PATIALA:9 STOLEN BIKES RECOVERED BY CIVIL LINE POLICE, 2 ARRESTED

April 19, 2025 - PatialaPolitics

PATIALA:9 STOLEN BIKES RECOVERED BY CIVIL LINE POLICE, 2 ARRESTED

 

ਥਾਣਾ ਸਿਵਲ ਲਾਈਨ

ਮੋਟਰ ਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਦੇ 09 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ।

 

ਮਾਨਯੋਗ ਡਾ: ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਵਲੋ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਪਲਵਿੰਦਰ ਚੀਮਾ ਪੀਪੀਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਤੇ ਸ੍ਰੀ ਸਤਨਾਮ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਦੀ ਨਿਗਰਾਨੀ ਅਧੀਨ ਇੰਸ: ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਐਸ ਆਈ ਜਨਕ ਰਾਜ ਇੰਚਾਰਜ ਚੋਂਕੀ ਮਾਡਲ ਟਾਉਣ ਪਟਿਆਲਾ ਦੀ ਅਗਵਾਈ ਹੇਠ ਏਐਸਆਈ ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਵਲੋ ਦੋ ਮੋਟਰ ਸਾਇਕਲ ਸਵਾਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 09 ਚੋਰੀ ਕੀਤੇ ਮੋਟਰ ਸਾਇਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਜਿਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਸਤਨਾਮ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਿਟੀ-। ਪਟਿਆਲਾ ਨੇ ਦਸਿਆ ਕਿ ਮਿਤੀ 15-04-25 ਨੂੰ ਏਐਸਆਈ ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਕੈਫੇ ਕੋਫੀ ਡੇ ਚੋਂਕ ਮਾਡਲ ਟਾਉਣ ਪਟਿਆਲਾ ਮੌਜੂਦ ਸੀ ਜਿਥੇ ਸ੍ਰੀ ਕਰਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰਬਰ 136, ਨਿਊ ਯਾਦਵਿੰਦਰਾ ਕਲੋਨੀ ਪਟਿਆਲਾ ਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਗਿਆ ਦੋਸੀਆਨ ।ਮਨਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਅਮਰਜੀਤ ਸਿੰਘ ਅਤੇ ਪ੍ਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀਆਨ ਪਿੰਡ ਡਸਕਾ ਥਾਣਾ ਲਹਿਰਾ ਜਿਲਾ ਸੰਗਰੂਰ ਨੂੰ ਚੋਰੀ ਦੇ ਮੋਟਰ ਸਾਇਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਮਿਤੀ 16-04-25 ਨੂੰ ਦੋਸੀਆਨ ਨੂੰ ਮਾਨਯੋਗ ਅਦਾਲਤ ਪੇਸ ਕਰਕੇ ਦੋ ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੋਰਾਨੇ ਰਿਮਾਂਡ ਦੋਸੀਆਨ ਕੋਲੋਂ ਪੁੱਛ ਗਿੱਛ ਕਰਕੇ ਚੋਰੀ ਕੀਤੇ ਹੋਰ 08 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ ਹਨ ਜਿਹਨਾ ਕੋਲੋਂ ਡੁੰਘਾਈ ਨਲ ਪੁੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਮਾਜ ਵਿਰੋਧੀ ਅਨਸਰਾ ਨੂੰ ਤਾੜਨਾ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੀ ਵਾਰਦਾਤ ਬਖਸ਼ਿਆ ਨਹੀ ਜਾਵੇਗਾ।