Patiala Police arrested three drug peddlers
December 26, 2018 - PatialaPolitics
ਪਟਿਆਲਾ, 26 ਦਸੰਬਰ:
ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਤਿੰਨ ਨਸ਼ਾ ਤਸਕਰਾਂ ਨੂੰ ਛੇ ਕਿੱਲੋਗ੍ਰਾਮ ਅਫ਼ੀਮ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋ ਨਸ਼ਾ ਮੁਕਤੀ ਮੁਹਿੰਮ ਤਹਿਤ ਚਲਾਈ ਗਈ ਲਹਿਰ ਨੂੰ ਹੋਰ ਕਾਮਯਾਬ ਕਰਦਿਆ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਵਰਨਾ ਗੱਡੀ ਵਿੱਚੋਂ ਛੇ ਕਿੱਲੋਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਕੇ ਮੁਕੱਦਮਾ ਨੰਬਰ 347 ਮਿਤੀ 25.12.2018 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਈਨ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ਼ ਸਮਾਣਾ ਦੀ ਅਗਵਾਈ ਹੇਠ ਮਿਤੀ 25 ਦਸੰਬਰ ਨੂੰ ਸੀ.ਆਈ.ਏ ਸਮਾਣਾ ਦੀ ਪੁਲਿਸ ਪਾਰਟੀ ਅਫ਼ਸਰ ਕਲੋਨੀ ਮੌਜੂਦ ਸੀ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਭਿੰਦਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਬਾਬਾ ਅਜੀਤ ਸਿੰਘ ਨਗਰ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਜੋ ਕਿ ਅਫ਼ੀਮ ਖਾਣ ਅਤੇ ਵੇਚਣ ਦਾ ਆਦੀ ਹੈ, ਜੋ ਅੱਜ ਵੀ ਆਪਣੇ ਸਕੇ ਭਰਾ ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਨੰਦ ਸਿੰਘ ਵਾਸੀ ਪਿੰਡ ਕੁਲਾਰਾਂ ਜ਼ਿਲ੍ਹਾ ਪਟਿਆਲਾ ਅਤੇ ਆਪਣੇ ਸਾਥੀ ਪਵਨ ਕੁਮਾਰ ਪੁੱਤਰ ਵਿਦਿਆ ਰਤਨ ਵਾਸੀ ਫਤਿਹਗੜ ਛੰਨਾ ਜ਼ਿਲ੍ਹਾ ਪਟਿਆਲਾ, ਜੋ ਵੀ ਅਫ਼ੀਮ ਖਾਣ ਅਤੇ ਵੇਚਣ ਦੇ ਆਦੀ ਹਨ ਨਾਲ ਮਿਲ ਕੇ ਹਰਜਿੰਦਰ ਸਿੰਘ ਉਕਤ ਦੀ ਚਿੱਟੇ ਰੰਗ ਦੀ ਵਰਨਾ ਕਾਰ ਨੰਬਰ HR 16J 4077 ਵਿੱਚ ਸਵਾਰ ਹੋ ਕੇ ਯੂ.ਪੀ ਵਾਲੇ ਪਾਸੇ ਤੋਂ ਭਾਰੀ ਮਾਤਰਾ ਵਿੱਚ ਅਫ਼ੀਮ ਲੈ ਕੇ ਵਾਇਆ ਸੂਲਰ ਤੋ ਹੋ ਕੇ ਪਟਿਆਲਾ ਸ਼ਹਿਰ ਵੱਲ ਨੂੰ ਜਾਣਗੇ। ਜਿਸ ਤੇ ਪੁਲਿਸ ਪਾਰਟੀ ਵੱਲੋ ਸੂਲਰ ਪੁਲੀ, ਨੇੜੇ ਗੁਰੂ ਨਾਨਕ ਫਾਊਡੇਂਸਨ ਸਕੂਲ, ਪਟਿਆਲਾ ਵਿਖੇ ਨਾਕਾਬੰਦੀ ਦੌਰਾਨ ਉਕਤ ਕਾਰ ਵਿੱਚ ਸਵਾਰ ਦੋਸ਼ੀਆਂ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕਰਨ ‘ਤੇ ਕਾਰ ਦੀ ਡਿੱਗੀ ਵਿੱਚ ਪਈ ਸਟੈਪਨੀ ਹੇਠ ਮਿਲੇ ਬੈਗ ਵਿੱਚੋ 06 ਕਿੱਲੋਗ੍ਰਾਮ ਅਫ਼ੀਮ ਬ੍ਰਾਮਦ ਕੀਤੀ ਗਈ। ਜਿਸ ‘ਤੇ ਥਾਣੇਦਾਰ ਭਿੰਦਰਪਾਲ ਸਿੰਘ ਸੀ.ਆਈ.ਏ ਸਟਾਫ਼ ਸਮਾਣਾ ਵੱਲੋਂ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 347 ਮਿਤੀ 25-12-2018 ਅ/ਧ 18/61/85 ND&PS Act ਥਾਣਾ ਸਿਵਲ ਲਾਈਨ ਪਟਿਆਲਾ ਦਰਜ ਕਰਵਾਇਆ ਗਿਆ।
ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਚੋਣਾਂ ਦੌਰਾਨ ਵੇਚਣ ਲਈ ਉਹ ਇਹ ਅਫ਼ੀਮ ਰਾਮਪੁਰ (ਯੂ.ਪੀ) ਤੋਂ ਕਿਸੇ ਵਿਅਕਤੀ ਪਾਸੋ 1 ਲੱਖ 20 ਹਜਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੁੱਲ 7 ਲੱਖ 20 ਹਜਾਰ ਰੁਪਏ ਦੀ ਛੇ ਕਿੱਲੋਗ੍ਰਾਮ ਖਰੀਦ ਕਰ ਕੇ ਲੈ ਕੇ ਆਏ ਸੀ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਅਫੀਮ ਇੰਨ੍ਹਾਂ ਨੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਮੁੱਕਦਮੇ ਦੀ ਤਫਤੀਸ਼ ਜਾਰੀ ਹੈ