Two shot dead in Patiala
February 20, 2020 - PatialaPolitics
ਪਟਿਆਲਾ: ਪਟਿਆਲਾ ਦੇ 24 ਨੰਬਰ ਫਾਟਕ ਨਜ਼ਦੀਕ ਦੋ ਵਿਅਕਤੀ ਦੇ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੋਨੋਂ ਵਿਅਕਤੀ ਬਿਜਲੀ ਬੋਰਡ ਦੇ ਕਰਮਚਾਰੀ ਸੀ। ਇਨ੍ਹਾਂ ‘ਚੋਂ ਇੱਕ ਹਾਕੀ ਦਾ ਖਿਡਾਰੀ ਸੀ। ਕਤਲ ਬੀਤੀ ਰਾਤ ਕੀਤਾ ਗਿਆ। ਇਨ੍ਹਾਂ ਦੀ ਪਛਾਣ ਅਮਰੀਕ ਸਿੰਘ ਤੇ ਹੈਪੀ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਹਾਕੀ ਦਾ ਕਪਤਾਨ ਸੀ। ਜਾਣਕਾਰੀ ਮੁਤਾਬਕ ਆਪਸੀ ਰੰਜਿਸ਼ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਆਰੋਪੀ ਪੁਲਿਸ ਦੇ ਕਬਜ਼ੇ ‘ਚੋਂ ਬਾਹਰ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।