Ludhiana: Husband Anokh Mittal arrested in murder case of wife Manvi Lipsy Mittal

February 17, 2025 - PatialaPolitics

Ludhiana: Husband Anokh Mittal arrested in murder case of wife Manvi Lipsy Mittal

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਥਾਣਾ ਡੇਹਲੋਂ ਦੇ ਏਰੀਏ ਵਿੱਚ ਹੋਈ ਵਾਰਦਾਤ ਨੂੰ ਬੜੀ ਬਾਰੀਕੀ ਨਾਲ ਟ੍ਰੇਸ ਕਰਦਿਆਂ 06 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀਆਂ ਪਾਸੋਂ 03 🚗 ਕਾਰਾਂ, ਅਤੇ ਵਾਰਦਾਤ ਵਿੱਚ ਵਰਤੀ 01 ਕਿਰਪਾਨ ਬ੍ਰਾਮਦ ਕੀਤੀ ਗਈ।

ਰੰਜਿਸ਼ ਇਹ ਸੀ ਕਿ ਦੋਸ਼ੀ ਅਨੋਖ ਮਿੱਤਲ ਦੇ ਲੜਕੀ ਪ੍ਰਤੀਕਸ਼ਾ ਨਾਲ ਨਜਾਇਜ ਸਬੰਧ ਸਨ,ਜਿਸ ਸਬੰਧੀ ਅਨੋਖ ਮਿੱਤਲ ਦੀ ਪਤਨੀ ਲਿਪਸੀ ਨੂੰ ਪਤਾ ਲੱਗਣ ਕਰਕੇ ਇਸ ਗੱਲ ਨੂੰ ਲੈ ਕੇ ਦੇਵੇ ਪਤੀ ਪਤਨੀ ਵਿਚਕਾਰ ਝਗੜਾ ਰਹਿੰਦਾ ਸੀ।ਜੋ ਅਨੋਖ ਮਿੱਤਲ ਅਤੇ ਪ੍ਰਤੀਕਸ਼ਾ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਲਿਪਸੀ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੇ ਹੋਏ ਇਸ ਨੂੰ ਮਰਵਾਉਣ ਲਈ ਉਕਤ ਦੋਸ਼ੀਆਨ ਨੂੰ 250000/- ਰੁਪਏ ਵਿੱਚ ਸੁਪਾਰੀ ਦੇਣ ਦੀ ਗੱਲ ਕੀਤੀ ਤੇ ਇਸ ਤਹਿਤ 50000/- ਰੁਪਏ ਪਹਿਲਾ ਦਿੱਤੇ ਗਏ ਤੇ ਬਾਕੀ 200000/- ਰੁਪਏ ਕੰਮ ਹੋਣ ਤੋਂ ਬਾਅਦ ਦੇਣਾ ਸੀ ਜਿਸ ਤੇ ਦੋਸ਼ੀਆਨ ਨੇ ਉਕਤ ਵਾਰਦਾਤ ਨੂੰ ਅੰਜਾਮ ਦੇ ਕੇ ਲਿਪਸੀ ਦਾ ਕਤਲ ਕਰ ਦਿੱਤਾ।