YAD Patiala gets new Presidents
January 25, 2019 - PatialaPolitics
ਚੰਡੀਗੜ• 25 ਜਨਵਰੀ– ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਇੰਚਾਰਜ਼ ਯੂਥ ਵਿੰਗ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਨਾਲ ਜੁੜੇ ਹੋਰ ਮਿਹਨਤੀ ਨੌਂਜਵਾਨਾਂ ਨੂੰ ਬਣਦੀ ਯੋਗ ਨੁੰਮਾਇੰਦਗੀ ਦਿੱਤੀ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ 10 ਆਗੂਆਂ ਨੂੰ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਵਿੱਚ ਸ. ਭੁਪਿੰੰਦਰ ਸਿੰਘ ਭਿੰਦਾ ਲੁਧਿਆਣਾ, ਸ. ਸਤਿੰਦਰ ਸਿੰਘ ਗਿੱਲ ਮੋਹਾਲੀ , ਸ. ਰਵਿੰਦਰ ਸਿੰਘ ਖੇੜਾ, ਸ. ਪਵਨਦੀਪ ਸਿੰਘ ਮਾਦਪੁਰ ਸਮਰਾਲਾ, ਸ. ਕੁਲਬੀਰ ਸਿੰਘ ਅਸਮਾਨਪੁਰ, ਸ.ਕਮਲਜੀਤ ਸਿੰਘ ਨਿੱਕੂ ਗਰੇਵਾਲ, ਸ. ਜਸਪਾਲ ਸਿੰਘ ਬਿੱਟੂ ਚੱਠਾ, ਸ. ਹਰਮਨਪ੍ਰੀਤ ਸਿੰਘ ਪ੍ਰਿੰਸ ਮੋਹਾਲੀ, ਸ. ਮਨਪ੍ਰੀਤ ਸਿੰਘ ਮਨੀ ਭੰਗੂ, ਸ. ਨਵਇੰਦਰ ਸਿੰਘ ਲੋਂਗੋਵਾਲ ਅਤੇ ਸ. ਤਰਨਜੀਤ ਸਿੰਘ ਦੁੱਗਲ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਵਿਨਰਜੀਤ ਸਿੰਘ ਗੋਲਡੀ, ਸ. ਸਤਿੰਦਰ ਸਿੰਘ ਗਿੱਲ ਅਤੇ ਸ. ਬਲਜੀਤ ਸਿੰਘ ਛਤਵਾਲ ਦੇ ਨਾਮ ਸ਼ਾਮਲ ਹਨ।
ਸ. ਮਜੀਠੀਆ ਨੇ ਅੱਗੇ ਦੱਸਿਆ ਕਿ ਯੂਥ ਵਿੰਗ ਦੇ ਜਿਹਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਮੀਤਪਾਲ ਸਿੰਘ ਦੁੱਗਰੀ ਨੂੰ ਲੁਧਿਆਣਾ ਸ਼ਹਿਰੀ ਜੋਨ -1 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ (ਹਲਕਾ ਲੁਧਿਆਣਾ ਈਸਟ, ਵੈਸਟ ਅਤੇ ਆਤਮ ਨਗਰ) ਸ਼ਾਮਲ ਹੋਣਗੇ ਅਤੇ ਸ. ਗੁਰਦੀਪ ਸਿੰਘ ਗੋਸ਼ਾ ਨੂੰ ਜਿਲਾ ਪ੍ਰਧਾਨ ਲੁਧਿਆਣਾ (ਸ਼ਹਿਰੀ ਜੋਨ- 2) ਜਿਸ ਵਿੱਚ (ਹਲਕਾ ਲੁਧਿਆਣਾ ਸਾਊਥ, ਨੌਰਥ ਅਤੇ ਲੁਧਿਆਣਾ ਸੈਂਟਰਲ) ਹੋਣਗੇ। ਇਸੇ ਤਰਾਂ ਸ. ਮਨਜੀਤ ਸਿੰਘ ਮਲਕਪੁਰ ਨੂੰ ਜਿਲਾ ਮੋਹਾਲੀ (ਦਿਹਾਤੀ) ਦਾ ਪ੍ਰਧਾਨ ਅਤੇ ਸ. ਪਰਮਿੰਦਰ ਸਿੰਘ ਕੁੰਭੜਾ ਨੂੰ ਮੋਹਾਲੀ (ਸ਼ਹਿਰੀ) ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ. ਸੰਦੀਪ ਸਿੰਘ ਕਲੋਤਾ ਨੂੰ ਜਿਲਾ ਪ੍ਰਧਾਨ ਰੋਪੜ• (ਦਿਹਾਤੀ) ਅਤੇ ਸ. ਹਰਵਿੰਦਰ ਸਿੰਘ ਕਮਾਲਪੁਰ ਨੂੰ ਜਿਲਾ ਪ੍ਰਧਾਨ ਰੋਪੜ• (ਸ਼ਹਿਰੀ) ਨਿਯੁਕਤ ਕੀਤਾ ਗਿਆ ਹੈ। ਸ. ਮਜੀਠੀਆ ਨੇ ਦੱਸਿਆ ਕਿ ਸ. ਅਵਜੀਤ ਸਿੰਘ ਰੁਬਲ ਗਿੱਲ ਨੂੰ ਜਿਲਾ ਪ੍ਰਧਾਨ ਬਰਨਾਲਾ (ਦਿਹਾਤੀ) ਅਤੇ ਸ੍ਰੀ ਨੀਰਜ ਗਰਗ ਨੂੰ ਜਿਲਾ ਪ੍ਰਧਾਨ ਬਰਨਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸ. ਹਰਪਾਲ ਸਿੰਘ ਖਡਿਆਲ ਨੂੰ ਜਿਲਾ ਸੰਗਰੂਰ ਦਿਹਾਤੀ -1 ਦਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਸ. ਵਿਸ਼ਵਜੀਤ ਸਿੰਘ ਟਿਟਲੂ ਗਰੇਵਾਲ ਨੂੰ ਸੰਗਰੂਰ ਸ਼ਹਿਰੀ-1 ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਹਲਕੇ ਸੰਗਰੂਰ, ਸੁਨਾਮ, ਲਹਿਰਾਗਾਗ ਅਤੇ ਦਿੜਬਾ ਸ਼ਾਮਲ ਹੋਣਗੇ। ਸ. ਗੁਰਵਿੰਦਰ ਸਿੰਘ ਗਿੱਲ ਨੂੰ ਸੰਗਰੂਰ ਸ਼ਹਿਰੀ-2 ਦਾ ਪ੍ਰਧਾਨ ਬਣਾਇਆ ਗਿਆਹੈ ਜਿਸ ਵਿੱਚ ਹਲਕੇ ਧੂਰੀ,ਮਲੇਰਕੋਟਲਾ ਅਤੇ ਅਮਰਗੜ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਸ. ਅਵਤਾਰ ਸਿੰਘ ਹੈਪੀ ਨੂੰ ਜਿਲਾ ਪ੍ਰਧਾਨ ਪਟਿਆਲਾ (ਸ਼ਹਿਰੀ) ਅਤੇ ਸ. ਇੰਦਰਜੀਤ ਸਿੰਘ ਰੱਖੜਾ ਨੂੰ ਪਟਿਆਲਾ (ਦਿਹਾਤੀ-1) ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਵਿੱਚ ਹਲਕਾ ਪਟਿਆਲਾ ਦਿਹਾਤੀ , ਨਾਭਾ, ਸਮਾਣਾ ਅਤੇ ਹਲਕਾ ਸ਼ੁਤਰਾਣਾ ਸ਼ਾਮਲ ਹੋਣਗੇ ਦੇ ਨਾਮ ਸ਼ਾਮਲ ਹਨ।
ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸ. ਬਲਜੀਤ ਸਿੰਘ ਛਤਵਾਲ ਨੂੰ ਮਾਲਵਾ ਜੋਨ-3 ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਯੂਥ ਵਿੰਗ ਦੇ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।