ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਦੁਕਾਨਦਾਰ ਤੇ ਇਰਾਦਾ ਕਤਲ ਦੀ ਵਾਰਦਾਤ ਵਿੱਚ ਸਾਮਲ 7 ਦੋਸੀਆਨ ਹਥਿਆਰਾਂ ਸਮੇਤ ਕਾਬੂ

July 19, 2024 - PatialaPolitics

ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਦੁਕਾਨਦਾਰ ਤੇ ਇਰਾਦਾ ਕਤਲ ਦੀ ਵਾਰਦਾਤ ਵਿੱਚ ਸਾਮਲ 7 ਦੋਸੀਆਨ ਹਥਿਆਰਾਂ ਸਮੇਤ ਕਾਬੂ ਇੱਕ .32 ਬੋਰ ਪਿਸਟਲ ਸਮੇਤ ਰੋਦ ਅਤੇ 5 ਦਾਤਰ ਬ੍ਰਾਮਦ

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਂਹੀ ਦੱਸਿਆ ਕਿ ਮਿਤੀ 13/07/2024 ਨੂੰ ਪਿੰਡ ਦਿੱਤੂਪੁਰ ਥਾਣਾ ਭਾਦਸੋਂ ਵਿਖੇ ਦਿਨ ਦਿਹਾੜੇ ਸੰਧੂ ਸ਼ਟਰਿੰਗ ਦੇ ਮਾਲਕ ਪਰ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਇਸ ਹਮਲੇ ਦੌਰਾਨ ਦੁਕਾਨਦਾਰ ਗੰਭੀਰ ਰੂਪ ਵਿੱਚ ਜਖਮੀ ਹੋਇਆ ਸੀ। ਇਹ ਵਾਰਦਾਤ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP/City ਪਟਿਆਲਾ, ਸ੍ਰੀ ਯੋਗੇਸ਼ ਸ਼ਰਮਾ PPS. SP/INV ਪਟਿਆਲਾ, ਸ੍ਰੀ ਅਵਤਾਰ ਸਿੰਘ PPS, DSP (D) ਪਟਿਆਲਾ ਅਤੇ ਸ੍ਰੀ ਦਵਿੰਦਰ ਕੁਮਾਰ ਅੱਤਰੀ PPS, DSP ਸਰਕਲ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਅਤੇ ਐਸ.ਆਈ. ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਭਾਦਸੋਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।ਜਿੰਨ੍ਹਾਂ ਵੱਲੋਂ ਇਹ ਘਟਨਾ ਸ਼ਾਮਲ ਦੋਸ਼ੀਆਨ ਨੂੰ ਟਰੇਸ ਕਰਕੇ 7 ਦੋਸੀਆਂਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਦਾਵੇ

ਰਵਾ ਨਿਮਨਲਿਖਤ ਅਨੁਸਾਰ ਹੈ :-

1) ਕੇਸਵ ਕੁਮਾਰ ਪੁੱਤਰ ਹਰੀਸ ਕੁਮਾਰ ਵਾਸੀ 140 ਬੀ, ਗੁਰਦਰਸ਼ਨ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ

2) ਸੁਸ਼ੀਲ ਕੁਮਾਰ ਉਰਫ ਗੋਰੂ ਪੁੱਤਰ ਛੋਟੇ ਲਾਲ ਵਾਸੀ 143 ਅਦਰਸ ਨਗਰ ਬੀ, ਨੇੜੇ ਸਕੂਲ ਅਬਲੋਵਾਲ ਥਾਣਾ ਬਖਸੀਵਾਲਾ (ਬ੍ਰਾਮਦਗੀ : ਇਕ ਦਾਤਰ)

3) 4) ਬਾਬੂ ਰਾਮ ਪੁੱਤਰ ਨਰਾਇਣ ਬਹਾਦਰ ਵਾਸੀ ਗਲੀ ਨੰ. 2 ਗਿਆਨ ਕਲੋਨੀ ਸੂਲਰ ਥਾਣਾ ਪਸਿਆਣਾ (ਬ੍ਰਾਮਦਗੀ : ਇਕ ਦਾਤਰ) ਅਸੋਕ ਕੁਮਾਰ ਉਰਫ ਸੌਕੀ ਪੁੱਤਰ ਰਾਜ ਕੁਮਾਰ ਵਾਸੀ 7375/5 ਬੱਚਿਤਰ ਨਗਰ ਥਾਣਾ ਸਿਵਲ ਲਾਇਨ ਪਟਿਆਲਾ (ਰਾਮਦਗੀ : ਇਕ ਦਾਤਰ)

5) ਸੁਖਪਰੀਤ ਸਿੰਘ ਉਰਫ ਸੁੱਖ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਨੰ:02 ਗਲੀ ਨੰਬਰ 07 ਨਿਊ ਸੂਲਰ ਕਲੋਨੀ ਥਾਣਾ ਪਸਿਆਣਾ ਪਟਿਆਲਾ (ਬ੍ਰਾਮਦਗੀ : ਇਕ ਦਾਤਰ)

6) ਵਿਕਾਸ ਕੁਮਾਰ ਵਿੱਕੀ ਪੁੱਤਰ ਰਣਜੀਤ ਮਹਾਭੇ ਵਾਸੀ ਬੇਗੂ ਸਰਾਏ ਜਿਲਾ ਬੇਗੂ ਸਰਾਏ ਬਿਹਾਰ ਹਾਲ ਅਬਾਦ ਡਿਸਪੋਜਲ ਕੁਆਰਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ (ਬ੍ਰਾਮਦਗੀ : ਇਕ ਦਾਤਰ)

7) ਅਕਾਸ਼ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਰਵੀਦਾਸ ਨਗਰ,ਦੇਵੀ ਫਾਟਕ ਮਲੇਰਕੋਟਲਾ ਜਿਲਾ ਮਲੇਰਕੋਟਲਾ ਹਾਲ ਮਕਾਨ ਨੰ 25 ਦਰਸਨਾ ਕਲੋਨੀ ਥਾਣਾ ਬਖਸੀਵਾਲਾ ਜਿਲਾ ਪਟਿਆਲਾ (ਬ੍ਰਾਮਦਗੀ : ਇਕ ਪਿਸਟਲ 32 ਬੋਰ ਸਮੇਤ 5 ਰੋਦ) ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਵੱਲੋਂ ਵਾਰਦਾਤ ਵਿੱਚ ਵਰਤੇ ਗਏ ਤੇਜਧਾਰ ਹਥਿਆਰ 5 ਦਾਤਰ ਅਤੇ ਵਾਰਦਾਤ ਸਮੇਂ ਵਰਤੇ 3 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ ਅਤੇ ਇਕ ਪਿਸਟਲ .32 ਬੋਰ ਸਮੇਤ 5 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਸਾਹਪੁਰ ਥਾਣਾ ਭਾਦਸੋਂ ਜਿਲਾ ਪਟਿਆਲਾ ਜਿਸ ਦੀ ਸੰਧੂ ਸ਼ੈਟਰਿੰਗ ਦੇ ਨਾਮ ਪਰ ਪਿੰਡ ਦਿੱਤੂਪੁਰ ਜੱਟਾ ਵਿਖੇ ਦੁਕਾਨ ਕਰਦਾ ਹੈ, ਮਿਤੀ 13/07/2024 ਨੂੰ ਦੁਪਹਿਰ ਸਮੇ ਕੁੱਝ ਨਾ-ਮਾਲੂਮ ਵਿਅਕਤੀ ਜੋ ਕਿ 3/4 ਮੋਟਰਸਾਇਕਲਾਂ ਪਰ ਸਵਾਰ ਸਨ ਅਤੇ ਤੇਜਧਾਰ ਹਥਿਆਰ (ਦਾਤਰਾਂ) ਨਾਲ ਲੈਸ ਸਨ, ਦੁਕਾਨ ਪਰ ਆਕੇ ਮੁਦਈ ਗੁਰਵਿੰਦਰ ਸਿੰਘ ਨੂੰ ਜਾਨ ਤੋ ਮਾਰ ਦੇਣ ਦੀ ਨੀਅਤ ਨਾਲ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਜਖਮੀ ਕਰਕੇ ਮੋਕਾ ਤੋ ਫਰਾਰ ਹੋ ਗਏ । ਮੁਦਈ

ਗੁਰਵਿੰਦਰ ਸਿੰਘ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ । ਜਿਸ ਸਬੰਧੀ ਮੁੱ:ਨੰ. 75 ਮਿਤੀ 14-07-2024 ਅ/ਧ 109, 333, 115(2),118(1),324(4),324(5),351(3),191(3), 190 BNS ਥਾਣਾ ਭਾਦਸੋਂ ਜਿਲਾ ਪਟਿਆਲਾ ਦਰਜ ਕੀਤਾ ਗਿਆਸੀ  ਇਸ ਵਾਰਦਾਤ ਦੀ ਵੀਡੀਓ ਵੀ ਸੋਸਲ ਮੀਡੀਆਂ ਪਰ ਕਾਫੀ ਵਾਇਰਲ ਹੋਈ ਸੀ

ਗ੍ਰਿਫਤਾਰੀ ਅਤੇ ਬ੍ਰਾਮਦਗੀ : ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਪਰ ਕੇਸਵ ਕੁਮਾਰ ਵਾਸੀ 140 ਬੀ. ਗੁਰਦਰਸਨ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 16/07/2024 ਨੂੰ ਅਮਲੋਹ ਭਾਦਸੋਂ ਰੋਡ ਬੀੜ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ ਦੋਰਾਨ ਇਸ ਦੇ ਬਾਕੀ ਸਾਥੀਆਂ ਸੁਸ਼ੀਲ ਕੁਮਾਰ ਉਰਫ ਗੋਰੂ, ਬਾਬੂ ਰਾਮ, ਅਸੋਕ ਕੁਮਾਰ ਉਰਫ ਸੌਕੀ, ਸੁਖਪਰੀਤ ਸਿੰਘ ਉਰਫ ਸੁੱਖ, ਵਿਕਾਸ ਕੁਮਾਰ ਵਿੱਕੀ ਆਦਿ ਨੂੰ ਮਿਤੀ 18/07/2024 ਨੂੰ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਸੀਆਨ ਦੀ ਗ੍ਰਿਫਤਾਰੀ ਦੋਰਾਨ ਤਲਾਸੀ ਕਰਨ ਪਰ ਇੰਨਾ ਪਾਸੋਂ ਤੇਜਧਾਰ ਹਥਿਆਰ 5 ਦਾਤਰ ਬਰਾਮਦ ਹੋਏ ਹਨ। ਤਫਤੀਸ ਦੋਰਾਨ ਹੀ ਗੁਪਤ ਸੂਚਨਾ ਦੇ ਅਧਾਰ ਪਰ ਇਹਨਾ ਦੇ ਸਾਥੀ ਅਕਾਸ਼ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਰਵੀਦਾਸ ਨਗਰ ਦੇਵੀ ਫਾਟਕ ਮਲੇਰਕੋਟਲਾ ਹਾਲ ਵਾਸੀ ਮ:ਨੰ: 25 ਦਰਸਨਾ ਕਲੋਨੀ ਥਾਣਾ ਬਖਸੀਵਾਲਾ ਨੂੰ ਮੋਟਰਸਾਇਕਲ ਪਰ ਜਾਂਦੇ ਸਮੇਂ ਨੇੜੇ ਪੁਰਾਣਾ ਬੱਸ ਸਟੈਂਡ ਰਾਜਪੁਰਾ ਕਲੋਨੀ ਵਾਲੇ ਕੁਆਟਰਾ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਇਕ ਪਿਸਟਲ .32 ਬੋਰ ਸਮੇਤ 5 ਰੋਦ ਬਰਾਮਦ ਹੋਏ ਜਿਸ ਸਬੰਧੀ ਵੱਖਰੇ ਤੋਰ ਪਰ ਮੁਕੱਦਮਾ ਨੰਬਰ 88 ਮਿਤੀ 18/07/2024 ਅ/ਧ 25/54/59 ਅਸਲਾ ਐਕਟ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਕੀਤਾ ਗਿਆ ਹੈ। ਵਜ੍ਹਾ ਰੰਜਸ਼: ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦਈ ਗੁਰਵਿੰਦਰ ਸਿੰਘ ਉਕਤ ਨਾਲ ਰਿਤਿਕ ਪੁੱਤਰ ਊਤਮ ਕੁਮਾਰ ਵਾਸੀ 248 ਅਦਰਸ ਨਗਰ ਬੀ, ਪਟਿਆਲਾ ਨਾਲ ਪੁਰਾਣੀ ਰੰਜਸ ਚਲਦੀ ਆ ਰਹੀ ਹੈ ਦੋਸੀ ਰਿਤਿਕ ਦਾ ਅਪਰਾਧਿਕ ਪਿਛੋਕੜ ਹੈ ਜਿਸ ਨੂੰ ਸਾਲ 2023 ਵਿੱਚ CIA ਪਟਿਆਲਾ ਵੱਲੋਂ ਨੇੜੇ ਸਾਈ ਮਾਰਕੀਟ ਪਟਿਆਲਾ ਤੋਂ ਐਪਲ ਦੇ ਸੋਰੂਮ ਵਿੱਚੋਂ 200 ਫੋਨ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਮਿਤੀ 09/11/2023 ਨੂੰ ਜਮਾਨਤ ਪਰ ਬਾਹਰ ਆ ਗਿਆ ਸੀ ਅਤੇ ਬਾਅਦ ਵਿੱਚ ਵਿਦੇਸ ਦੁਬਈ ਵਿਖੇ ਚਲਾ ਗਿਆl

ਜਿਸ ਨੇ ਆਪਣੇ ਸਾਥੀ ਸੁਸ਼ੀਲ ਕੁਮਾਰ ਉਰਫ ਗੋਰੂ ਵਾਸੀ 143 ਅਦਰਸ਼ ਨਗਰ ਬੀ, ਨੇੜੇ ਸਕੂਲ ਅਬਲੋਵਾਲ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਸੁਸ਼ੀਲ ਕੁਮਾਰ ਉਰਫ ਗੋਰੂ ਉਕਤ ਨੇ ਆਪਣੇ ਸਾਥੀਆਂ ਨਾਲ ਰਲਕੇ ਮਿਤੀ 13/07/2024 ਨੂੰ ਮੁਦਈ ਪਰ ਹਮਲਾ ਕਰਕੇ ਜਖਮੀ ਕੀਤਾ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰਿਤਿਕ ਉਕਤ ਨੇ ਦੋਸੀ ਸੁਸ਼ੀਲ ਕੁਮਾਰ ਉਰਫ ਗੋਰੂ ਨੂੰ ਇਕ ਲੱਖ ਰੂਪੈ ਦੀ ਰਕਮ ਨੈਟਬੈਕਿੰਗ (ਗੁਗਲਪੈਅ) ਰਾਹੀਂ ਭੇਜੀ ਸੀ ਜੋ ਸੁਸ਼ੀਲ ਕੁਮਾਰ ਉਰਫ ਗੋਰੂ ਉਕਤ ਨੇ ਇਹ ਰਕਮ ਆਪਣੇ ਸਾਥੀਆਂ ਵਿੱਚ ਵੰਡ ਦਿੱਤੀ ਸੀ ਸੁਸ਼ੀਲ ਕੁਮਾਰ ਉਰਫ ਗੋਰੂ ਉਕਤ ਦਾ ਵੀ ਅਪਰਾਧਿਕ ਪਿਛੋਕੜ ਹੈ ਜਿਸ ਦੇ ਖਿਲਾਫ ਸਾਲ 2021 ਵਿੱਚ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਮੁਕੱਦਮਾ ਦਰਜ ਹੈ। ਦੋਸੀ ਰਿਤਿਕ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਹੈ ਜਿਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਾਰਦਾਤ ਦਾ ਮਾਸਟਰ ਮਾਇੰਡ ਸੁਸ਼ੀਲ ਕੁਮਾਰ ਉਰਫ ਗੋਰਾ ਹੈ ਜਿਸ ਨੇ ਇਸ ਵਾਰਦਾਤ ਲਈ ਉਕਤ ਸਾਰੇ ਦੋਸੀਆ ਨੂੰ ਤਿਆਰ ਕੀਤਾ ਸੀ।

 

ਦੋਸੀ ਰਿਤਿਕ ਦਾ ਭਰਾ ਜਤਿਨ ਅਤੇ ਇਸ ਦੇ ਸਾਥੀਆਂ ਨੇ ਪੁਰਾਣੇ ਬੱਸ ਸਟੈਂਡ ਪਟਿਆਲਾ ਪਾਸ (ਅਨਿਲ ਕੁਮਾਰ ਛੋਟੂ ਅਤੇ ਨਕੁਲ) ਦੇ ਦੋਹਰੇ ਕਤਲ ਕੇਸ (ਮ:ਨੰ: 62/24 ਥਾਣਾ ਲਾਹੌਰੀ ਗੇਟ) ਵਿੱਚ ਸੀ.ਆਈ.ਏ.ਪਟਿਆਲਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪਟਿਆਲਾ ਜੇਲ ਵਿੱਚ ਬੰਦ ਹੈ।

 

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਦੋਸੀਆਨ ਅੱਜ ਮਿਤੀ 19/07/2024 ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾ ਬਾਕੀ ਸਾਥੀਆਂ ਦੀ ਵੀ ਸਨਾਖਤ ਕਰ ਲਈ ਹੈ ਜਿਹਨਾ ਦੇ ਟਿਕਾਣਿਆ ਪਰ ਰੇਡਾ ਕੀਤੀਆਂ ਜਾ ਰਹੀਆ ਹਨ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।