Not a Good Friday for Patiala;Power to remain shut from 10 to 5pm
April 17, 2025 - PatialaPolitics
Not a Good Friday for Patiala;Power to remain shut from 10 to 5pm
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 17-04-2025
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਵਿਖੇ ਜ਼ਰੂਰੀ ਮੁਰੰਮਤ ਕਰਨ ਲਈ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਮਾਲ ਰੋਡ ਫੀਡਰ, 11 ਕੇ.ਵੀ. ਭੁਪਿੰਦਰਾ ਰੋਡ ਫੀਡਰ, 11 ਕੇ.ਵੀ. ਵਿਰਕ ਕਾਲੋਨੀ ਫੀਡਰ, 11 ਕੇ.ਵੀ ਹੀਰਾ ਬਾਗ ਫੀਡਰ,11 ਕੇ.ਵੀ ਵਿਕਾਸ ਕਾਲੋਨੀ ਫੀਡਰ ਨਾਲ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਬਿਸ਼ਨ ਨਗਰ ਪੁਰਾਣਾ, ਰਾਮ ਨਗਰ, ਨਿਊ ਬਿਸ਼ਨ ਨਗਰ, ਜੁਝਾਰ ਨਗਰ, ਐੱਸ.ਐੱਸ.ਟੀ ਨਗਰ, ਵਿਰਕ ਕਾਲੋਨੀ, ਬਾਜਵਾ ਕਾਲੋਨੀ, ਜਗਤਾਰ ਨਗਰ, ਗੁਰੂ ਨਾਨਕ ਨਗਰ, ਪਟਿਆਲਾ ਹਾਇਟ ਫਲੈਟ, ਵਿਕਾਸ ਕਾਲੋਨੀ, ਰਾਜਪੁਰਾ ਕਾਲੋਨੀ, ਪੁੱਡਾ ਇਨਕਲੇਵ, ਸਵਰਣ ਵਿਹਾਰ, ਰਾਜਬਾਹਾ ਰੋਡ, ਨਿਹਾਲ ਬਾਗ ਆਦਿ ਦੀ ਬਿਜਲੀ ਸਪਲਾਈ ਮਿਤੀ 18-04-2025 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 05:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ
ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 17-04-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 18 ਅਪ੍ਰੈਲ 2025 ਨੂੰ ਕਲਿਆਣ ਸਬ ਡਵੀਜ਼ਨ ਵੱਲੋਂ ਜਰੂਰੀ ਕੰਮ ਕਰਨ ਲਈ 66 ਕੇ.ਵੀ. ਥਾਪਰ ਗਰਿੱਡ ਤੋ ਚਲਦੇ 11 ਕੇ.ਵੀ. ਅਬਲੋਵਾਲ ਫੀਡਰ ਨੂੰ ਸੇਫਟੀ ਲਈ ਸਵੇਰੇ 10:00 ਤੋਂ ਦੁਪਹਿਰ 2:00 ਤੱਕ ਅਬਲੋਵਾਲ ਫੀਡਰ ਤੋਂ ਚਲਦੇ ਏਰੀਆ ਜਿਵੇਂ ਕਿ ਗੁਰਦੀਪ ਕਲੋਨੀ, ਬਾਬੂ ਸਿੰਘ ਕਲੋਨੀ, ਡਾ.ਸੰਦੀਪ ਵਾਲੀ ਗਲੀ ਵਾਲਾ ਸਾਰਾ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਜੀ।
ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
ਬਿਜਲੀ ਬੰਦ ਸਬੰਧੀ ਜਾਣਕਾਰੀ ਮਿਤੀ 17.04.2025
ਸਹਾਇਕ ਇੰਜੀਨੀਅਰ, ਉਪ ਮੰਡਲ ਉੱਤਰ ਤਕਨੀਕੀ, ਪੰ.ਰਾ.ਪਾ,ਕਾ.ਲਿ. ਵੱਲੋਂ ਸਮੂਹ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਸਰਹਿੰਦ ਰੋਡ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਇਸ ਫੀਡਰ ਅਧੀਨ ਆਉਂਦੇ ਏਰੀਏ (ਸਰਹਿੰਦ ਰੋਡ, ਸੁਖਰੳਮ ਕਲੌਨੀ, ਬਨ੍ਹਾ ਰੋਡ, ਅਬਚਲ ਨਗਰ, ਗੁਰੁ ਨਾਨਕ ਨਗਰ ਅਤੇ ਨਾਲ ਲਗਦੇ ਏਰੀਏ ਆਦਿ) ਦੀ ਬਿਜਲੀ ਸਪਲਾਈ ਮਿਤੀ 18.04.2025 ਨੂੰ ਸਵੇਰੇ 10.00 ਵਜੇ ਤੋਂ 5 ਵਜੇ ਤੱਕ ਪ੍ਰਭਾਵਿਤ ਰਹੇਗੀ।
ਜਾਰੀ ਕਰਤਾ: ਸਹਾਇਕ ਇੰਜੀਨੀਅਰ,
ਉੋਪ ਮੰਡਲ ਉਤਰ ਤਕਨੀਕੀ,
ਪੰ.ਰਾ.ਪਾ,ਕਾ.ਲਿ., ਪਟਿਆਲਾ
ਫੋਨ: 9646110048
ਏਰੀਆ ਇਂਚਾਰਜ: 9646184690
