Patiala: 4 Injured in Accident near Shri Kali Mata Mandir

March 6, 2024 - PatialaPolitics

Patiala: 4 Injured in Accident near Shri Kali Mata Mandir

ਕਾਲੀ ਮਾਤਾ ਮੰਦਰ ਦੇ ਬਾਹਰ ਵਾਪਰਿਆ ਭਿਆਨਕ ਸੜਕ ਹਾਦਸਾ,4 ਲੋਕ ਹੋਏ ਜ਼ਖਮੀ

 

ਬੀਤੀ ਰਾਤ ਪਟਿਆਲਾ ਦੇ ਇਤਿਹਾਸਿਕ ਸ੍ਰੀ ਕਾਲੀ ਦੇਵੀ ਮੰਦਿਰ ਦੇ ਬਾਹਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਮਿਲੀ ਜਾਣਕਾਰੀ ਮੁਤਾਬਿਕ ਮੰਦਿਰ ਦੇ ਬਾਹਰ ਲੱਗਣ ਵਾਲੀਆਂ ਪ੍ਰਸ਼ਾਦ ਦੀਆਂ ਰੇੜੀਆਂ ਨੂੰ ਇੱਕ ਤੇਜ਼ ਰਫਤਾਰ ਨਾਲ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਅੱਗੇ ਜਾ ਕੇ ਗੱਡੀ OMAX ਮੋਲ ਦੇ ਬਾਹਰ ਜਾ ਵੱਜੀ ਜਿਸ ਵਿੱਚ ਗੱਡੀ ਪੂਰੀ ਇਸ ਹਾਦਸੇ ਦੌਰਾਨ ਚਕਨਾਚੂਰ ਹੋ ਗਈ ਅਤੇ ਇਸ ਹਾਦਸੇ ਚ 4 ਲੋਕ ਜ਼ਖਮੀ ਹੋਏ ਜਿਨਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਦਾਖਿਲ ਕਰਵਾਇਆ ਗਿਆ

 

View this post on Instagram

 

A post shared by Patiala Politics (@patialapolitics)