Patiala boy Manish Singla dies of heart attack in Philippines
Patiala boy Manish Singla dies of heart attack in Philippines

ਰੋਜ਼ਗਾਰ ਦੀ ਭਾਲ ‘ਚ ਫਿਲੀਪੀਂਸ ਗਏ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਦੇ ਰਹਿਣ ਵਾਲੇ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਜਾਣਕਾਰੀ ਸ਼ਨੀਵਾਰ ਸਵੇਰੇ ਪਰਿਵਾਰ ਨੂੰ ਮਿਲੀ। ਮ੍ਰਿਤਕ ਮਨੀਸ਼ ਸਿੰਗਲਾ (32) ਪੁੱਤਰ ਸਵ. ਅਸ਼ੋਕ ਸਿੰਗਲਾ ਭੋਲਾ ਦੇ ਚਾਚਾ ਭਾਜਪਾ ਪ੍ਰਧਾਨ ਵਿਨੋਦ ਸਿੰਗਲਾ ਵਾਸੀ ਸਮਾਣਾ ਨੇ ਦੱਸਿਆ ਕਿ ਉਹ ਮਹੀਨਾ ਪਹਿਲਾਂ ਫਿਲੀਪੀਨਜ਼ ਗਿਆ ਸੀ।
