5 held for kidnapping property dealer

March 6, 2019 - PatialaPolitics

ਪਟਿਆਲਾ ਪੁਲਿਸ ਵੱਲੋ ਅਗਵਾਸੁਦਾ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋ ਸਹੀ ਸਲਾਮਤ ਉੱਤਰ ਪ੍ਰਦੇਸ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਹਨਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

ਇਸ ਸਬੰਧ ਵਿੱਚ ਪੁਲਿਸ ਲਾਈਨ ਵਿਖੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਦੀ ਜਿਸ ਟੀਮ ਨੇ ਅਗਵਾਕਾਰਾਂ ਤੋਂ ਸੰਪੂਰਨ ਸਿੰਘ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਛੁਡਵਾਇਆ ਹੈ ਉਸ ਟੀਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ 5 ਡੀ.ਜੀ.ਪੀ. ਕੋਮੋਡੇਸ਼ਨ ਡਿਸਕ ਅਤੇ 3 ਲੋਕਲ ਰੈਂਕ ਦੀਆਂ ਪ੍ਰਮੋਸ਼ਨਾਂ ਦੇਣ ਦਾ ਐਲਾਨ ਵੀ ਕੀਤਾ ਹੈ।
ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਜਾ ਕੇ ਪਟਿਆਲਾ ਪੁਲਿਸ ਦੀ 17 ਮੈਂਬਰੀ ਟੀਮ ਨੇ 5 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਨ ਤੋਂ ਇਲਾਵਾ ਹਰਿਆਣਾ ਰਾਜ ਦੇ ਅੰਬਾਲਾ ਤੋਂ ਵੀ 2 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਹਾਰਨਪੁਰ ਤੋਂ ਕਾਬੂ ਕੀਤੇ ਗਏ ਅਗਵਾਕਾਰਾਂ ਲਈ ਵੀ ਵਿਸ਼ੇਸ਼ ਵਿਊਂਤਬੰਦੀ ਕੀਤੀ ਗਈ ਅਤੇ 6 ਪ੍ਰਾਈਵੇਟ ਗੱਡੀਆਂ ਰਾਹੀਂ ਸਾਦੀ ਵਰਦੀ ‘ਚ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ ਹਾਲਾਂਕਿ ਸਹਾਰਨਪੁਰ ਦੇ ਐਸ.ਐਸ.ਪੀ. ਸ਼੍ਰੀ ਦਿਨੇਸ਼ ਸ਼ਰਮਾ ਅਤੇ ਉੱਥੇ ਦੇ ਇੰਨਟੈਲੀਜੈਂਸ ਵਿੰਗ ਨਾਲ ਵੀ ਪੂਰਾ ਰਾਬਤਾ ਰੱਖਿਆ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ । ਉਹਨਾਂ ਦੱਸਿਆ ਕਿ ਅਗਵਾਕਾਰਾਂ ਨੇ ਪੁਲਿਸ ਤੋਂ ਬਚਣ ਲਈ ਮੋਬਾਇਲ ਦੀ ਵਰਤੋਂ ਬਹੁਤ ਘੱਟ ਕੀਤੀ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਆਉਣ ਜਾਣ ਲਈ ਵੀ ਟਰੇਨ ਦਾ ਇਸਤੇਮਾਲ ਕੀਤਾ ਅਤੇ ਸੜਕ ਰਾਹੀਂ ਆਉਣ ਜਾਣ ਤੋਂ ਗੁਰੇਜ਼ ਕੀਤਾ ਤਾਂ ਕਿ ਕਿਸੇ ਤਕਨੀਕੀ ਤਰੀਕੇ ਨਾਲ ਉਹਨਾਂ ਨੂੰ ਨਾ ਫੜ੍ਹਿਆ ਜਾ ਸਕੇ।
ਐਸ.ਐਸ.ਪੀ. ਸ: ਸਿੱਧੂ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ‘ਚ ਪੰਜਾਬ ਵਿੱਚੋਂ ਸਭ ਤੋਂ ਵੱਧ ਨਕਦ ਇਨਾਮ ਜਿੱਤਣ ਵਾਲੀ ਪਟਿਆਲਾ ਪੁਲਿਸ ਬਣ ਗਈ ਹੈ ਜਦ ਕਿ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲਾ ਨਕਦ ਇਨਾਮ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਹੋਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਮੇਤ ਹਰਮੀਤ ਸਿੰਘ ਹੁੰਦਲ ਐਸ.ਪੀ. ਇੰਨਵੈਸਟੀਗੇਸਨ ਪਟਿਆਲਾ, ਸ਼੍ਰੀ ਜਸਪ੍ਰੀਤ ਸਿੰਘ ਡੀ.ਐਸ.ਪੀ.ਇੰਨਵੈਸਟੀਗੇਸਨ ਪਟਿਆਲਾ, ਸ਼੍ਰੀ ਅਸੋਕ ਕੁਮਾਰ ਡੀ.ਐਸ.ਪੀ. ਘਨੋਰ , ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਨੇ ਪ੍ਰੈਸ ਕਾਨਫੰਰਸ ਰਾਹੀਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਅਗਵਾ ਹੋਏ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਕਬਜਾ ਵਿਚੋਂ ਛੁਡਾ ਕੇ ਕੇਸ ਹੱਲ ਕਰ ਲਿਆ ਤੇ 4 ਮੁਲਜਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਿਤੀ 28/02/2019 ਨੂੰ ਨਰਵਿੰਦਰ ਸਿੰਘ ਨੂੰ ਕਿਸੇ ਵਿਅਕਤੀ ਨੇ (ਸੰਪੂਰਨ ਸਿੰਘ ਮੋਬਾਇਲ ਤੋ) ਫੋਨ ਕੀਤਾ ਕਿ ਉਸ ਦੇ ਪਿਤਾ ਦਾ ਬਨੂੰੜ ਤੇਪਲਾ ਰੋਡ ਪਿੰਡ ਬਾਸਮਾ ਪਾਸ ਐਕਸੀਡੈਂਟ ਹੋ ਗਿਆ ਹੈ ਜਿਹਨਾਂ ਪਾਸੋ ਦੋ ਵਿਅਕਤੀਆਂ ਦੀ ਮੋਤ ਹੋ ਗਈ ਹੈ ਤੇ ਉਸ ਦੇ ਪਿਤਾ ਘਬਰਾਏ ਹੋਏ ਹਨ ਗੱਲ ਨਹੀ ਕਰ ਸਕਦੇ ਉਹਨਾਂ ਦੀ ਕਾਰ PB-11CF-4635 ਬਾਸਮਾ ਪਰ ਖੜੀ ਹੈ ਅਤੇ ਸੰਪੂਰਨ ਸਿੰਘ ਦੇ ਵਾਰਸਾਂ ਨੂੰ ਗੱਡੀ ਬਾਸਮਾ ਤੇਪਲਾ ਰੋਡ ਪਰ ਖੜੀ ਮਿਲੀ ਤੁਹਾਡੇ ਪਿਤਾ ਸਾਡੇ ਨਾਲ ਹਨ ਜਿਸ ਸਬੰਧੀ ਪੁਲਿਸ ਨੂੰ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 17 ਮਿਤੀ 01/03/2019 ਅ/ਧ 365 ਹਿੰ:ਦਿੰ: ਥਾਣਾ ਸੰਭੂ ਦਰਜ ਕਰਕੇ ਤਫਤੀਸ ਅਰੰਭ ਕੀਤੀ ਗਈ ਸੀ ਅਤੇ ਬਾਅਦ ਵਿੱਚ ਜੁਰਮ 364 ਹਿੰ:ਦਿੰ: ਦਾ ਵਾਧਾ ਕੀਤਾ ਗਿਆ ਸੀ।
ਸ੍ਰੀ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ.ਪਟਿਆਲਾ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਅਗਵਾ ਹੋਏ ਸੰਪੂਰਨ ਸਿੰਘ ਦੀ ਤਲਾਸ ਸਬੰਧੀ ਮੇਰੀ ਨਿਗਰਾਨੀ ਵਿੱਚ ਸ੍ਰੀ ਹਰਮੀਤ ਸਿੰਘ ਹੁੰਦਲ ,ਐਸ.ਪੀ.ਇੰਨਵੈਸਟੀਗੇਸਨ ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਜਿਹਨਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫਤੀਸ ਅਰੰਭ ਕੀਤੀ ਗਈ ਜਿਸ ਦੋਰਾਨ ਹੀ ਪਟਿਆਲਾ ਪੁਲਿਸ ਨੂੰ ਇਸ ਗੰਭੀਰ ਕਿੰਡਨੇਪਿੰਗ ਕੇਸ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਸਾਰੇ ਹੀ ਅਪਰੇਸਨ ਦੀ ਖੁਦ ਨਿਗਰਾਨੀ ਕੀਤੀ ਜਾ ਰਹੀ ਸੀ, ਅਗਵਾਕਾਰਾ ਬਾਰੇ (4 ਰਾਜਾ) ਹਰਿਆਣਾ , ਦਿੱਲੀ, ਪੰਜਾਬ ਅਤੇ ਯੂ.ਪੀ ਵਿਚ ਹੋਣ ਬਾਰੇ ਸੂਚਨਾਵਾਂ ਪ੍ਰਾਪਤ ਹੋਈਆ ਸਨ ਇਨਾ ਥਾਵਾਂ ਪਰ ਵੀ ਸੀ.ਆਈ.ਏ.ਪਟਿਆਲਾ ਦੀਆਂ ਟੀਮਾ ਭੇਜੀਆ ਗਈਆ ਸੀ,ਇਸੇ ਦੋਰਾਨ ਹੀ ਅਗਵਾਕਾਰਾ ਵੱਲੋ ਮਿਤੀ 04/03/2019 ਨੂੰ ਸੰਪੂਰਨ ਸਿੰਘ ਦੇ ਫੋਨ ਤੋ ਸੰਪੂਰਨ ਸਿੰਘ ਦੇ ਲੜਕੇ ਨਰਵਿੰਦਰ ਸਿੰਘ ਨੂੰ ਸੰਪੂਰਨ ਸਿੰਘ ਨੂੰ ਛੱਡਣ ਬਦਲੇ 1 ਕਰੋੜ ਰੂਪੈ ਦੀ ਮੰਗ ਕੀਤੀ ਗਈ ਸੀ ਤੇ ਧਮਕੀ ਦਿੱਤੀ ਕਿ ਪ੍ਰਸਾਸਨ ਨੂੰ ਇਸ ਬਾਰੇ ਕੁਝ ਨਹੀ ਦੱਸਣਾ ਨਹੀ ਤਾ ਸੰਪੂਰਨ ਸਿੰਘ ਨੂੰ ਮਾਰ ਦਿੱਤਾ ਜਾਵੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਅਗਵਾਕਾਰਾਂ ਦੀ ਪੈੜ ਨੱਪਦੇ ਹੋਏ ਮਿਤੀ 05/03/2019 ਨੂੰ ਸੁਭਾਸ ਚੰਦ ਪੁੱਤਰ ਕੰਵਰ ਸਿੰਘ ਅਤੇ ਵਿਕਾਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ ਕੁਮਾਰ ਵਾਸੀਆਨ ਤੇਪਲਾ ਥਾਣਾ ਸੰਭੂ ਜਿਲਾ ਪਟਿਆਲਾ ਨੂੰ ਕਾਲਕਾ ਚੋਕ ਅੰਬਾਲਾ (ਹਰਿਆਣਾ) ਤੋ ਗ੍ਰਿਫਤਾਰ ਕੀਤਾ ਗਿਆ। ਜਿਹਨਾ ਦੀ ਪੁੱਛਗਿੱਛ ਤੋ ਪਾਇਆ ਗਿਆ ਕਿ ਸੁਭਾਸ ਚੰਦ ਨੇ ਜਿਲਾ ਸਹਾਰਨਪੁਰ (ਯੂ.ਪੀ.) ਦੇ ਰਹਿਣ ਵਾਲੇ ਬਦਮਾਸਾਂ ਨਾਲ ਮਿਲਕੇ ਮਿਤੀ 28/02/2019 ਨੂੰ ਸੰਪੂਰਨ ਸਿੰਘ ਨੂੰ ਤੇਪਲਾ ਰੋਡ ਪਰ ਪਿੰਡ ਬਾਸਮਾ ਪਾਸੋ ਅਗਵਾ ਕਰਕੇ ਸੋਹਣ ਸਿੰਘ ਉਰਫ ਸੋਨਾ ਵਾਸੀ ਤੇਪਲਾ ਦੇ ਟਰੱਕ ਵਿਚ ਲੈਕੇ ਸਹਾਰਨਪੁਰ ਯੂ.ਪੀ.ਸਾਇਡ ਲੈ ਗਏ ਹਨ।ਜਿਥੇ ਇਹਨਾ ਕਮਾਦ ਦੇ ਖੇਤ ਵਿਚ ਬੰਦੀ ਬਣਾਕੇ ਰੱਖਿਆ ਹੋਇਆ ਹੈ। ਜਿਸ ਤੇ ਤਹਿਤ ਹੀ ਇਰਸਾਦ ਪੁੱਤਰ ਮਖਸੂਦ ਵਾਸੀ ਪਿੰਡ ਫਰਖਪੁਰ ਨਬਾਦਾ ਥਾਣਾ ਫਤਿਹਪੁਰ ਜਿਲਾ ਸਹਾਰਨਪੁਰ ਅਤੇ ਨਦੀਮ ਪੁੱਤਰ ਬਾਦਾਸਾਹ ਵਾਸੀ ਹਮਜਾਗੜ੍ਹ ਥਾਣਾ ਗੰਗੋਹ ਜਿਲਾ ਸਹਾਰਨਪੁਰ ਨੂੰ ਸਹਾਰਨਪੁਰ ਰੇਲਵੇ ਸਟੇਸਨ ਦੇ ਨੇੜੇ ਤੋ ਮਿਤੀ 05/03/2019 ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੁੂੰ ਕਿ ਬੰਦੀ ਸੰਪੂਰਨ ਸਿੰਘ ਨੂੰ ਜਿਸ ਜਗਾ ਪਰ ਰੱਖਿਆ ਗਿਆ ਸੀ ਬਾਰੇ ਪੁਰੀ ਜਾਣਕਾਰੀ ਸੀ ਕਿਊਕਿ ਇਹ ਕਾਫੀ ਜੰਗਲ ਦਾ ਏਰੀਆ ਸੀ ਅਤੇ ਜਿਆਦਾ ਤਰ ਖੇਤਾ ਵਿਚ ਕਮਾਦ(ਗੰਨਾ) ਦੇ ਖੇਤ ਸਨ ।ਪਟਿਆਲਾ ਪੁਲਿਸ ਲਈ ਇਹ ਇਕ ਬਹੁਤ ਵੱਡਾ ਚੈਲਿਜ ਸੀ ਕਿ ਸੰਪੂਰਨ ਸਿੰਘ ਨੂੰ ਜਿਉਦੇ ਨੂੰ ਬਰਾਮਦ ਕੀਤਾ ਜਾਵੇ ਅਤੇ ਉਹ ਬਹੁਤ ਹੀ ਖਤਰਨਾਕ ਅਪਰਾਧੀਆਂ ਦੇ ਕਬਜੇ ਵਿੱਚ ਸੀ । ਜਿਹਨਾ ਪਾਸ ਨਜਾਇਜ ਹਥਿਆਰ ਵੀ ਸਨ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਸਹਾਰਨਪੁਰ ਤੋ ਗ੍ਰਿਫਤਾਰ ਹੋਏ ਇਰਸਾਦ ਤੇ ਨਦੀਮ ਦੀ ਨਿਸਾਨਦੇਹੀ ਪਰ ਮੇਜਰ ਕੁਮਾਰ ਵਾਸੀ ਕਲਸੀ ਥਾਣਾ ਤੀਤਰੋ ਜਿਲਾ ਸਹਾਰਨਪੁਰ ਦੇ ਕਮਾਦ (ਗੰਨਾ) ਦੇ ਖੇਤਾ ਵਿਚ ਸੰਪੂਰਨ ਸਿੰਘ ਨੂੰ ਜਿਥੇ ਰੱਖਿਆ ਹੋਇਆ ਸੀ ।ਪਟਿਆਲਾ ਪੁਲਿਸ ਅਤੇ ਸਹਾਰਨਪੁਰ ਦੀ ਪੁਲਿਸ ਪਾਰਟੀ ਨਾਲ ਸਾਝੇ ਅਪਰੇਸਨ ਦੋਰਾਨ ਕਮਾਦ(ਗੰਨਾ) ਖੇਤਾ ਵਿੱਚੋ ਅਗਵਾਕਾਰਾਂ ਦੇ ਕਬਜਾ ਵਿਚੋਂ ਸੰਪੂਰਨ ਸਿੰਘ ਨੂੰ ਸਹੀ ਸਲਾਮਤ ਬਰਾਮਦ ਕੀਤਾ ਗਿਆ।ਇਸੇ ਦੋਰਾਨ ਹੀ ਬਲਿਸਟਰ ਉਰਫ ਬਾਨਾ ਅਤੇ ਮੁਸਤਕੀਨ ਨੇ ਪੁਲਿਸ ਪਾਰਟੀ ਪਰ ਫਾਇਰਿੰਗ ਕੀਤੀ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਬਲਿਸਟਰ ਉਰਫ ਬਾਨਾ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ, ਮੁਸਤਕੀਨ ਪੁੱਤਰ ਫੇਹਾਜ ਅਤੇ ਫਾਰੁਖ ਜੋ ਕਿ ਮੋਕਾ ਤੋ ਭੱਜ ਗਿਆ।ਬਲਿਸਟਰ ਉਰਫ ਬਾਨਾ ਤੇ ਮੁਸਤਕੀਨ ਦੇ ਖਿਲਾਫ ਪੁਲਿਸ ਉਪਰ ਜਾਨਲੇਵਾ ਹਮਲਾ ਕਰਨ ਪਰ ਮੁਕੱਦਮਾ ਨੰਬਰ 16 ਮਿਤੀ 05/03/2019 ਅ/ਧ 307 ਹਿੰ:ਦਿੰ: ਥਾਣਾ ਤੀਤਰੋ ਜਿਲਾ ਸਹਾਰਨਪੁਰ (ਯੂ.ਪੀ.) ਵੱਖਰਾ ਦਰਜ ਕੀਤਾ ਗਿਆ ਹੈ,ਬਲਿਸਟਰ ਉਰਫ ਬਾਨਾ ਨੂੰ ਜਖਮੀ ਹੋਣ ਕਰਕੇ ਜਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਮੋਕਾ ਤੋਂ 2 ਪਿਸਤੋਲ 315 ਬੋਰ ਸਮੇਤ 02 ਰੋਦ 315 ਬੋਰ, ਮੋਕਾ ਤੋ ਫਾਇਰ ਹੋਏ 2 ਖੋਲ ਕਾਰਤੂਸ 315 ਬੋਰ ਤੇ 2 ਖੋਲ 9 ਐਮ.ਐਮ.ਬਰਾਮਦ ਹੋਏ।
ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਪਾਸੋ ਬਰਾਮਦ ਕਰਵਾਕੇ ਵਾਰਸਾ ਦੇ ਸਹੀ ਹਾਲਤ ਵਿੱਚ ਹਵਾਲੇ ਕੀਤਾ ਗਿਆ ਹੈ ਤੇ ਇਸ ਕੇਸ ਵਿਚ 4 ਮੁਲਜਮ ਜਿਹਨਾ ਵਿਚ ਸੁਭਾਸ ਚੰੰਦ, ਵਿਕਾਸ ਕੁਮਾਰ ਉਰਫ ਬੰਟੀ ਨੂੰ ਅੰਬਾਲਾ ਤੋ ਅਤੇ ਇਰਸਾਦ ਤੇ ਨਦੀਮ ਨੂੰ ਸਹਾਰਨਪੁਰ ਤੋ ਗ੍ਰਿਫਤਾਰ ਕੀਤਾ ਗਿਆ ਹੈ।ਬਲਿਸਟਰ ਉਰਫ ਬਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸੀਆ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਾਜਿਸ ਕਿਵੇ ਰਚੀ ਗਈ :- ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਕੇਸ ਵਿੱਚ ਗ੍ਰਿਫਤਾਰ ਹੋਏ ਸੁਭਾਸ ਚੰਦ ਜੋ ਕਿ ਪ੍ਰਾਪਰਟੀ ਦਾ ਕੰਮ ਕਰਦਾ ਹੈ ਅਤੇ ਸੰਪੂਰਨ ਸਿੰਘ ਵਾਸੀ ਚਮਾਰੂ ਜਿਲਾ ਪਟਿਆਲਾ ਵੀ ਪ੍ਰਾਪਰਟੀ ਦਾ ਕੰਮ ਕਰਦਾ ਹੈ ਜਿਸ ਨੇ ਅੰਬਾਲਾ, ਬਨੂੰੜ, ਜੀਰਕਪੁਰ ਅਤੇ ਹੋਰ ਸਹਿਰ ਵਿੱਚ ਕਲੋਨੀਆਂ ਕੱਟੀਆਂ ਸੀ ਤੇ ਤੇਪਲਾ ਰੋਡ ਪਰ ਇਕ ਪੈਟਰੋਲ ਪੰਪ ਹੈ।ਸੁਭਾਸ ਚੰਦ ਨੁੰ ਸੰਪੂਰਨ ਸਿੰਘ ਪਾਸ ਕਾਫੀ ਪੈਸਾ ਹੋਣ ਬਾਰੇ ਵੀ ਪਤਾ ਸੀ।ਸੁਭਾਸ ਚੰਦ ਨੇ ਸੰਪੁੂਰਨ ਸਿੰਘ ਨੂੰ ਅਗਵਾ ਕਰਨ ਬਾਰੇ ਆਪਣੇ ਸਾਹਰਨਪੁਰ ਦੇ ਰਹਿਣ ਵਾਲੇ ਇਰਸਾਦ ਪੁੱਤਰ ਮਖਸੂਦ ਵਾਸੀ ਪਿੰਡ ਫਰਖਪੁਰ ਨਬਾਦਾ ਥਾਣਾ ਫਤਿਹਪੁਰ ਜਿਲਾ ਸਹਾਰਨਪੁਰ ਅਤੇ ਫਾਰੁਖ ਵਾਸੀ ਨੋਗਾਵਾ ਜਿਲਾ ਸਹਾਰਨਪੁਰ ਨਾਲ ਸਲਾਹ ਕੀਤੀ ਕਿਉਕਿ ਇਰਸਾਦ ਨੂੰ ਸੁਭਾਸ ਚੰਦ ਕਰੀਬ ਪਿਛਲੇ 5-6 ਸਾਲਾ ਤੋ ਜਾਣਦਾ ਹੈ ਜੋ ਸੁਭਾਸ ਚੰਦ ਨੇ ਪਿੰਡ ਕਲਸੀ ਵਿੱਖੇ 80 ਵਿਘੇ ਜਮੀਨ ਖਰੀਦ ਕੀਤੀ ਹੋਈ ਸੀ ਜਿਸ ਪਰ ਖੇਤੀਬਾੜੀ ਕਰਦਾ ਸੀ ਜਿਸ ਦੀ ਦੇਖਰੇਖ ਇਰਸਾਦ ਕਰਦਾ ਸੀ ਅਤੇ ਇਰਸਾਦ ਦੇ ਅੱਗੇ ਜਾਣ ਪਹਿਚਾਣ ਵਾਲੇ ਬਦਮਾਸ ਨਦੀਮ, ਬਲਿਸਟਰ ਉਰਫ ਭਾਨਾ ਅਤੇ ਮੁਸਤਕੀਨ ਨਾਲ ਸੀ ਜਿਹਨਾ ਦਾ ਕਰੀਮੀਨਲ ਪਿਛੋਕੜ ਹੈ।ਇਰਸਾਦ ਨੇ ਆਪਣੇ ਸਾਥੀਆਂ ਨਾਲ ਰਲਕੇ ਸੰਪੂਰਨ ਸਿੰਘ ਨੂੰ ਅਗਵਾ ਕਰਕੇ ਫਿਰੋਤੀ ਲੈਣ ਲਈ ਪਲਾਨ ਕੀਤਾ ਤੇ ਸੁਭਾਸ ਚੰਦ ਨੇ ਆਪਣੇ ਹੀ ਪਿੰਡ ਤੇਪਲਾ ਦੇ ਸੋਹਨ ਸਿੰਘ ਉਰਫ ਸੋਨਾ ਪੁੱਤਰ ਰਘੂਨੰਦਨ ਸਿੰਘ ਜੋ ਕਿ ਕੈਂਟਰ ਚਲਾਉਦਾ ਹੈ ਨੂੰ ਤਿਆਰ ਕੀਤਾ ਜਿਸ ਤੇ ਮਿਤੀ 28/02/2019 ਨੂੰ ਇਹਨਾ ਨੇ ਤੇਪਲਾ ਬਾਸਮਾ ਰੋਡ ਤੋ ਸੰਪੂਰਨ ਸਿੰਘ ਰੋਕਕੇ ਸੁਭਾਸ ਚੰਦ,ਵਿਕਾਸ ਕੁਮਾਰ ਉਰਫ ਬੰਟੀ,ਇਰਸਾਦ,ਨਦੀਮ,ਬਲਿਸਟਰ, ਮੁਸਤਕੀਨ , ਫਾਰੁਖ ਅਤੇ ਸੋਹਣ ਸਿੰਘ ਨੇ ਅਗਵਾ ਕਰ ਲਿਆ ਸੀ ਤੇ ਕੈਂਟਰ ਵਿਚ ਪਾਕੇ ਸਹਾਰਨਪੁਰ ਕਮਾਦ ਦੇ ਖੇਤਾ ਵਿਚ ਲੈ ਗਏ ਜਿਥੇ ਇਸ ਨੂੰ ਪਿਛਲੇ 5 ਦਿਨ ਤੋ ਰੱਖਿਆ ਹੋਇਆ ਸੀ ਤੇ ਹਰ ਦਿਨ ਕਮਾਦ ਦੇ ਕਿਸੇ ਨਵੇ ਖੇਤ ਵਿੱਚ ਬਦਲ ਦਿੱਤਾ ਜਾਦਾ ਸੀ।ਜਿਸ ਸੁਭਾਸ ਚੰਦ ਕਰੀਬ ਇਕ ਮਹੀਨੇ ਤੋ ਸੰਪੂਰਨ ਸਿੰਘ ਪਰ ਨਿਗਰਾਰੀ ਰੱਖੀ ਜਾ ਰਹੀ ਸੀ ।
ਮੁਕੱਦਮਾ ਦੇ ਗ੍ਰਿਫਤਾਰ ਕੀਤੇ ਗਏ 04 ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਮਿਤੀ 14/03/2019 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਸੀਆਨ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੋਸੀਆਨ/ਅਗਵਾਕਾਰਾ ਦੀ ਲਿਸਟ
ਲੜੀ ਨੰ.
ਨਾਮ ਪਤਾ ਦੋਸੀ
ਆਮ ਜਾਣਕਾਰੀ
1
ਸੁਭਾਸ ਚੰਦ ਪੁੱਤਰ ਕੰਵਰ ਸਿੰਘ ਵਾਸੀ ਤੇਪਲਾ ਥਾਣਾ ਸੰਭੂ ਜਿਲਾ ਪਟਿਆਲਾ ਗ੍ਰਿਫਤਾਰ
ਉਮਰ : – 52 ਸਾਲ
ਕਿੱਤਾ :- ਖੇਤੀਬਾੜੀ ਕਰਦਾ ਹੈ ।
ਪੜਾਈ :- 2 ਪਾਸ
2
ਵਿਕਾਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ ਕੁਮਾਰ ਵਾਸੀ ਤੇਪਲਾ ਗ੍ਰਿਫਤਾਰ ਉਮਰ : 48 ਸਾਲ
ਕਿੱਤਾ :- ਲੁਧਿਆਣਾ ਵਿਖੇ ਇਲੈਕਟ੍ਰੀਸਨ
(ਬਿਜਲੀ ਦਾ ਕੰਮ) ਪੜਾਈ :- 11ਵੀਂ ਪਾਸ
3
ਇਰਸਾਦ ਪੁੱਤਰ ਮਖਸੂਦ ਵਾਸੀ ਫਰਖਪੁਰ ਉਰਫ ਮੁਸੈਲ ਨਮਾਦਾ ਥਾਣਾ ਫਤਿਹਪੁਰ ਜਿਲਾ ਸਹਾਰਨਪੁਰ ਯੂ.ਪੀ.ਗ੍ਰਿਫਤਾਰ ਉਮਰ: 50 ਸਾਲ
ਕਿੱਤਾ :- ਮਜਦੂਰੀ ਕਰਦਾ ਹੈ ।
ਪੜਾਈ :- ਅਨਪੜ ਹੈ।
4
ਨਦੀਮ ਪੁੱਤਰ ਬਾਦਸਾਹ ਵਾਸੀ ਹਮਜਾਗੜ੍ਹ ਉਰਫ ਜੋਗੀਪੁਰ ਥਾਣਾ ਗੰਗੋਹ ਜਿਲਾ ਸਹਾਰਨਪੁਰ (ਯੂ.ਪੀ)
ਗ੍ਰਿਫਤਾਰ ਉਮਰ : 20 ਸਾਲ
ਕਿੱਤਾ :- ਗੰਗੋਹ ਵਿਖੇ ਬਿਸਕੂਟ ਬਾਣਉਣ ਦੇ ਕਾਰਖਾਨੇ ਵਿੱਚ ਕੰਮ ਕਰਦਾ ਹੈ ।
ਪੜਾਈ :- ਅਨਪੜ ਹੈ ।
5
ਬਲਿਸਟਰ ਉਰਫ ਭਾਨਾ ਪੁੱਤਰ ਫਰਜੂ ਵਾਸੀ ਹਮਜਾਗੜ੍ਹ ਉਰਫ ਜੋਗੀਪੁਰ ਥਾਣਾ ਗੰਗੋਹ ਜਿਲਾ ਸਹਾਰਨਪੁਰ (ਯੂ.ਪੀ) ਗ੍ਰਿਫਤਾਰ
ਉਮਰ 24 ਸਾਲ
ਮੁਠਭੇੜ ਵਿਚ ਜਖਮੀ
6
ਮੁਸਤਕੀਨ ਪੁੱਤਰ ਫੇਹਾਜ ਵਾਸੀ ਹਮਜਾਗੜ੍ਹ ਉਰਫ ਜੋਗੀਆਪੁਰਾ ਜਿਲਾ ਸਹਾਰਨਪੁਰ ਯੂ.ਪੀ.
ਉਮਰ: 30 ਸਾਲ
ਗ੍ਰਿਫਤਾਰੀ ਬਾਕੀ ਹੈ
7
ਸੋਹਣ ਸਿੰਘ ਉਰਫ ਸੋਨਾ ਪੁੱਤਰ ਰਘੂਨੰਦਨ ਸਿੰਘ ਵਾਸੀ ਤੇਪਲਾ ਜਿਲਾ ਪਟਿਆਲਾ
ਗ੍ਰਿਫਤਾਰੀ ਬਾਕੀ ਹੈ
8
ਫਾਰੁਖ ਵਾਸੀ ਨੋਗਾਵਾ ਜਿਲਾ ਸਹਾਰਨਪੁਰ ਯੂ.ਪੀ.
ਗ੍ਰਿਫਤਾਰੀ ਬਾਕੀ ਹੈ