Three arrested in Preneet Kaur online fraud case
August 8, 2019 - PatialaPolitics
ਪਟਿਆਲਾ, 8 ਅਗਸਤ:
ਪਟਿਆਲਾ ਪੁਲਿਸ ਨੇ ਸਾਈਬਰ ਡਕੈਤੀ ਰਾਹੀਂ ਲੋਕਾਂ ਦੇ ਬੈਂਕ ਖਾਤਿਆ ‘ਚੋ ਆਨ-ਲਾਈਨ ਠੱਗੀ ਮਾਰਕੇ ਲੱਖਾ ਰੁਪਏ ਕਢਵਾਉਣ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਫੜਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣ ਲਈ ਐਸ.ਐਸ.ਪੀ. ਸ਼੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਕ ਅੰਤਰਰਾਜੀ ਗਿਰੋਹ ਜੋ ਕਿ ਸਾਰੇ ਭਾਰਤ ਵਿੱਚ ਬੈਕ ਖਾਤਿਆ ਵਿੱਚੋ ਆਨ-ਲਾਈਨ ਤਰੀਕੇ ਨਾਲ ਪੈਸੇ ਕਢਵਾ ਲੈਦਾ ਸੀ ਦੇ ਤਿੰਨ ਮੈਂਬਰਾਂ ਨੂੰ 693 ਮੋਬਾਇਲ ਸਿਮ ਅਤੇ 19 ਮੋਬਾਇਲ ਫੋਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੈਂਬਰਾਂ ‘ਚ ਅਤਾਉਲ ਅੰਸਾਰੀ ਵਾਸੀ ਝਾਰਖੰਡ, ਅਫਸਰ ਅਲੀ ਅਤੇ ਨੂਰ ਅਲੀ ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 8 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਕੀਤੀ ਜਾਣ ਵਾਲੀ ਪੁੱਛ-ਗਿੱਛ ਮੌਕੇ ਇਸ ਕਾਲੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਬੇਪਰਦ ਕੀਤਾ ਜਾਵੇਗਾ।
ਐਸ.ਐਸ.ਪੀ. ਨੇ ਗਿਰੋਹ ਵੱਲੋਂ ਕੀਤੀ ਜਾਂਦੀ ਆਨ-ਲਾਈਨ ਡਕੈਤੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਿਰੋਹ ਦੇ ਮੈਂਬਰ ਫਰਜੀ ਬੈਕ ਕਰਮਚਾਰੀ ਬਣਕੇ ਆਮ ਪਬਲਿਕ ਨੂੰ ਫੋਨ ‘ਤੇ ਬੈਕ ਦਾ ਸੀਨੀਅਰ ਕਰਮਚਾਰੀ/ਅਧਿਕਾਰੀ ਦੱਸਕੇ ਕਿ ਉਨ੍ਹਾਂ ਪਾਸੋਂ ਏ.ਟੀ.ਐਮ. ਦੀ ਮਿਆਦ ਖਤਮ ਹੋਣ ਬਾਰੇ ਕਹਿਕੇ ਬਹਾਨੇ ਨਾਲ ਉਨ੍ਹਾਂ ਤੋ ਏ.ਟੀ.ਐਮ. ‘ਤੇ ਲਿਖੇ 16 ਅੱਖਰ ਅਤੇ ਏ.ਟੀ.ਐਮ. ਦੇ ਪਿਛਲੇ ਪਾਸੇ ਲਿਖੇ ਸੀ.ਵੀ.ਵੀ ਨੰਬਰ ਲੈਕੇ ਅਤੇ ਖਾਤਾ ਧਾਰਕ ਦੇ ਮੋਬਾਇਲ ‘ਤੇ ਆਪ ਓ.ਟੀ.ਪੀ. ਲੈਕੇ ਕਾਰਡ ਹੋਲਡਰ ਦੇ ਬੈਕ ਖਾਤੇ ਵਿਚੋਂ ਰਕਮ ਆਪਣੇ ਫਰਜੀ ਬੈਕ ਖਾਤੇ ਅਤੇ ਵਾਲੇਟ ਵਿੱਚ ਟਰਾਸਫਰ ਕਰ ਲੈਦੇ ਸਨ।
ਸ. ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਿੰਨ ਗਿਰੋਹ ਮੈਂਬਰਾਂ ਵਿਚੋਂ ਇੱਕ ਝਾਰਖੰਡ ਅਤੇ ਦੋ ਪੰਜਾਬ ਦੇ ਹਨ। ਉਨ੍ਹਾਂ ਦੱਸਿਆ ਕਿ ਅਤਾਉਲ ਅੰਸਾਰੀ ਪੁੱਤਰ ਸਿਰਾਜੁਦੀਨ ਮਿਰਜਾ ਵਾਸੀ ਪਿੰਡ ਫੋਫਨਾਦ ਥਾਣਾ ਕਰਮਾਟੋਡਾ ਜ਼ਿਲ੍ਹਾ ਜਾਮਤਾਰਾ (ਝਾਰਖੰਡ), ਅਫਸਰ ਅਲੀ ਅਤੇ ਨੂਰ ਅਲੀ ਪੁੱਤਰਾਨ ਸਮਸ਼ੇਰ ਅਲੀ ਵਾਸੀ ਨਿਉ ਸਾਂਤੀ ਨਗਰ, ਡਿਸਪੋਜਲ ਰੋਡ, ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਨ।
ਐਸ.ਐਸ.ਪੀ. ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੀ ਦਿਨੀ ਇਸ ਗਿਰੋਹ ਵੱਲੋਂ ਪਟਿਆਲਾ ਦੇ ਮੈਬਰ ਪਾਰਲੀਮੈਟ ਸ਼੍ਰੀਮਤੀ ਪਰਨੀਤ ਕੌਰ ਨੂੰ ਇਕ ਜਾਅਲੀ ਬੈਂਕ ਕਰਮਚਾਰੀ ਰਾਹੁਲ ਅਗਰਵਾਲ ਬਣਕੇ ਫੋਨ ਕਰਦਾ ਰਿਹਾ ਅਤੇ ਉਸਨੇ ਸ੍ਰੀਮਤੀ ਪਰਨੀਤ ਕੌਰ ਨੂੰ ਕਿਹਾ ਕਿ ਤੁਹਾਡਾ ਕਾਰਡ ਅਪਗਰੇਡ ਕਰਨਾ ਹੈ, ਜਿਸ ‘ਤੇ ਕਾਰਡ ਦੀ ਸਾਰੀ ਜਾਣਕਾਰੀ ਕਾਰਡ ਨੰਬਰ ਅਤੇ ਓ.ਟੀ.ਪੀ. ਵੀ ਹਾਸਲ ਕਰ ਲਿਆ ਅਤੇ ਪਹਿਲੇ ਓ.ਟੀ.ਪੀ. ਤੋ ਬਾਅਦ ਗਿਰੋਹ ਦੇ ਮੈਂਬਰ ਨੇ ਰਜਿਸਟਰਡ ਮੋਬਾਇਲ ਨੰਬਰ ਵੀ ਸਬੰਧਤ ਖਾਤੇ ਦਾ ਬਦਲ ਲਿਆ ਅਤੇ ਵੱਖ-ਵੱਖ 23 ਟਰਾਜੇਕਸ਼ਨਾਂ ਰਾਹੀਂ (ਇਕ-ਇਕ ਲੱਖ ਕਰਕੇ) 23 ਲੱਖ ਰੁਪਏ ਕਢਵਾ ਲਏ। ਐਸ.ਐਸ.ਪੀ. ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੂੰ 24 ਤੋ 26 ਜੁਲਾਈ ਤੱਕ ਫੋਨ ਕਰਕੇ ਕਾਰਡ ਦੀ ਜਾਣਕਾਰੀ ਹਾਸਲ ਕਰਦੇ ਰਹੇ ਅਤੇ 26 ਤੋ 29 ਤਰੀਖ ਤੱਕ ਵੱਖ-ਵੱਖ ਟਰਾਂਜੈਕਸਨਾਂ ਰਾਹੀਂ ਪੈਸੇ ਕਢਵਾਉਂਦੇ ਰਹੇ। ਜਿਸ ਸਬੰਧੀ ਮੁਕੱਦਮਾ ਨੰਬਰ 188 ਮਿਤੀ 29/07/2019 ਅ/ਧ 420 ਹਿੰ:ਦਿੰ: 66,66 ਡੀ.ਆਈ.ਟੀ.ਐਕਟ ਸਾਲ 2000 ਥਾਣਾ ਸਿਵਲ ਲਾਇਨ ਦਰਜ ਕੀਤਾ ਗਿਆ।
ਸ. ਸਿੱਧੂ ਨੇ ਦੱਸਿਆ ਕਿ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਐਸ.ਪੀ ਸਿਟੀ ਸ੍ਰੀ ਹਰਮਨਦੀਪ ਸਿੰੰਘ ਹਾਂਸ ਦੀ ਅਗਵਾਈ ਵਿੱਚ ਐਸ.ਆਈ ਤਰਨਦੀਪ ਕੌਰ ਇੰਚਾਰਜ ਸਾਇਬਰ ਸੈੱਲ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਰਾਹੁਲ ਕੌਸਲ ਮੁੱਖ ਅਫਸਰ ਥਾਣਾ ਸਿਵਲ ਲਾਇਨ ਦੀ ਟੀਮ ਗਠਿਤ ਕੀਤੀ ਗਈ ਜੋ ਇਸ ਟੀਮ ਵੱਲੋ ਹੁਣ ਤੱਕ ਟੈਕਨੀਕਲ ਜਾਣਕਾਰੀ ਹਾਸਲ ਕਰਕੇ ਇਸ ਗਿਰੋਹ ਦੇ ਤਿੰਨ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤਫਤੀਸ ਨੂੰ ਅੱਗੇ ਵਧਾਉਦੇ ਹੋਏ ਟੈਕਨੀਕਲ ਜਾਣਕਾਰੀ ਇਕੱਤਰ ਕੀਤੀ ਗਈ ਜਿਸ ਤੋ ਪਾਇਆ ਗਿਆ ਕਿ ਐਸ.ਬੀ.ਆਈ ਅਕਾਊਟ ਵਿਚੋਂ ਵੱਖ ਵੱਖ ਟਰਾਜੈਕਸਨਾਂ ਰਾਹੀ 23 ਲੱਖ ਰੂਪਏ ਗੁੜਗਾਓ ਦੀ ਕੰਪਨੀ ਸਪਾਈਸ ਇੰਡੀਆ ਕੰਪਨੀ ਦੇ 23 ਵੱਖ-ਵੱਖ ਵਾਲੇਟ/ਅਕਾਊਟ ਵਿੱਚ ਟਰਾਂਸਫਰ ਹੋਏ ਹਨ। ਉਨ੍ਹਾਂ ਦੱਸਿਆ ਕਿ ਸਪਾਈਸ ਇੰਡੀਆ ਕੰਪਨੀ ਕੈਸ਼ ਦੀ ਆਨਲਾਇਨ ਟਰਾਜੈਕਸਨ ਨੂੰ ਡੀਲ ਕਰਦੀ ਹੈ। ਜੋ ਇਸ ਗਿਰੋਹ ਦੇ ਮੈਬਰਾਂ ਨੇ ਆਨਲਾਇਨ ਹੀ ਇਨ੍ਹਾਂ 23 ਖਾਤਿਆ ਵਿਚੋ ਅੱਗੇ ਪੇਅਟੀਐਮ ਦੇ 28 ਵਾਲੇਟ/ਅਕਾਊਟ ਵਿੱਚ ਟਰਾਸਫਰ ਕਰ ਦਿੱਤੇ ਸਨ ਜੋ ਇਹਨਾ ਨੂੰ ਪੇਅਟੀਐਮ ਦੇ ਅਕਾਊਟ ਵਿੱਚ ਪਈ ਰਕਮ ਨੂੰ ਫਰੀਜ ਕਰ ਦਿੱਤਾ ਗਿਆ ਹੈ।
ਪਟਿਆਲਾ ਪੁਲਿਸ ਵੱਲੋਂ ਇਸ ਕੇਸ ਵਿੱਚ ਹੁਣ ਤੱਕ ਇਸ ਠੱਗੀ ਵਿੱਚ ਸਾਮਲ 3 ਵਿਅਕਤੀਆਂ ਜਿਹਨਾ ਵਿੱਚ ਦੋਸ਼ੀ ਅਫਸਰ ਅਲੀ ਅਤੇ ਨੂਰ ਅਲੀ ਉਕਤਾਨ ਨੂੰ ਮਿਤੀ 07/08/2019 ਗੋਬਿੰਦਗੜ੍ਹ ਤੋ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਸਾਥੀ ਅਤਾਉਲ ਅੰਸਾਰੀ ਉਕਤ ਨੂੰ ਮਿਤੀ 06/08/2019 ਨੂੰ ਜਾਮਤਾਰਾ ਝਾਰਖੰੜ ਤੋ ਗ੍ਰਿਫਤਾਰ ਕਰਕੇ ਟਰਾਜੈਟ ਰਿਮਾਡ ਪਰ ਲਿਆਦਾ ਗਿਆ ਹੈ। ਦੋਸੀ ਅਫਸਰ ਅਲੀ ਪਾਸੋ 410 ਸਿੰਮ ਅਤੇ 19 ਮੋਬਾਇਲ ਫੋਨ ਵੱਖ ਵੱਖ ਮਾਰਕਾ ਦੇ ਅਤੇ ਦੋਸੀ ਨੂਰ ਅਲੀ ਪਾਸੋੋ 283 ਸਿੰਮ ਬ੍ਰਾਮਦ ਕੀਤੇ ਗਏ ਹਨ, ਜ਼ੋ ਦੋਸੀਆ ਵੱਲੋ ਖਰੀਦੇ ਵਹੀਕਲ ਵੀ ਇਹਨਾ ਵੱਲੋਂ ਆਨ-ਲਾਈਨ ਠੱਗੀ ਦੀ ਰਕਮ ਤੋ ਖਰੀਦੇ ਹੋਏ ਹਨ। ਇਸ ਤੋ ਇਲਾਵਾ ਇਹਨਾ ਦੇ ਅਤੇ ਇਹਨਾ ਦੇ ਪਰੀਵਾਰਕ ਮੈਬਰਾਂ ਦੇ ਬੈਕ ਅਕਾਉਟ ਵੀ ਚੈਕ ਕੀਤੇ ਜਾ ਰਹੇ ਹਨ ਅਤੇ ਇਸ ਠੱਗੀ ਦੀ ਰਕਮ ਤੋ ਬਣਾਈਆ ਗਈਆ ਪ੍ਰਾਪਰਟੀਆ ਵੀ ਚੈਕ ਕੀਤੀਆਂ ਜਾ ਰਹੀਆ ਹਨ, ਜਿਹਨਾ ਨੂੰ ਫਰੀਜ ਕੀਤਾ ਜਾਵੇਗਾ। ਇਹਨਾ ਦੇ ਅਲਗ-ਅਲਗ ਵਾਲੇਟ ਅਕਾਊਟ ਦੀ ਵੀ ਟੈਕਨੀਕਲ ਸਾਧਨਾ ਰਾਹੀਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।ਬਰਾਮਦਾ ਹੋਏ 19 ਮੋਬਾਇਲ ਅਤੇ 693 ਸਿੰਮਾ ਦੀ ਵਰਤੋ ਵੱਖ ਵੱਖ ਵਾਲੇਟ/ਅਕਾਊਟ ਖੋਹਲਣ ਲਈ ਓ.ਟੀ.ਪੀ. ਹਾਸਲ ਕਰਨ ਲਈ ਕੀਤੀ ਜਾਂਦੀ ਸੀ।
ਐਸ.ਐਸ.ਪੀ. ਨੇ ਦੱਸਿਆ ਜੋ ਦੋਸ਼ੀ ਅਫਸਰ ਅਲੀ ਇੱਕਲਾ ਹੀ 48 ਦੇ ਕਰੀਬ ਵਾਲੇਟ ਦੀ ਵਰਤੋ ਕਰ ਰਿਹਾ ਸੀ, ਜੋ ਇਹ ਸਾਰੇ ਵਾਲੇਟ ਆਨ-ਲਾਈਨ ਕੈਸ਼ ਟਰਾਂਜੇਕਸ਼ਨ ਲਈ ਵਰਤੋ ਕੀਤੇ ਜਾਂਦੇ ਸਨ, ਇੰਨ੍ਹਾਂ ਵਾਲੇਟ ਦੇ ਵਿੱਚੋ ਹੀ ਗ੍ਰਾਹਕ ਦੇ ਅਕਾਊਟ ਵਿਚੋ ਠੱਗੀ ਗਈ ਰਕਮ ਟਰਾਸਫਰ ਕੀਤੀ ਜਾਂਦੀ ਸੀ। ਇਸ ਗਿਰੋਹ ਦੇ ਮੈਬਰ ਹਰੇਕ ਸਿੰਮ ਦੀ ਵਰਤੋ ਇਕ ਵਾਲੇਟ ਦਾ ਅਕਾਊਟ ਬਣਾਉਣ ਲਈ ਕਰਦੇ ਸਨ ਅਤੇ ਉਸ ਸਿੰਮ ਦੀ ਵਰਤੋ ਫੋਨ ਜਾਂ ਕਿਸੇ ਹੋਰ ਮਕਸਦ ਲਈ ਨਹੀ ਕੀਤੀ ਜਾਂਦੀ ਸੀ ਸਿਰਫ ਇਸ ਸਿੰਮ ਉਪਰ ਵਾਲੇਟ ਅਕਾਊਟ ਖੋਲਣ ਲਈ ਓ.ਟੀ.ਪੀ. ਲਈ ਜਾਂਦੀ ਸੀ। ਕਈ ਤਰਾਂ ਦੇ ਬੈਕ ਅਕਾਊਟ ਜਾਂ ਵਾਲੇਟ ਬਣਾਉਣ ਲਈ ਇਸ ਤਰਾਂ ਦੇ ਰਿਗੋਹ ਦੇ ਮੈਬਰ ਜਾਅਲੀ ਦਸਤਾਵੇਜ ਜਿਵੇ ਅਧਾਰ ਕਾਰਡ, ਪੈਨ ਕਾਰਡ ਤੇ ਹੋਰ ਦਸਤਾਵੇਜ਼ਾਂ ਦੀ ਵੀ ਵਰਤੋ ਕਰ ਰਹੇ ਹਨ ਜਿਸ ਦੀ ਵੀ ਤਫਤੀਸ ਦੋਰਾਨ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜੋ ਦੋਸ਼ੀ ਅਫਸਰ ਅਲੀ ਇਨਾ ਵਾਲੇਟ ਜੋ ਰਕਮ ਆਉਦੀ ਸੀ ਨੂੰ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਭਰਨ ਜਾਂ ਇਸ ਤੋ ਆਨ-ਲਾਈਨ ਆਦਿ ਵਗੈਰਾ ਕਰਨ ਲਈ ਵਰਤਦਾ ਕਰਦਾ ਸੀ ਤੇ ਆਮ ਲੋਕਾਂ ਤੋਂ ਮਾਰਕੀਟ ਵਿਚੋਂ ਅਜਿਹੇ ਤਰੀਕ ਨਾਲ ਨਗਦ ਪੈਸਾ ਇੱਕਠਾ ਕਰਦਾ ਸੀ ਜਿਸ ਨੁੰ ਕਿਸ ਗਿਰੋਹ ਦੇ ਮੈਬਰ ਆਪਸ ਵਿੱਚ ਵੰਡ ਲੈਦੇ ਸਨ।
ਇਸ ਤੋ ਬਿਨਾ ਇਹ ਗਿਰੋਹ ਇਕ ਹੋਰ ਤਰੀਕੇ ਨਾਲ ਵੀ ਇਸ ਠੱਗੀ ਨੂੰ ਅੰਜਾਮ ੰਿਦੇੰਦੇ ਹਨ ਜਿਵੇ ਕਿ ਕਸਟਮਰ ਕੇਅਰ ਨੰਬਰ ਸਰਚ ਕਰਦੇ ਹਾਂ ਤਾਂ ਟਵੀਟਰ ਉਤੇ ਕਾਫੀ ਸਾਰੇ ਕਸਟਮਰ ਕੇਅਰ ਦੇ ਮੋਬਾਇਲ ਨੰਬਰ ਦਿੱਤੇ ਹੁੰਦੇ ਹਨ ਜੋ ਜਾਲਸਾਜਾ ਵੱਲੋ ਆਪ ਹੀ ਅਪਲੋਡ ਕੀਤੇ ਹੁੰਦੇ ਹਨ ਜਦੋ ਗ੍ਰਾਹਕ ਗੂਗਲ ਤੇ ਸਰਚ ਕਰਦਾ ਹੈ ਤਾਂ ਇਹ ਨੰਬਰ ਸਾਹਮਦੇ ਆਉਦੇ ਹਨ ਕਸਟਮਰ ਨੂੰ ਕੋਈ ਵੀ ਸਮੱਸਿਆ ਦੇ ਹੱਲ ਲਈ ਇਨਾਂ ਨੰਬਰਾ ਤੇ ਕਾਲ ਕਰਦਾ ਹੈ ਤਾਂ ਇਹ ਨੰਬਰ ਜੋ ਕਿ ਜਾਅਲਸਾਜਾਂ ਕੋਲ ਹੀ ਹੁੰਦੇ ਹਨ , ਇਹ ਕਾਲ ਕਰਨ ਵਾਲੇ (ਗ੍ਰਹਾਕ) ਤੋਂ ਸਾਰੀ ਜਾਣਕਾਰੀ ਜਿਵੇਂ ਕਿ ਕਾਰਡ ਨੰਬਰ, ਸੀ.ਵੀ.ਵੀ. ਰਜਿਸਟਡਰ ਮੋਬਾਇਲ ਨੰਬਰ ਲੈ ਲੈਦੇ ਹਨ ਤੇ ਫਿਰ ਓ.ਟੀ.ਪੀ. ਵੀ ਜੋ ਰਜਿਸਟਰ ਮੋਬਾਇਲ ਤੇ ਆਉਦੀ ਹੈ ਵੀ ਲੈ ਲੈਦੇ ਹਨ , ਇਸ ਤਰਾਂ Customer Card Holder ਦੇ Account ਵਿਚੋਂ ਪੈਸਾ Transfer ਕਰ ਲੈਂਦੇ ਹਨ।
ਐਸ.ਐਸ.ਪੀ ਨੇ ਦੱਸਿਆ ਕਿ ਝਾਰਖੰਡ ਦੇ ਜਾਮਤਾਰਾ ਦਾ ਏਰੀਆਂ ਵਿੱਚ ਇਸ ਤਰਾਂ ਦੇ ਕਰਾਇਮ ਦਾ ਗੜ੍ਹ ਹੈ ਜਿਥੇ ਕਿ ਇਸ ਤਰਾਂ ਦੇ ਠੱਗ ਹਰ ਰੋਜ਼ ਲੱਖਾ ਲੋਕਾਂ ਨੂੰ ਪੂਰੇ ਦੇਸ਼ ਵਿੱਚ ਕਾਲਾਂ ਕਰਦੇ ਹਨ ਤੇ ਜਿਸ ਕਾਲ ਤੇ ਕੋਈ ਵੀ ਆਦਮੀ ਇਹਨਾ ਨੂੰ ਜਾਣਕਾਰੀ ਦਿੰਦਾ ਹੈ ਉਹਨਾ ਦੇ ਜਾਲ ਵਿੱਚ ਫਸ ਜਾਂਦਾ ਹੈ।
ਇਥੇ ਇਹ ਵੀ ਵਰਣਨਯੋਗ ਹੈ ਕਿ ਪਟਿਆਲਾ ਪੁਲਿਸ ਵੱਲੋ ਪਿਛਲੇ ਅਰਸੇ ਦੌਰਾਨ ਸਾਇਬਰ ਸੈਂਲ ਨੂੰ ਅਪਡੇਟ ਕੀਤਾ ਗਿਆ ਹੈ ਜਿਸ ਵਿੱਚ ਟੈਕਨੀਕਲ ਮੁਹਾਰਤ ਵਾਲੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜਿਸ ਤੇ ਆਮ ਪਬਲਿਕ ਨਾਲ ਆਨ-ਲਾਈਨ ਠੱਗੀ ਅਤੇ ਹੋਰ ਇੰਟਰਨੈਟ ਮਾਧਿਅਮ ਰਾਹੀਂ ਠੱਗੀਆ ਅਤੇ ਹੋਰ ਸਾਇਬਰ ਕਰਾਇਮ ਦੀਆਂ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ ਜਿਸ ਤੇ ਕਰੀਬ 10 ਕੇਸ ਦਰਜ ਕੀਤੇ ਗਏ ਹਨ ।
ਇਹਨਾ ਤੋ ਬਰਾਮਦ ਹੋਏ ਸਿੰਮਾਂ ਬਾਰੇ ਸਬੰਧਤ ਕੰਪਨੀਆਂ ਤੋ ਰਿਕਾਰਡ ਹਾਸਲ ਕੀਤਾ ਜਾਂ ਰਿਹਾ ਹੈ ਕਿ ਇਹ ਕਿੱਥੋ ਜਾਰੀ ਹੋਏ ਹਨ ਅਤੇ ਜਾਅਲੀ ਦਸਤਾਵੇਜਾਂ ਬਾਰੇ ਪੁਰੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਦੋਸੀਆ ਉਕਤਾਨ ਨੂੰ ਪੇਸ ਅਦਾਲਤ ਕਰਕੇ 08 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਤ ਕੀਤੀ ਜਾਵੇਗੀ ਤੇ ਜਿੰਨ੍ਹਾਂ ਪਾਸੋ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਐਸ.ਪੀ ਸਿਟੀ ਹਰਮਨ ਹਾਂਸ, ਡੀ.ਐਸ.ਪੀ. ਯੋਗੇਸ਼ ਸ਼ਰਮਾ, ਸੀ.ਆਈ.ਏ. ਪਟਿਆਲਾ ਇੰਚਾਰਜ ਸਮਿੰਦਰ ਸਿੰਘ, ਸਿਵਲ ਲਾਈਨ ਥਾਣਾ ਮੁੱਖੀ ਸ੍ਰੀ ਰਾਹੁਲ ਕੌਸ਼ਲ ਅਤੇ ਐਸ.ਆਈ ਤਰਨਦੀਪ ਕੌਰ ਇੰਚਾਰਜ ਸਾਇਬਰ ਸੈੱਲ ਮੌਜੂਦ ਸਨ।