Get ready for Dusty Weather Patiala with Dry Loo
April 5, 2025 - PatialaPolitics
Get ready for Dusty Weather Patiala with Dry Loo
#ਲੂ_ਅਲਰਟ 🌞🌡️
🟡 ਐਤਵਾਰ ਤੋਂ ਸਮੁੱਚੇ ਪੰਜਾਬ ਚ ਲੂ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਸੀਜ਼ਨ ਚ ਪਹਿਲੀ ਵਾਰ ਪਾਰਾ 40° ਨੂੰ ਪਾਰ ਕਰ ਜਾਵੇਗਾ। ਪੱਛਮੀ ਮਾਲਵਾ ਚ 42° ਤੱਕ ਛੂਹ ਸਕਦਾ ਹੈ।
🟡 7-8 ਅਪ੍ਰੈਲ ਨੂੰ ਵੱਧ ਪਾਰੇ ਦੌਰਾਨ, ਘੱਟ ਦਬਾਅ ਬਣਨ ਕਰਕੇ ਦੱਖਣ-ਪੂਰਬੀ ਚੱਕਰਵਾਤੀ ਹਵਾਵਾਂ ਮਿੱਟੀ ਨੂੰ ਅਸਮਾਨੀ ਚੜ੍ਹਾ ਦੇਣਗੀਆਂ। ਸੋ ਵਧਦੇ ਪਾਰੇ ਦੇ ਨਾਲ ਨਾਲ ਅਸੀਂ ਧੂੜ-ਹਨੇਰੀਆਂ ਦੇ ਗੰਧਲੇ ਮੌਸਮ ਚ ਦਾਖਲ ਹੋਣ ਜਾ ਰਹੇ ਹਾਂ ਜਦੋਂ ਅਸਮਾਨ ਤੇਜੀ ਨਾਲ ਰੰਗ ਬਦਲਦਾ ਹੈ ਤੇ ਕੁਝ ਸਮੇਂ ਚ ਹੀ ਨੀਲੇ ਤੋਂ ਪੀਲਾ ਧੂੜ ਭਰਿਆ ਹੋ ਜਾਂਦਾ ਹੈ।
#ਧੂੜ_ਹਨੇਰੀ_ਅਲਰਟ 🌪️🌩️
🟢 ਵੈਸਟਰਨ ਡਿਸਟ੍ਬੇਂਸ ਤੇ ਚੱਕਰਵਾਤੀ ਹਵਾਵਾਂ ਸਦਕਾ 9-10-11 ਅਪ੍ਰੈਲ ਨੂੰ ਸੂਬੇ ਚ ਗਰਜ-ਚਮਕ ਤੇ ਧੂੜ-ਹਨੇਰੀ(50-70kph) ਨਾਲ਼ ਘੱਟ ਖੇਤਰੀ ਹਲਕੀ ਬਰਸਾਤ ਗਰਮੀ ਤੇ ਗੰਧਲੇ ਵਾਤਾਵਰਨ ਤੋਂ ਰਾਹਤ ਦੇਵੇਗੀ। ਹਨੇਰੀ ਲਗਪਗ ਸਾਰੇ ਪੰਜਾਬ ਚ ਹੀ ਦੇਖੀ ਜਾਵੇਗੀ।
