Patiala: FIR against 2 in Teenage girl murder case

March 8, 2024 - PatialaPolitics

Patiala: FIR against 2 in Teenage girl murder case

ਪਟਿਆਲਾ ਵਿਚ ਬਿਤੇ ਦਿਨੀਂ ਇਕ 18 ਸਾਲਾਂ ਕੁੜੀ ਦੀ ਹਤਿਆ ਦਾ ਕੇਸ ਸਾਮਣੇ ਆਇਆ ਹੈ। ਸਾਲ 2023 ਵਿੱਚ ਅਰੁਨ ਕੁਮਾਰ ਪੰਕਜ ਦੀ ਲੜਕੀ ਸਲਮਾਂ ਨੂੰ ਭਜਾ ਕੇ ਲੈ ਗਿਆ ਸੀ, ਜੋ ਕੁਝ ਦਿਨਾਂ ਬਾਅਦ ਲੜਕੀ ਵਾਪਿਸ ਆ ਗਈ ਸੀ, ਜੋ ਮਿਤੀ 06/03/2024 ਨੂੰ ਸਮਾਂ 07.00 PM ਤੇ ਪੰਕਜ ਦੀ ਵੱਡੀ ਲੜਕੀ ਸਲਮਾ ਆਪਣੀ ਛੋਟੀ ਭੈਣ ਅਤੇ ਸਹੇਲੀ ਨਾਲ ਆਪਣੇ ਘਰ ਸਾਹਮਣੇ ਕਰਿਆਨਾ ਦੀ ਦੁਕਾਨ ਤੋਂ ਖਾਣ ਦਾ ਸਮਾਨ ਲੈਣ ਗਈ ਸੀ, ਤਾਂ ਇਹਨੇ ਵਿੱਚ ਦੋਸ਼ੀ ਅਰੁਨ ਕੁਮਾਰ ਆਪਣੇ ਸਾਥੀ ਦੇ ਨਾਲ ਬਿਨ੍ਹਾਂ ਨੰਬਰੀ ਮੋਟਰਸਾਇਕਲ ਤੇ ਆਇਆ ਤੇ ਲੜਕੀ ਸਲਮਾ ਦਾ ਹੱਥ ਫੜ ਕੇ ਖਿਚ ਕੇ ਲੈ ਜਾਣ ਲੱਗਿਆ ਤਾਂ ਸਲਮਾਂ ਤੇ ਉਸਦੀ ਛੋਟੀ ਭੈਣ ਅਤੇ ਸਹੇਲੀ ਨੇ ਰੋਲਾ ਪਾ ਦਿੱਤਾ ਤੇ ਅਰੁਨ ਨੇ ਥੋੜਾ ਅੱਗੇ ਜਾ ਕੇ ਛੁਰਾ ਕੱਢਿਆ ਅਤੇ ਛੁਰੇ ਦੇ ਕਈ ਵਾਰ ਸਲਮਾ ਦੀ ਛਾਤੀ ਤੇ ਕੀਤੇ ਅਤੇ ਮੌਕੇ ਤੇ ਆਪਣੇ ਸਾਥੀ ਸਮੇਤ ਭੱਜ ਗਿਆ, ਪੰਕਜ ਨੇ ਆਪਣੀ ਲੜਕੀ ਸਲਮਾ ਨੂੰ ਈ-ਰਿਕਸ਼ਾ ਤੇ ਰਜਿੰਦਰਾ ਹਸਪਤਾਲ ਪਟਿ. ਵਿਖੇ ਲੈ ਗਿਆ ਜਿੱਥੇ ਦੌਰਾਨੇ ਇਲਾਜ ਲੜਕੀ ਸਲਮਾ ਦੀ ਮੌਤ ਹੋ ਗਈ, ਵਜਾ ਰੰਜਸ ਇਹ ਹੈ ਕਿ ਦੋਸ਼ੀ ਅਰੁਨ ਕੁਮਾਰ ਜਬਰਦਸਤੀ ਸਲਮਾ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਸੀ, ਪਰ ਸਲਮਾ ਅਤੇ ਉਸਦੇ ਪਿਤਾ ਇਸ ਨਾਲ ਸਹਿਮਤ ਨਹੀਂ ਸਨ, ਜਿਸ ਕਾਰਨ ਅਰੁਨ ਨੇ ਲੜਕੀ ਨੂੰ ਮਾਰ ਦਿੱਤਾ । ਪਟਿਆਲਾ ਪੁਲਿਸ ਨੇ ਅਰੁਨ ਤੇ ਇਕ ਨਾ ਮਾਲੂਮ ਵਿਅਕਤੀ ਤੇ ਧਾਰਾ FIR U/S 302,34 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)