CM Bhagwant Mann Set to Become Father Again in March 2024

January 26, 2024 - PatialaPolitics

CM Bhagwant Mann Set to Become Father Again in March 2024

ਅੱਜ 75ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਨਿੱਜੀ ਖੁਸ਼ੀ ਸਾਂਝੀ ਕੀਤੀ ਹੈ। ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਹ ਜਨਤਾ ਨਾਲ ਆਪਣੀ ਨਿੱਜੀ ਖੁਸ਼ੀ ਸਾਂਝੀ ਕਰ ਰਹੇ ਹਨ। ਮਾਰਚ ਮਹੀਨੇ ਉਨ੍ਹਾਂ ਦੇ ਘਰ ਖੁਸ਼ੀ ਆਉਣ ਵਾਲੀ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ 7 ਮਹੀਨਿਆਂ ਦੀ ਗਰਭਵਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਖੁਸ਼ੀ ਤੇ ਹੈਰਾਨੀ ਹੋਵੇਗੀ ਕਿ ਅਸੀਂ ਅਜੇ ਤਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ। ਜਿਹੜਾ ਵੀ ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਕੁਦਰਤ ਦੀ ਸਭ ਤੋਂ ਵੱਡੀ ਨਿਯਾਮਤ ਹੈ। ਮੁੰਡੇ ਤੇ ਕੁੜੀਆਂ ਦੇ ਚੱਕਰਾਂ ਵਿਚ ਨਹੀਂ ਪੈਣਾ ਚਾਹੀਦਾ। ਇਹ ਨਾ ਦੇਖਿਆ ਕਰੋ ਕਿ ਮੁੰਡਾ ਹੈ ਜਾਂ ਕੁੜੀ ਹੈ, ਕੀ ਪਤਾ ਰੱਬ ਕਿਹੜੇ ਰੂਪ ਵਿਚ ਮਿਲ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਪੰਜਾਬ ਸਰਕਾਰ ਦਾ ਸੰਕਲਪ ਹੈ, ਜਿਸ ਨੂੰ ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਹੈ