Politics on Kartarpur Sahib Corridor
November 26, 2018 - PatialaPolitics
ਕਰਤਾਰਪੁਰ ਸਾਹਿਬ- ਡੇਰਾ ਬਾਬਾ ਨਾਨਾਕ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਮੌਕੇ ਚੜ੍ਹਦੀ ਸਵੇਰ ਹੀ ਸਿਆਸਤ ਜ਼ੋਰਾਂ ’ਤੇ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਂਘੇ ਦੇ ਨੀਂਹ ਪੱਥਰ ’ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ #ਬਾਦਲ ਦਾ ਨਾਂ ਲਿਖਿਆ ਗਿਆ ਹੈ ਜਿਸ ’ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਰਾਜ਼ ਜਤਾਇਆ ਹੈ। ਉਹ ਇੰਨੇ ਰੋਹ ਵਿੱਚ ਆ ਗਏ ਕਿ ਉਨ੍ਹਾਂ ਨੀਂਹ ਪੱਥਰ ’ਤੇ ਲਿਖੇ ਆਪਣੇ, ਸੁਨੀਲ ਜਾਖੜ ਤੇ ਮੁੱਖ ਮੰਤਰੀ #ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉੱਤੇ ਟੇਪ ਲਾ ਦਿੱਤੀ।