Patiala people cheers peg on new year celebration
January 3, 2019 - PatialaPolitics
ਪਟਿਆਲਾ ‘ਚ ਮਨਾਏ ਗਏ ਨਵੇਂ ਸਾਲ ਦੇ ਜਸ਼ਨ ਦੌਰਾਨ ਸ਼ਾਹੀ ਸ਼ਹਿਰ ਦੇ ਵਾਸੀ ਕਰੀਬ 70 ਲੱਖ ਦੀ ਸ਼ਰਾਬ ਗਟਕ ਕਰ ਗਏ। ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ ‘ਚ ਸ਼ਰਾਬ ਦੀ ਵਿਕਰੀ ਆਮ ਦਿਨਾਂ ਨਾਲੋਂ 30 ਫੀਸਦੀ ਵਧ ਗਈ। ਨਵਾਂਸ਼ਹਿਰ ‘ਚ ਸਭ ਤੋਂ ਵਧ ਸ਼ਰਾਬ ਦੀ ਵਿਕਰੀ ਹੋਈ। 31 ਦਸੰਬਰ ਨੂੰ ਸੂਬੇ ‘ਚ ਇਕ ਅੰਦਾਜ਼ੇ ਦੇ ਮੁਤਾਬਕ 12 ਕਰੋੜ 91 ਲੱਖ ਰੁਪਏ ਦੀ ਵਿਕਰੀ ਹੋਈ। ਨਵਾਂਸ਼ਹਿਰ ‘ਚ ਸਭ ਤੋਂ ਵਧ ਜ਼ਿਆਦਾ 1.10 ਕਰੋੜ ਰੁਪਏ ਦੀ ਸ਼ਰਾਬ ਵਿਕੀ ਜਦਕਿ ਅੰਮ੍ਰਿਤਸਰ ‘ਚ ਵੀ ਇਕ ਕਰੋੜ ਤੱਕ ਦੀ ਵਿਕਰੀ ਹੋਈ। ਇਹ ਅੰਕੜਾ 31 ਦਸੰਬਰ ਨੂੰ ਸ਼ਰਾਬ ਠੇਕਿਆਂ ‘ਤੇ ਹੋਈ ਸੇਲ ‘ਤੇ ਆਧਾਰਿਤ ਹੈ। ਉਥੇ ਹੀ ਲੁਧਿਆਣਾ ‘ਚ 90 ਲੱਖ, ਜਲੰਧਰ ‘ਚ 80 ਲੱਖ ਬਠਿੰਡਾ ‘ਚ 80 ਲੱਖ ਅਤੇ ਪਟਿਆਲਾ ‘ਚ ਕਰੀਬ 70 ਲੱਖ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਹੈ। ਇਹ ਸੇਲ ਆਮ ਦਿਨਾਂ ਨਾਲੋਂ 25 ਤੋਂ 30 ਫੀਸਦੀ ਤੱਕ ਜ਼ਿਆਦਾ ਹੈ। ਆਬਕਾਰੀ ਵਿਭਾਗ ਨੇ ਇਸ ਬਾਰੇ ‘ਚ ਹਾਲਾਂਕਿ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ ਪਰ ਠੇਕਿਆਂ ‘ਤੇ ਹੋਈ ਸੇਲ ਮੁਤਾਬਕ ਪੰਜਾਬੀ ਕਰੀਬ 13 ਕਰੋੜ ਰੁਪਏ ਦੀ ਸ਼ਰਾਬ ਗਟਕ ਗਏ।