋਂ ਇਕ ਪਿਸਟਲ .32 ਬੋਰ ਸਮੇਤ 4 ਰੋਦ ਅਤੇ ਦੋਸੀ ਸਰਬਜੀਤ ਸਿੰਘ ਉਰਫ ਸਰਬੀ ਉਕਤ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ 2 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

 

ਤਫਤੀਸ ਦੋਰਾਨ ਦੋਸੀਆਨ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਉਕਤ ਤਿੰਨੋ ਦੋਸੀ ਆਪਣੇ ਹੋਰ ਸਾਥੀਆਂ ਸਮੇਤ ਮਾਨਸਾਂ ਜਾਣ ਲਈ ਬੱਸ ਅੱਡਾ ਪਰ ਖੜੇ ਸੀ ਜਿਥੇ ਇੰਨ੍ਹਾ ਦਾ ਬੱਸ ਅੱਡੇ ਪਰ ਖੜੇ ਕੁਝ ਨੌਜਵਾਨਾਂ ਨਾਲ ਤਲਕਕਲਾਮੀ ਹੋਈ ਸੀ ਜਿਸ ਤੋ ਬਾਅਦ ਇੰਨ੍ਹਾ ਦੀ ਮੌਕਾ ਪਰ ਦੂਜੇ ਨੋਜਵਾਨਾ ਨਾਲ ਹੱਥੋਪਾਈ ਅਤੇ ਧੱਕਾਮੁੱਕੀ ਵੀ ਹੋਈ ਸੀ ਜਿਸ ਤੋ ਬਆਦ ਉਕਤਾਨ ਤਿੰਨਾ ਦੋਸੀਆਨ ਅਤੇ ਇੰਨ੍ਹਾ ਦੇ ਸਾਥੀਆਂ ਨੇ ਬੱਸ ਅੱਡੇ ਪਰ ਅੰਨ੍ਹੇਵਾਹ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ ਅਤੇ ਮੋਕਾਂ ਤੋ ਫਰਾਰ ਹੋ ਗਏ ਦੋਸੀਆਨ ਧਿਰ ਬੱਸ ਅੱਡੇ ਪਰ ਖੜੇ ਦੂਜੇ ਨੌਜਵਾਨਾਂ ਦੇ ਗਰੁੱਪ ਦੇ ਪਹਿਲਾ ਤੋ ਜਾਣਕਾਰ ਨਹੀ ਸੀ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੋਸੀ ਬਲਜਿੰਦਰ ਸਿੰਘ ਉਰਫ ਬੱਲੀ, ਸਰਬਜੀਤ ਸਿੰਘ ਉਰਫ ਸਰਬੀ ਅਤੇ ਜਗਜੀਤ ਸਿੰਘ ਉਰਫ ਵਿੱਕੀ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਾਮਦ ਹੋਏ ਅਸਲੇ ਅਤੇ ਇੰਨ੍ਹਾਂ ਤੋਂ ਹੋਰ ਗੈਂਗਸਟਰਾਂ ਨਾਲ ਸਬੰਧ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੁੱਢਲੇ ਤੌਰ ਤੇ ਇਸ ਵਾਰਦਾਤ ਵਿੱਚ ਸਾਮਲ 5 ਵਿਅਕਤੀ ਅਰਸ ਡੱਲਾ ਅਤੇ ਪਰਮਜੀਤ ਸਿੰਘ ਉਰਫ ਪੰਮਾ (ਬਠਿੰਡਾ)ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਇੰਨ੍ਹਾ ਦੇ ਬਾਕੀ ਸਾਥੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।