ਪਟਿਆਲਾ ਪੁਲਿਸ ਵੱਲੋਂ ਨਾਭਾ ਤੋ ਲੁੱਟੀ ਥਾਰ ਵਾਲੇ ਕੇਸ ਵਿੱਚ 4 ਹੋਰ ਦੋਸ਼ੀ ਗ੍ਰਿਫਤਾਰ
November 28, 2024 - PatialaPolitics
ਪਟਿਆਲਾ ਪੁਲਿਸ ਵੱਲੋਂ ਨਾਭਾ ਤੋ ਲੁੱਟੀ ਥਾਰ ਵਾਲੇ ਕੇਸ ਵਿੱਚ 4 ਹੋਰ ਦੋਸ਼ੀ ਗ੍ਰਿਫਤਾਰ
ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 25.11.2024 ਨੂੰ ਨਾਭਾ ਤੋ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ ਦੋਸੀ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਨੂੰ ਪੁਲਿਸ ਇੰਨਕਾਂਊਟਰ ਦੋਰਾਨ ਨੂੰ ਕਾਬੂ ਕੀਤਾ ਸੀ ਜੋ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਹੈ ਇਸ ਸਬੰਧੀ ਮੁ:ਨੰ: 203/2024 ਥਾਣਾ ਪਸਿਆਣਾ ਦਰਜ ਕੀਤਾ ਗਿਆ ਹੈ ਇਸੇ ਤਹਿਤ ਥਾਰ ਵਾਲੇ ਕੇਸ ਵਿੱਚ ਬਾਕੀ ਲੋੜੀਦੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਯੁਗੇਸ ਸ਼ਰਮਾਂ PPS, SP (Inv) PTL, ਸ੍ਰੀ ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਅਤੇ ਸ੍ਰੀ ਮਤੀ ਮਨਦੀਪ ਕੋਰ PPS ਉਪ ਕਪਤਾਨ ਪੁਲਿਸ ਸਰਕਲ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਦੀ ਟੀਮ ਵੱਲੋਂ ਮਿਤੀ 27.11.2024 ਨੂੰ 4 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਸ ਵਿੱਚ ਦੋਸੀ ਵੀਰੂ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਨੇੜੇ ਨਹਿਰੂ ਪਾਰਕ ਨਾਭਾ ਥਾਣਾ ਕੋਤਵਾਲੀ ਨਾਭਾ,ਜਿਲ੍ਹਾ ਪਟਿਆਲਾ ਰਾਹੁਲ ਉਰਫ ਰੂਲਾ ਪੁੱਤਰ ਕਪਿਲ ਚੰਦ ਵਾਸੀ ਧੋਬੀ ਘਾਟ ਬੈਕ ਸਾਇਡ ਸਿਨੇਮਾ ਰੋਡ ਨਾਭਾ ਥਾਣਾ ਕੋਤਵਾਲੀ ਨਾਭਾ, ਕਰਨ ਭਾਰਤਵਾਜ ਉਰਫ ਕਰਨ ਪੁੱਤਰ ਕਪਿਲ ਚੰਦ ਵਾਸੀ ਜਸਪਾਲ ਕਲੋਨੀ ਗਲੀ ਨੰਬਰ 9 ਨਾਭਾ ਥਾਣਾ ਕੋਤਵਾਲੀ ਨਾਭਾ ਅਤੇ ਇਕ ਜੁਬਨਾਇਲ ਨੂੰ ਮਿਤੀ 27.11.2024 ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਵਾਰਦਾਤ ਵਿੱਚ ਸਾਮਲ ਦੋਸੀਆਨ ਰਾਹੁਲ ਉਰਫ ਰੂਲਾ ਅਤੇ ਕਰਨ ਭਾਰਤਵਾਜ ਦੋਵੇ ਭਰਾ ਹਨ।
ਥਾਰ ਦੀ ਲੁੱਟਖੋਹ ਦੀ ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮੁਦਈ ਚਿਰਾਗ ਛਾਬੜਾ ਪੁੱਤਰ ਜਗਦੀਸ ਕੁਮਾਰ ਵਾਸੀ ਮਕਾਨ ਨੰਬਰ 221 ਵਾਰਡ ਨੰਬਰ 21 ਨੇੜੇ ਗੋਰਮਿੰਟ ਗਰਲਜ਼ ਕਾਲਜ ਪੁਰਾਣਾ ਹਾਈਕੋਰਟ ਅਲੋਹਰਾਂ ਗੇਟ ਨਾਭਾ ਥਾਣਾ ਕੋਤਵਾਲੀ ਨਾਭਾ ਜਿਲ੍ਹਾ ਪਟਿਆਲਾ ਨੇ ਆਪਣੀ ਥਾਰ PB11DA6275 ਨੂੰ ਸੇਲ ਪ੍ਰਚੇਜ ਕਰਨ ਲਈ ਸੋਸਲ ਮੀਡੀਆ ਪਰ ਪਾਇਆ ਹੋਇਆ ਸੀ ਜਿਸ ਦੇ ਅਧਾਰ ਪਰ ਦੋਸੀਆਨ ਉਕਤਾਨ ਨੇ ਮੁਦਈ ਚਿਰਾਗ ਛਾਬੜਾ ਨਾਲ ਥਾਰ ਦਾ ਸੋਦਾ ਕਰਕੇ ਮਿਤੀ 21.11.2024 ਨੂੰ ਟਰਾਈ ਲੈਣ ਦੇ ਬਹਾਨੇ ਰੋਹਟੀ ਤੋ ਜੋੜੇਪੁਲ ਵਾਲੀ ਰੋਡ ਪਰ ਮੁਦਈ ਦੇ ਚਿਰਾਗ ਛਾਬੜਾ ਦੇ ਸੱਟਾਂ ਮਾਰਕੇ ਥਾਰ ਦੀ ਖੋਹ ਕੀਤੀ ਸੀ,ਇਸ ਸਬੰਧੀ ਮੁਕੱਦਮਾ ਨੰਬਰ 168 ਮਿਤੀ 22.11.2024 ਅ/ਧ 103(4), 309 (6), 61 (2) ਬੀ.ਐਨ.ਐਸ, ਥਾਣਾ ਕੋਤਵਾਲੀ ਨਾਭਾ ਦਰਜ ਰਜਿਸਟਰ ਹੋਇਆ ਸੀ।
ਗ੍ਰਿਫਤਾਰੀ ਦੋਸੀਆਨ:-ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਮਿਤੀ 27.11.2024 ਨੂੰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਸਿਟੀ ਏਰੀਆਂ ਨਾਭਾ ਵਿਖੇ ਮੋਜੂਦ ਸੀ ਜਿੰਨ੍ਹਾ ਨੇ ਗੁਪਤ ਸੂਚਨਾ ਦੇ ਅਧਾਰ ਪਰ ਦੋਸੀਆਨ ਵੀਰੂ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਨੇੜੇ ਨਹਿਰੂ ਪਾਰਕ ਨਾਭਾ ਥਾਣਾ ਕੋਤਵਾਲੀ ਨਾਭਾ, ਰਾਹੁਲ ਉਰਫ ਰੂਲਾ ਪੁੱਤਰ ਕਪਿਲ ਚੰਦ ਵਾਸੀ ਧੋਬੀ ਘਾਟ ਬੈਕ ਸਾਇਡ ਸਿਨੇਮਾ ਰੋਡ ਨਾਭਾ ਥਾਣਾ ਕੋਤਵਾਲੀ ਨਾਭਾ, ਕਰਨ ਭਾਰਤਵਾਜ ਉਰਫ ਕਰਨ ਪੁੱਤਰ ਕਪਿਲ ਚੰਦ ਵਾਸੀ ਜਸਪਾਲ ਕਲੋਨੀ ਗਲੀ ਨੰਬਰ 9 ਨਾਭਾ ਥਾਣਾ ਕੋਤਵਾਲੀ ਨਾਭਾ ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋ ਗ੍ਰਿਫਤਾਰ ਕੀਤਾ ਗਿਆ ਹੈ ।
ਇਸ ਕੇਸ ਵਿੱਚ ਹੁਣ ਤੱਕ ਕੁਲ 5 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਿਤੀ 25.11.2024 ਨੂੰ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਨੂੰ ਪੁਲਿਸ ਇੰਨਕਾਂਊਟਰ ਦੌਰਾਨ ਥਾਣਾ ਪਸਿਆਣਾ ਏਰੀਆਂ ਵਿੱਚੋਂ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਮੁਕੱਦਮਾ ਨੰਬਰ ਮੁਕੱਦਮਾ ਨੰਬਰ 203 ਮਿਤੀ 25.11.2024 ਅ/ਧ 109, 132, 221 BNS 25 Sub Section (6) & (7) Arms Act ਥਾਣਾ ਪਸਿਆਣਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।ਦੋਸੀ ਸਰੋਵਰ ਸਿੰਘ ਉਰਫ ਲਵਲੀ ਦਾ ਅਪਰਾਧਿਕ ਰਿਕਾਰਡ ਚੈਕ ਕਰਨ ਤੋ ਪਾਇਆ ਗਿਆ ਕਿ ਇਸ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਲੁੱਟਖੋਹ, ਡਕੈਤੀ, ਚੋਰੀ ਆਦਿ ਦੇ 6 ਮੁਕੱਦਮੇ ਖੰਨਾ, ਸੰਗਰੂਰ ਅਤੇ ਪਟਿਆਲਾ ਦੇ ਥਾਣਿਆਂ ਵਿੱਚ ਦਰਜ ਹਨ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾ ਨੂੰ ਅੱਜ ਮਿਤੀ 28.11.2024 ਨੂੰ ਮਾਨਯੋਗ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।