8 STOLEN BIKES RECOVERED BY PATIALA POLICE,3 ARRESTED
August 8, 2024 - PatialaPolitics
ਸੀ.ਆਈ.ਏ ਸਟਾਫ ਪਟਿਆਲਾ ਵੱਲੋਂ ਪਟਿਆਲਾ ਸ਼ਹਿਰ ਵਿੱਚ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 03 ਮੈਂਬਰ ਕਾਬੂ
ਗਿਰੋਹ ਵੱਲੋਂ ਚੋਰੀ ਕੀਤੇ ਗਏ 10 ਮੋਟਰਸਾਇਕਲ ਬ੍ਰਾਮਦ
ਸ੍ਰੀ ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਸ੍ਰੀ ਯੁਗੋਸ ਸ਼ਰਮਾਂ ਪੀ.ਪੀ.ਐਸ. ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਅਵਤਾਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਪਟਿਆਲਾ ਸ਼ਹਿਰ ਵਿੱਚ ਰਾਤ ਦੇ ਸਮੇ ਵੱਖ ਵੱਖ ਏਰੀਆ ਦੇ ਮੁੱਹਲਿਆਂ ਅਤੇ ਦੁਕਾਨਾ ਦੇ ਬਾਹਰ ਤੋਂ ਮੋਟਰਸਾਇਕਲ ਚੋਰੀਆਂ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਜਿੰਨ੍ਹਾ ਵਿੱਚ 1) ਯੂਗੇਸ਼ ਰਾਜਭਰ ਉਰਫ ਟੁਨਟੂਨ ਪੁੱਤਰ ਰਾਮ ਜੰਤਨ ਵਾਸੀ ਪਿੰਡ ਕੁਕੂਆ ਜਿਲ੍ਹਾ ਜੋਨਪੁਰ ਯੂ.ਪੀ. ਹਾਲ ਵਾਸੀ ਕਿਰਾਏਦਾਰ ਨੇੜੇ ਖੇੜਾ ਸੰਜੇ ਕਲੋਨੀ ਸਨੌਰੀ ਅੱਡਾ ਬਾਣਾ ਕੌਤਵਾਲੀ ਪਟਿਆਲਾ, 2) ਵਿਸਾਲ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਗੋਪਾਲ ਕਲੋਨੀ ਨੇੜੇ ਗਊਸਾਲਾ ਥਾਣਾ ਕੋਤਵਾਲੀ ਪਟਿਆਲਾ 3) ਮੋਹਿਤ ਯਾਦਵ ਪੁੱਤਰ ਬੇਚੂ ਯਾਦਵ ਵਾਸੀ ਪਿੰਡ ਬਰਿਆਰੇ (ਸਰਮੇ)ਥਾਣਾ ਗੋਲਾ ਬਜਾਰ ਜਿਲਾ ਗੋਰਖਪੁਰ ਯੂ ਪੀ ਹਾਲ ਵਾਸੀ C/o ਚੌਧਰੀ ਯਾਦਵ ਵਾਸੀ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਕਲੋਨੀ ਲੱਕੜ ਮੰਡੀ ਥਾਣਾ ਕੋਤਵਾਲੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਹ ਗਿਰੋਹ ਦੇ ਮੈਂਬਰਾਂ ਵੱਲੋਂ ਚੋਰੀ ਕੀਤੇ ਗਏ 10 ਮੋਟਰਾਇਕਲਾਂ ਨੂੰ ਬ੍ਰਮਾਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਗ੍ਰਿਫਤਾਰੀ ਅਤੇ ਬਰਾਮਦਗੀ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਦੇ ਏ.ਐਸ.ਆਈ. ਪਵਨ ਕੁਮਾਰ ਨੇ ਗੁਪਤ
ਸੂਚਨਾ ਦੇ ਅਧਾਰ ਪਰ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਖਿਲਾਫ ਮੁੱਕਦਮਾ ਨੰ 99 ਮਿਤੀ 06/08/2024 ਅ/ਧ 303(2),317(2) BNS ਥਾਣਾ ਲਹੌਰੀ ਗੇਟ ਪਟਿਆਲਾ ਬਰ-ਖਿਲਾਫ ਦੋਸੀਆਨ 1) ਯੁਗੇਸ਼ ਰਾਜਭਰ ਉਰਫ ਟੁਨਟਨ ਪੁੱਤਰ ਰਾਮ ਜੰਤਨ ਵਾਸੀ ਪਿੰਡ ਕੁੱਕੂਆ ਜਿਲ੍ਹਾ ਜੋਨਪੁਰ ਯੂ.ਪੀ. ਹਾਲ ਵਾਸੀ ਕਿਰਾਏਦਾਰ ਨੇੜੇ ਖੇੜਾ ਸੰਜੇ ਕਲੋਨੀ ਸਨੌਰੀ ਅੰਡਾ ਥਾਣਾ ਕੌਤਵਾਲੀ ਪਟਿਆਲਾ, 2) ਵਿਸਾਲ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਗੋਪਾਲ ਕਲੋਨੀ ਨੇੜੇ ਗਊਸਾਲਾ ਥਾਣਾ ਕੋਤਵਾਲੀ ਪਟਿਆਲਾ 3) ਮੋਹਿਤ ਯਾਦਵ ਪੁੱਤਰ ਬੇਚੂ ਯਾਦਵ ਵਾਸੀ ਪਿੰਡ ਬਰਿਆਰੇ (ਸਰਮੇ)ਥਾਣਾ ਗੋਲਾ ਬਜਾਰ ਜਿਲਾ ਗੋਰਖਪੁਰ ਯੂ ਪੀ ਹਾਲ ਵਾਸੀ C/o ਚੌਧਰੀ ਯਾਦਵ ਵਾਸੀ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਕਲੋਨੀ ਲੱਕੜ ਮੰਡੀ ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕਰਕੇ ਮਿਤੀ 07.08.2024 ਨੂੰ ਉਕਤ ਦੋਸੀਆਨ ਯੁਗੇਸ਼ ਰਾਜਭਰ ਉਰਫ ਟੂਨਟੂਨ, ਵਿਸਾਲ ਕੁਮਾਰ ਅਤੇ ਮੋਹਿਤ ਯਾਦਵ ਨੂੰ ਵੀਰ ਹਕੀਕਤ ਰਾਏ ਸਕੂਲ ਚੱਕ ਦੇ ਨੇੜੇ ਤੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਜਿੰਨ੍ਹਾ ਪਾਸੋਂ ਚੋਰੀ ਕੀਤੇ ਗਏ 10 ਮੋਟਰਸਾਇਕਲਾ ਨੂੰ ਬ੍ਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ।
ਅਚਾਰ ਬਜਾਰ ਸਮੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਮੁਹੱਲਿਆਂ ਜਿੰਨ੍ਹਾਂ ਵਿੱਚ ਜਿਆਦਤਰ ਆਰੀਆ ਸਮਾਜ ਪਟਿਆਲਾ ਪਟਿਆਲਾ, ਦਰਸਨੀ ਡਿਉਡੀ, ਖੱਦਰ ਭੰਡਾਰ ਨੇੜੇ ਕਿਲ੍ਹਾ ਚੌਂਕ ਪਟਿਆਲਾ, ਬਾਰਾਂਦਰੀ ਬਾਗ, ਸਨੌਰ ਰੋਡ ਅਦਿ ਥਾਵਾਂ ਤੇ ਮੋਟਰਸਾਇਕਲ ਚੋਰੀ ਕਰਨ ਦੀ ਫਿਰਾਕ ਵਿੱਚ ਘੁੰਮਦੇ ਰਹਿੰਦੇ ਸਨ ਅਤੇ ਮੌਕਾ ਪਾਕੇ ਇਕੱਲੇ ਖੱੜ੍ਹੇ ਮੋਟਰਸਾਇਕਲ ਨੂੰ ਵੇਖਕੇ ਚੌਰੀ ਕਰ ਲੈਂਦੇ ਸਨ ਅਤੇ ਅੱਗੇ ਚੋਰੀ ਦੇ ਮੋਟਰਸਾਇਕਲਾਂ ਨੂੰ ਯੂ.ਪੀ ਅਤੇ ਹੋਰ ਰਾਜਾਂ ਵਿੱਚ ਵੇਚਣ ਲਈ ਭੇਜ ਦਿੰਦੇ ਸਨ । ਇਸ ਗਿਰੋਹ ਦੇ ਮੈਂਬਰਾਂ ਖਿਲਾਫ
ਗਿਰੋਹ ਬਾਰੇ ਜਾਣਕਾਰੀ : ਗ੍ਰਿਫਤਾਰ ਹੋਏ ਦੋਸੀਆਨ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਦੇ ਮੈਂਬਰ ਰਾਤ ਦੇ
ਪਹਿਲਾ ਵੀ ਚੋਰੀ ਆਦਿ ਦੇ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕੇ ਪਟਿਆਲਾ ਜੇਲ ਵਿੱਚ ਰਹਿ ਚੁੱਕੇ ਹਨ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਿਰੋਹ ਦੇ ਮੈਬਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਨੂੰ ਅੱਜ ਮਿਤੀ 08.08.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ।