Sub-standard liquor being sold in Punjab

February 19, 2019 - PatialaPolitics

ਸ਼ਰਾਬ ਦੇ ਕਈ ਬਰਾਂਡਾਂ ਵੱਲੋਂ ਸੂਬੇ ਵਿੱਚ ਘਟੀਆ ਦਰਜੇ ਦੀ ਸ਼ਰਾਬ ਵੇਚੀ ਜਾ ਰਹੀ ਹੈ ਕਿਉਂ ਜੋ ਸ਼ਰਾਬ ਵਿੱਚ ਮੌਜੂਦ ਅਲਕੋਹਲ ਦੀ ਮਾਤਰਾ 2 ਤੋਂ 12 ਫੀਸਦ ਘੱਟ ਪਾਈ ਗਈ ਹੈ, ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ.ਐਸ ਪੰਨੂ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਡਾਇਰੈਕਟੋਰੇਟ, ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਨੇ ਸੂਬੇ ਵਿੱਚ ਵੇਚੀ ਜਾ ਰਹੀ ਦੇਸੀ ਸ਼ਰਾਬ ਅਤੇ ਭਾਰਤ ਦੀ ਬਣੀ ਵਿਦੇਸ਼ੀ ਸ਼ਰਾਬ(ਆਈ.ਐਮ.ਐਫ.ਐਲ) ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਬਰਾਂਡਾਂ ਵੱਲੋਂ ਲੇਬਲ ‘ਤੇ ਦਰਸਾਈ ਜਾਣਕਾਰੀ ਮੁਤਾਬਕ ਅਲਕੋਹਲ ਦੀ ਮਾਤਰਾ ਵਾਲੀ ਸ਼ਰਾਬ ਨਹੀਂ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਬਰਾਂਡ ਸਸਪੈਂਡਡ ਮੈਟਰ ਦੇ ਕਣਾਂ ਵਾਲੀ ਸ਼ਰਾਬ ਵੀ ਵੇਚ ਰਹੇ ਹਨ।

ਦੇਸੀ ਤੇ ਵਿਦੇਸ਼ੀ ਸ਼ਰਾਬ ਦੇ ਠੇਕੇਦਾਰਾਂ ਅਤੇ ਸ਼ਰਾਬ ਉਤਪਾਦਕਾਂ ਨੂੰ ਤਾੜਨਾ ਕਰਦਿਆਂ ਸ੍ਰੀ ਪੰਨੂ ਨ ਕਿਹਾ ਬੋਤਲ ‘ਤੇ ਲੱਗੇ ਲੇਬਲ ਅਨੁਸਾਰ ਸ਼ਰਾਬ ਦੀ ਗੁਣਵੱਤਾ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਬੋਤਲ ਦੇ ਲੇਬਲ ‘ਤੇ ਦਰਸਾਏ ਵੇਰਵਿਆਂ ਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ,2006 ਤਹਿਤ ਨਿਸ਼ਚਤ ਮਾਪਦੰਡਾਂ ਮੁਤਾਬਕ ਹੀ ਸ਼ਰਾਬ ਦੀ ਵਿਕਰੀ ਹੋਣੀ ਚਾਹੀਦੀ ਹੈ।

ਉਨ•ਾਂ ਕਿਹਾ ਕਿ ਖਰੜ ਵਿੱਚ ਸਟੇਟ ਫੂਡ ਲੈਬ ਹਰ ਕਿਸਮ ਦੀ ਸ਼ਰਾਬ ਦੀ ਕਵਾਲਟੀ ਦੀ ਜਾਂਚ ਕਰਨ ਲਈ ਸਮਰੱਥ ਹੈ। ਉਨ•ਾਂ ਇਹ ਵੀ ਕਿਹਾ ਕਿ ਸਮਾਜਿਕ ਸਮਾਗਮਾਂ ਦੌਰਾਨ ਸ਼ਰਾਬ ਦੀ ਵੱਧ ਵਰਤੋਂ ਕਰਨ ਵਾਲੇ ਲੋਕਾਂ ਨੂੰ, ਸਟੇਟ ਫੂਡ ਲੈਬ ਖਰੜ ਜਾਂ ਬਾਇਓਤਕਨਾਲੋਜੀ ਇਨਕਿਉਬੇਟਰ ਲੈਬ, ਫੇਜ਼ -5, ਮੋਹਾਲੀ ਤੋਂ ਜਾਂਚ ਕਰਵਾਕੇ ਹੀ ਸ਼ਰਾਬ ਵਰਤਣੀ ਚਾਹੀਦੀ ਹੈ।

ਸ੍ਰੀ ਪੰਨੂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਵਾਲਟੀ ਦੇ ਖਾਣ ਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਾਪਤੀ ਲੋਕਾਂ ਦਾ ਅਧਿਕਾਰ ਹੈ ਅਤੇ ਲੋਕਾਂ ਨੂੰ ਕਾਨੂੰਨ ਮੁਤਾਬਕ ਚੰਗੀ ਕਿਸਮ ਤੇ ਵਧੀਆ ਦਰਜੇ ਦੇ ਖਾਧ-ਪਦਾਰਥ ਮੁਹੱਈਆ ਕਰਾਉਣਾ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਵਿਭਾਗ ਦੀ ਜਿੰਮੇਵਾਰੀ ਹੈ।