Patiala police solve the blind murder of 24-year-old youth; 6 killer arrested
January 5, 2019 - PatialaPolitics
ਪਟਿਆਲਾ, 5 ਜਨਵਰੀ:
ਪਟਿਆਲਾ ਦੀ ਰੇਲਵੇ ਕਲੋਨੀ ਦੇ 24 ਸਾਲਾਂ ਨੌਜਵਾਨ ਕਰਨ ਉਰਫ ਬਬਲੂ ਜਿਸਦੀ ਸੰਜੇ ਕਲੋਨੀ ‘ਚ ਸਥਿਤ ਬਿੰਨੀ ਗੈਸ ਏਜੰਸੀ ਦੇ ਨੇੜੇਓ 30 ਦਸੰਬਰ ਦੀ ਰਾਤ ਨੂੰ ਲਾਸ਼ ਬਰਾਮਦ ਹੋਈ ਸੀ ਦੇ ਅੰਨੇ ਕਤਲ ਦੀ ਗੁੱਥੀ ਵੀ ਪਟਿਆਲਾ ਪੁਲਿਸ ਨੇ ਸੁਲਝਾ ਕੇ 6 ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਸੱਤਵੇਂ ਦੋਸ਼ੀ ਦੀ ਭਾਲ ਜਾਰੀ ਹੈ।
ਇਸ ਬਾਰੇ ਐਸ.ਐਸ.ਪੀ ਪਟਿਆਲਾ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 30 ਦਸੰਬਰ 2018 ਨੂੰ ਕਰਨ ਉਰਫ ਬੱਬਲੂ (ਉਮਰ ਕਰੀਬ 24 ਸਾਲ) ਪੁੱਤਰ ਸੁਰੇਸ ਕੁਮਾਰ ਵਾਸੀ ਸਰਕਾਰੀ ਕੁਆਟਰ ਨੰਬਰ ਡੀ-54, ਰੇਲਵੇ ਕਲੋਨੀ, ਪਟਿਆਲਾ ਦੀ ਲਾਸ਼ 30 ਦਸੰਬਰ ਦੇਰ ਰਾਤ ਬਿੰਨ੍ਹੀ ਗੈਸ ਏਜੇੱਸੀ, ਸੰਜੇ ਕਲੋਨੀ ਪਟਿਆਲਾ ਨੇੜੇ ਸਿਵ ਮੰਦਿਰ ਪਾਸੋਂ ਬ੍ਰਾਮਦ ਹੋਈ ਸੀ, ਜਿਸ ਦਾ ਕਿਸੇ ਨਾਮਲੂਮ ਵਿਅਕਤੀ/ਵਿਅਕਤੀਆਨ ਵੱਲੋ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 341 ਮਿਤੀ 31.12.2018 ਅ/ਧ 302 ਹਿੰ:ਦੰ: ਥਾਣਾ ਕੋਤਵਾਲੀ ਪਟਿਆਲਾ ਵਿਖੇ ਨਾਮਲੂਮ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ।
ਐਸ.ਐਸ.ਪੀ. ਨੇ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮੁਕੱਦਮਾਂ ਸਬੰਧੀ ਸੀ੍ਰ ਮਨਜੀਤ ਸਿੰਘ ਬਰਾੜ, ਕਪਤਾਨ ਪੁਲਿਸ ਇੰਨਵੈਸਟੀਗੇਸਨ, ਪਟਿਆਲਾ ਦੀ ਅਗਵਾਈ ਵਿੱਚ ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ, ਇੰਨਵੈਸਟੀਗੇਸਨ, ਸ਼੍ਰੀ ਕੇਸਰ ਸਿੰਘ ਐਸ.ਪੀ. ਸਿਟੀ ਪਟਿਆਲਾ, ਸੀ੍ਰ ਯੋਗੇਸ ਸਰਮਾ, ਉਪ ਕਪਤਾਨ ਪੁਲਿਸ ਸਿਟੀ-1, ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਰਾਹੁਲ ਕੌਸਲ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਗਠਿਤ ਕੀਤੀ ਗਈ ਟੀਮ ਵੱਲੋ ਮਿਤੀ 04.01.2019 ਨੂੰ ਡਕਾਲਾ ਚੁੰਗੀ ਤੋਂ ਇਸ ਕਤਲ ਦੇ 06 ਦੋਸ਼ੀਆਂ ਜਿੰਨ੍ਹਾਂ ਵਿੱਚ ਸੰਕਰ ਪੁੱਤਰ ਵਿਨੋਦ, ਅਕਸ਼ੇ ਪੁੱਤਰ ਪੱਪੂ, ਚੰਚਲ ਪੁੱਤਰ ਜੈ ਗੋਪਾਲ, ਅਮਿਤ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਸਰਕਾਰੀ ਕੁਆਟਰ, ਘਲੋੜੀ ਗੇਟ ਪਟਿਆਲਾ, ਲੱਖਣ ਪੁੱਤਰ ਚੰਦਰ ਵਾਸੀ ਪਾਠਕ ਕਲੋਨੀ, ਪਟਿਆਲਾ, ਅਤੁਲ ਕੁਮਾਰ ਉਰਫ ਜੋਗਾ ਪੁੱਤਰ ਗੋਪਾਲ ਵਾਸੀ ਛੋਟੀ ਰਾਏ ਮਾਜਰਾ, ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਦੋਸ਼ੀ ਅਮਿਤ ਕੁਮਾਰ ਪਾਸੋ ਇਕ ਪੰਚ ਅਤੇ ਬਾਕੀ ਤਿੰਨ ਦੋਸੀਆਨ ਚੰਚਲ, ਲਖਨ, ਅਤੁਲ ਕੁਮਾਰ ਉਰਫ ਜੋਗਾ ਪਾਸੋ 1/1 ਕਿਰਚ ਬ੍ਰਾਮਦ ਕੀਤੀ ਗਈ ਹੈ। ਜਦੋ ਕਿ ਇਨ੍ਹਾਂ ਦਾ ਇਕ ਸਾਥੀ ਜੱਬਰ ਵਾਸੀ ਮਹਿਲ ਕਲੋਨੀ ਪਟਿਆਲਾ ਭਗੋੜਾ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਮਿਤੀ 25.12.2018 (ਕ੍ਰਿਸਮਿਸ) ਵਾਲੇ ਦਿਨ ਅਮਿਤ, ਚੰਚਲ ਦਾ ਕਰਨ ਕੁਮਾਰ (ਮ੍ਰਿਤਕ) ਨਾਲ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੇ ਚਲਦਿਆਂ ਅਮਿਤ ਕੁਮਾਰ ਨੇ ਕਰਨ ਕੁਮਾਰ ਤੋ ਬਦਲਾ ਲੈਣ ਦੀ ਠਾਣ ਲਈ ਸੀ। ਜਿਸ ਉੱਤੇ ਅਮਿਤ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਮਾਰੂ ਹਥਿਆਰਾ ਨਾਲ ਲੈਸ ਹੋਕੇ ਮਿਤੀ 30.12.2018 ਦੀ ਰਾਤ ਨੂੰ ਕਰਨ ਕੁਮਾਰ ਉਰਫ ਬੱਬਲੂ ਦੀ ਬਿੰਨੀ ਗੈਸ ਏਸੰਜੀ ਨੇੜੇ ਪਹਿਲਾ ਕੁੱਟਮਾਰ ਕੀਤੀ ਫਿਰ ਕਿਰਚਾ ਮਾਰਕੇ ਉਸ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਉਹਨਾਂ ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਜਿੰਨ੍ਹਾ ਨੂੰ ਅਦਾਲਤ ‘ਚ ਪੇਸ਼ ਕਰਕੇ, ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੱਛਗਿੱੱਛ ਕੀਤੀ ਜਾਵੇਗੀ।
ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਥੋੜੇ ਸਮੇਂ ਦੌਰਾਨ ਹੀ 17 ਅੰਨੇ ਕਤਲਾਂ ਨੂੰ ਬੇਪਰਦ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਭੇਜਿਆ ਹੈ। ਉਹਨਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਮਾੜੇ ਅਨਸਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ।