Lok Sabha elections in Punjab on 19 May 2019
March 10, 2019 - PatialaPolitics
Lok Sabha elections 2019 India on 19 May 2019
LokSabhaElection2019: 1st phase polling to be held on 11th April, 2nd phase on 18th April, 3rd phase on 23rd April, 4th phase polling to be held on 29th April, 5th phase polling on 6th May, 6th phase polling on 12th May, 7th phase 12th May. Counting of all phases on 23rd May.
ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ।ਚੋਣ ਸ਼ਡਿਊਲ ਜਾਰੀ ਹੋਣ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜਾਬਤਾ ਲਾਗੁ ਹੋ ਗਿਆ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਮਾਂ ਸਾਰਣੀ ਮੁਤਾਬਕ ਪੰਜਾਬ ਦੇ ਸਮੂਹ 13 ਲੋਕ ਸਭਾ ਹਲਕਿਆਂ ਲਈ ਵੋਟਾਂ 19 ਮਈ, 2019 ਨੂੰ ਪੈਣਗੀਆਂ। ਚੋਣ ਸਮਾਂ ਸਾਰਣੀ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਨੋਟੀਫ਼ਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 29 ਅਪ੍ਰੈਲ 2019 ਹੋਵੇਗੀ। 30 ਅਪਰੈਲ 2019 ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 2 ਮਈ 2019ਹੈ। ਉਨ੍ਹਾਂ ਦੱਸਿਆ ਕਿ ਵੋਟਾਂ 19 ਮਈ 2019 ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਮਈ 2019 ਨੂੰ ਹੋਵੇਗੀ।
ਸ਼੍ਰੀ ਕਰੁਨਾ ਰਾਜੂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ 27 ਮਈ, 2019 ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਆਮ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਅੰਦਰ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ
ਉਨ੍ਹਾਂ ਦੱਸਿਆ ਕਿ ਰਾਜ ਅੰਦਰ ਕੁੱਲ 2 ਕਰੋੜ 3 ਲੱਖ 74 ਹਜ਼ਾਰ 375 ਵੋਟਰ ਹਨ, । ਉਨ੍ਹਾਂ ਅੱਗੇ ਦੱਸਿਆ ਕਿ ਰਾਜ ਅੰਦਰ ਕੁੱਲ 14 ਹਜ਼ਾਰ 460 ਸਥਾਨਾਂ ‘ਤੇ 23213 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਰਾਜ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਵਿੱਚ ਵੋਟਾਂ ਪਾਉਣ ਦਾ ਕੰਮ ਈ.ਵੀ. ਐਮ ਅਤੇ ਵੀ.ਵੀ.ਪੈਟ ਦੀ ਮਦਦ ਨਾਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਚੋਣਾ ਨੁੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀ ਵਜਿਲ ਨਾਮੀ ਐਪ ਲਾਂਚ ਕੀਤਾ ਗਿਆ ਹੈ । ਇਸ ਐਪ ਰਾਹੀ ਰਜਿਸਟਰ ਕੀਤੀ ਗਈ ਸ਼ਿਕਾਇਤ ਨੂੰ 10 ਮਿੰਟ ਵਿੱਚ ਹੱਲ ਕੀਤਾ ਜਾਵੇਗਾ।ਇਸੇ ਤਰ੍ਹਾ ਇਕ ਹੋਰ ਐਪ ਸੁਵਿਧਾ ਰਾਹੀ ਉਮੀਦਵਾਰ ਹਰ ਤਰ੍ਹਾ ਦੀ ਪ੍ਰਵਾਨਗੀ ਜਿਵੇ ਕਿ ਰੈਲੀ ਆਦਿ ਲਈ ਵੀ 24 ਘੰਟੇ ਵਿੱਚ ਹਾਸਲ ਕਰ ਸਕਦਾ ਹੈ। ਉਨ੍ਹਾ ਕਿਹਾ ਕਿ ਰਾਜ ਵਿੱਚ ਭੈਅ ਮੁਕਤ ਅਤੇ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਲਈ ਸਰਵਾਈਲੈਸ਼ ਟੀਮਾਂ,ਫਲਾਈਇੰਗ ਸੂਕੈਅਡ, ਆਦਿ ਵਰਗੀਆ ਕਈ ਟੀਮਾਂ ਕੰਮ ਕਰਨਗੀਆ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਜਾਣਗੇ।
ਡਾ. ਰਾਜੂ ਵੱਲੋਂ ਚੋਣ ਜਾਬਤਾ ਲਾਗੂ ਹੋਣ ਉਪਰੰਤ ਰਾਜ ਦੇ ਸਮੂੰਹ ਵਿਭਾਗਾਂ ਦੇ ਮੁੱਖੀਆਂ ਨੂ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਜ਼, ਸੀਨੀਅਰ ਸੁਪਰੀਡੈਂਟ ਆਫ ਪੁਲਿਸ/ ਕਮਿਸ਼ਨਰ ਆਫ ਪੁਲਿਸ ਨਾਲ ਆਦਰਸ ਚੋਣ ਜਾਬਤੇ ਨੂੰ ਲਾਗੂ ਕਰਨ ਹਿੱਤ ਵੀਡੀਉ ਕਾਨਫਰੰਸ ਕੀਤੀ ਗਈ ਅਤੇ ਉਨ੍ਹਾ ਨੁੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗÂ Àਤੇ ਚੋਣ ਤਿਆਰੀਆਂ ਦਾ ਜਾਇਜਾਂ ਲਿਆ ਗਿਆ।