Patiala liquor vendors Auction 2019

March 20, 2019 - PatialaPolitics

ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਵਿੱਤੀ ਸਾਲ 2019-20 ਲਈ ਪਟਿਆਲਾ ਜ਼ਿਲ੍ਹੇ ਦੇ 623 ਠੇਕਿਆਂ ਲਈ ਨਿਲਾਮੀ ਆਯੋਜਿਤ ਕੀਤੀ ਗਈ ਨੀਲਾਮੀ ਤੋਂ ਰਾਜ ਸਰਕਾਰ ਨੂੰ 272.68 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਨਾਭਾ ਰੋਡ ‘ਤੇ ਸਥਿਤ ਇੱਕ ਨਿੱਜੀ ਪੈਲੇਸ ਵਿਖੇ ਕਰਵਾਈ ਗਈ ਨੀਲਾਮੀ ਦੀ ਸ਼ੁਰੂਆਤ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਇਤ ਗੁਪਤਾ ਨੇ ਆਪਣੀ ਨਿਗਰਾਨੀ ਹੇਠ ਕਰਵਾਈ। ਜਦੋਂ ਕਿ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਨਵਦੀਪ ਭਿੰਡਰ, ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਜੀ.ਐਸ. ਗਿੱਲ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਅਤੇ ਆਬਕਾਰੀ ਤੇ ਕਰ ਅਫ਼ਸਰ ਸ੍ਰੀ ਉਪਕਾਰ ਸਿੰਘ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੋਏ।

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਦੀ ਜ਼ਿਲ੍ਹੇ ਦੇ ਕੁੱਲ 623 ਠੇਕਿਆਂ ਵਿੱਚੋਂ ਦੇਸੀ ਸ਼ਰਾਬ ਦੇ 380 ਠੇਕੇ ਹਨ ਜਦੋਂ ਕਿ ਅੰਗਰੇਜ਼ੀ ਸ਼ਰਾਬ ਦੇ 243 ਠੇਕੇ ਬਣਾਏ ਗਏ ਹਨ। ਇਹਨਾਂ ਠੇਕਿਆਂ ਨੂੰ ਕੁੱਲ 69 ਜ਼ੋਨ ਵਿੱਚ ਵੰਡਿਆ ਗਿਆ ਹੈ। ਇਹਨਾਂ ਵਿਚੋਂ 28 ਨਗਰ ਨਿਗਮ ਪਟਿਆਲੇ ਦੇ ਖੇਤਰ ਵਿੱਚ ਹਨ ਜਦੋਂ ਕਿ ਬਾਕੀ ਜ਼ਿਲ੍ਹੇ ਦੇ ਹੋਰ ਸ਼ਹਿਰਾਂ, ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਹਨ। ਇਹਨਾਂ ਠੇਕਿਆਂ ਤੋਂ ਸਰਕਾਰ ਦੇ ਖ਼ਜ਼ਾਨੇ ਵਿੱਚ 272.68 ਕਰੋੜ ਰੁਪਏ ਪ੍ਰਾਪਤ ਹੋਣਗੇ। ਮਿਲਣ ਵਾਲਾ ਇਹ ਮਾਲੀਆ ਬੀਤੇ ਵਿੱਤੀ ਸਾਲ ਦੀ ਤੁਲਨਾ ਵਿੱਚ 13.65 ਫ਼ੀਸਦੀ ਜ਼ਿਆਦਾ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਦੀ ਜ਼ਿਲ੍ਹੇ ਵਿੱਚ ਇਹਨਾਂ ਠੇਕਿਆਂ ਲਈ ਕੁੱਲ 399 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਹਨਾਂ ਅਰਜ਼ੀਆਂ ਨਾਲ ਵੀ ਸਰਕਾਰੀ ਖਜਾਨੇ ਨੂੰ 1.19 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਸਮਾਣਾ ਦੇ ਚਾਰ ਜ਼ੋਨ ਦੇ ਡਰਾਅ 25 ਮਾਰਚ ਨੂੰ ਕੱਢੇ ਜਾਣਗੇ।