Thieves broke Shivling in Khanna, stole gold and silver ornaments from temple

August 15, 2024 - PatialaPolitics

Thieves broke Shivling in Khanna, stole gold and silver ornaments from temple

ਪੰਜਾਬ: ਖੰਨਾ ਦੇ ਪ੍ਰਾਚੀਨ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਇਨ੍ਹਾਂ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਇੱਥੇ ਚੋਰਾਂ ਨੇ ਨਾ ਸਿਰਫ਼ ਪੈਸੇ ਚੋਰੀ ਕੀਤੇ ਉਹਨਾਂ ਨੇ ਮੰਦਰ ਦੀਆਂ ਮੂਰਤੀਆਂ ਤੋਂ ਸੋਨੇ ਚਾਂਦੀ ਦੇ ਗਹਿਣੇ ਵੀ ਚੋਰੀ ਕੀਤੇ। ਚੋਰ ਮੰਦਿਰ ਵਿੱਚੋਂ ਸ਼ਿਵਲਿੰਗ ‘ਤੇ ਚੜ੍ਹੀ ਇੱਕ ਕਿਲੋ ਦੇ ਕਰੀਬ ਚਾਂਦੀ ਦੀ ਜਵੈਲਰੀ, 4 ਕਿਲੋ ਦਾ ਚਾਂਦੀ ਦਾ ਕਲਸ਼, ਭਗਵਾਨ ਦੀਆਂ ਮੂਰਤੀਆਂ ਤੋਂ 9 ਚਾਂਦੀ ਦੇ ਮੁਕੁਟ, ਮਾਂ ਦੀ ਮੂਰਤੀ ਤੋਂ ਸੋਨੇ ਦੀ ਨੱਥ ਦੇ ਇਲਾਵਾ ਦੋ ਗੋਲਕਾਂ ਨੂੰ ਤੋੜ ਕੇ ਲੈ ਗਏ। ਚੋਰੀ ਦੀ ਵਾਰਦਾਤ CCTV ਵਿੱਚ ਕੈਦ ਹੋ ਗਈ। CCTV ਵਿੱਚ ਦੋ ਚੋਰ ਦਿਖਾਈ ਦੇ ਰਹੇ ਹਨ। ਉਹ ਸ਼ਿਵਲਿੰਗ ‘ਤੇ ਲੱਗੀ ਚਾਂਦੀ ਨੂੰ ਤੋੜ ਕੇ ਚੋਰੀ ਕਰਦੇ ਹਨ। ਇਸ ਦੌਰਾਨ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੰਦੇ ਹਨ