ਪਟਿਆਲਾ ਪੁਲਿਸ ਵੱਲੋ ਸ਼ੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਪਾਉਣ ਵਾਲਾ ਵਿਅਕਤੀ ਗ੍ਰਿਫਤਾਰ
August 5, 2024 - PatialaPolitics
ਪਟਿਆਲਾ ਪੁਲਿਸ ਵੱਲੋ ਸ਼ੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਪਾਉਣ ਵਾਲਾ ਵਿਅਕਤੀ ਗ੍ਰਿਫਤਾਰ
ਸ੍ਰੀ ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸ਼ੋਸ਼ਲ ਮੀਡੀਆ ਪਲੇਟਫਾਰਮ ਪਰ ਪਿਛਲੇ ਸਮੇ ਦੌਰਾਨ ਭੜਕਾਊ ਪੋਸਟਾਂ ਪਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP City ਪਟਿਆਲਾ, ਸ੍ਰੀ ਯੁਗੇਸ ਸ਼ਰਮਾ PPS, SP/INV. ਸ੍ਰੀ ਅਵਤਾਰ ਸਿੰਘ PPS, DSP (D) ਪਟਿਆਲਾ, ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਅਤੇ ਇੰਸ: ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਦੋਸ਼ੀ ਵੱਲੋ ਆਪਣੇ ਵੱਖ ਵੱਖ ਫੇਸਬੁੱਕ ਅਕਾਊਟਾਂ ਪਰ ਧਾਰਮਿਕ ਭੜਕਾਊ ਪੋਸਟਾਂ ਅਪਲੋਡ ਕੀਤੀਆਂ ਹੋਈਆਂ ਸਨ ਜਿਸ ਨਾਲ ਇੱਕ ਧਾਰਮਿਕ ਫਿਰਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਸੀ ਜੋ ਦੌਰਾਨੇ ਤਫਤੀਸ਼ ਸਰਬਜੀਤ ਉਖਲਾ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਮਕਾਨ ਨੰਬਰ 18 ਗਲੀ ਨੰਬਰ 4 ਅਨੰਦ ਨਗਰ-ਬੀ ਥਾਣਾ ਤ੍ਰਿਪੜੀ ਪਟਿਆਲਾ ਨੂੰ ਮਿਤੀ 05.08.2024 ਨੂੰ ਸੋਲਨ-ਨਾਹਨ ਰੋਡ ਥਾਣਾ ਧਰਮਪੁਰ ਦੇ ਏਰੀਆ ਵਿੱਚੋਂ ਹਿਮਾਚਲ ਪ੍ਰਦੇਸ਼ ਤੋ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਮੁਕੱਦਮਾ ਬਾਰੇ ਜਾਣਕਾਰੀ: ਜਿੰਨ੍ਹਾ ਨੇ ਅੱਗੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਰਬਜੀਤ ਉਖਲਾ ਪੁੱਤਰ ਲੇਟ ਮਹਿੰਦਰ ਸਿੰਘ
ਵਾਸੀ ਮਕਾਨ ਨੰਬਰ 18 ਗਲੀ ਨੰਬਰ 4 ਅਨੰਦ ਨਗਰ-ਬੀ ਥਾਣਾ ਤ੍ਰਿਪੜੀ ਪਟਿਆਲਾ ਜੋ ਅਕਸਰ ਹੀ ਪਿਛਲੇ ਕਾਫੀ ਸਮੇਂ ਤੋਂ ਸ਼ੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀ ਕਾਫੀ ਭੜਕਾਊ ਪੋਸਟਾਂ ਅਤੇ ਪ੍ਰਚਾਰ ਕਰਦਾ ਰਹਿੰਦਾ ਹੈ ਜਿਸ ਨਾਲ ਕਿ ਇੱਕ ਖਾਸ ਫਿਰਕੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਸੀ ਜੋ ਇਸ ਉੱਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 160 ਮਿਤੀ 04.08.2024 ਅ/ਧ 192, 196,299, 61 BNS ਥਾਣਾ ਕੋਤਵਾਲੀ ਪਟਿਆਲਾ ਬਰਖਿਲਾਫ ਸਰਬਜੀਤ ਉਖਲਾ ਉਕਤ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਗ੍ਰਿਫਤਾਰੀ ਅਤੇ ਪਿਛੋਕੜ: ਜਿਨ੍ਹਾਂ ਨੇ ਅੱਗੇ ਦੱਸਿਆ ਕਿ ਵਿਸ਼ੇਸ਼ ਮੁਖਬਰੀ ਦੇ ਆਧਾਰ ਤੇ ਸਰਬਜੀਤ ਉਖਲਾ ਨੂੰ ਸੋਲਨ-ਨਾਹਨ ਰੋਡ ਹਿਮਾਚਲ ਪ੍ਰਦੇਸ਼ ਤੇ ਮੁਕੱਦਮਾ ਨੰਬਰ 160 ਮਿਤੀ 04.08.2024 ਅ/ਧ 192, 196,299, 61 BNS ਥਾਣਾ ਕੋਤਵਾਲੀ ਪਟਿਆਲਾ ਵਿੱਚ ਗ੍ਰਿਫਤਾਰ ਕੀਤਾ ਗਿਆ।
ਜੋ ਦੋਸ਼ੀ ਸਰਬਜੀਤ ਉਖਲਾ ਵਿਰੁੱਧ ਪਹਿਲਾਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮੁਕੱਦਮਾ ਨੰਬਰ 51 ਮਿਤੀ 25.03.2022 ਅ/ਧ 295-ਏ IPC ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਹੈ ਜਿਸ ਵਿੱਚ ਇਸਨੇ ਇੱਕ ਕਿਤਾਬ ਲਿਖੀ ਸੀ ਜਿਸ ਵਿੱਚ ਕਿ ਇਤਰਾਜਯੋਗ ਟਿੱਪਣੀਆਂ ਕੀਤੀਆਂ ਗਈਆਂ ਸੀ ਜੋ ਇਸ ਮੁਕੱਦਮਾ ਵਿੱਚ ਵੀ ਪਟਿਆਲਾ ਪੁਲਿਸ ਵੱਲੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਿਤਾਬ ਨੂੰ ਐਮਾਜੋਨ, ਫਲਿੱਪਕਾਰਟ ਅਤੇ ਹੋਰ ਆਨਲਾਈਨ ਵੈਬਸਾਈਟਾਂ ਤੋ ਬੈਨ ਕਰਵਾਉਣ ਸਬੰਧੀ ਕਾਰਵਾਈ ਕੀਤੀ ਗਈ ਹੈ। ਜੋ ਹੁਣ ਪਟਿਆਲਾ ਪੁਲਿਸ ਵੱਲੋ ਇਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਨੋਟ: ਸ਼੍ਰੀ ਨਾਨਕ ਸਿੰਘ, ਆਈ.ਪੀ.ਐਸ., ਐਸ.ਐਸ.ਪੀ ਪਟਿਆਲਾ ਨੇ ਮੀਡੀਆ ਰਾਹੀ ਸੰਦੇਸ਼ ਦਿੱਤਾ ਹੈ ਕਿ ਸ਼ੋਸਲ ਮੀਡੀਆ ਜਾਂ ਕਿਸੇ ਹੋਰ ਸਾਧਨਾਂ ਰਾਹੀ ਕਿਸੇ ਵੀ ਤਰ੍ਹਾਂ ਦੇ ਭੜਕਾਊ ਗਤੀਵਿਧੀਆਂ ਜਾਂ ਮੈਸੇਜ ਪਾਉਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸੇ ਹਾਲਤ ਵਿੱਚ ਕਿਸੇ ਨੂੰ ਵੀ ਕਾਨੂੰਨ ਦੀ ਸਥਿਤੀ ਖਰਾਬ ਨਹੀ ਕਰਨ ਦਿੱਤੀ ਜਾਵੇਗੀ। ਸ਼ੋਸ਼ਲ ਮੀਡੀਆ ਪਲੇਟਫਾਰਮਾਂ ਤੇ ਨਫਰਤ ਭਰੇ ਸੰਦੇਸ਼ ਫੈਲਾਉਣ ਜਾਂ ਭੜਕਾਊ, ਜਾਅਲੀ ਅਤੇ ਇਤਰਾਜਯੋਗ ਪੋਸਟਾਂ ਅਪਲੋਡ ਕਰਨ ਵਾਲਿਆਂ ਵਿਰੁੱਧ ਪਟਿਆਲਾ ਪੁਲਿਸ ਸਖਤ ਕਾਰਵਾਈ ਕਰੇਗੀ।