Former Akal Takht Jathedar Giani Raghbir Singh alleges harassment by Air India staff

April 25, 2025 - PatialaPolitics

Former Akal Takht Jathedar Giani Raghbir Singh alleges harassment by Air India staff

ਦਾਸ ਅਤੇ ਮੇਰੇ ਨਾਲ ਦੋ ਹੋਰ ਜਣਿਆਂ ਨੇ ਸੈਕਰਾਮੈਂਟੋ ਯੂਐੱਸਏ ਵਿਖੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਨਵੀਂ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਯੂਐੱਸਏ ਲਈ ਏਅਰ ਇੰਡੀਆ ਦੀ ਫਲਾਈਟ ਨੰਬਰ ਏਆਈ183 ਰਾਹੀਂ ਬਿਜ਼ਨਸ ਕਲਾਸ ਅਤੇ ਇਕਾਨਮੀ ਟਿਕਟ ਉੱਤੇ ਸਫ਼ਰ ਕਰਨਾ ਸੀ। ਜਹਾਜ਼ ਬੋਰਡ ਕੀਤਾ ਲੇਕਿਨ ਬਿਜ਼ਨਸ ਕਲਾਸ ਸੀਟਾਂ ਦਾ ਬਹੁਤ ਹੀ ਬੁਰਾ ਹਾਲ ਤੇ ਸਾਫ਼ ਸਫਾਈ ਦੇ ਪੱਖੋਂ ਨਿਮਨ ਪੱਧਰ ਹੋਣ ਕਰਕੇ, ਮੇਰੇ ਵੱਲੋਂ ਅਤੇ ਕੁਝ ਯਾਤਰੀਆਂ ਵੱਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ। ਮੌਕੇ ਉੱਤੇ ਸ਼ਿਕਾਇਤ ਕੀਤੇ ਜਾਣ ਉੱਤੇ ਏਅਰ ਇੰਡੀਆ ਦੇ ਸਟਾਫ ਮੈਂਬਰਾਂ ਨੇ ਵੀ ਦੁਰਵਿਵਹਾਰ ਕੀਤਾ ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ ਦਾਸ ਅਤੇ ਕੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਤੋਂ ਬਾਹਰ ਆ ਕੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਦੇ ਸਾਹਮਣੇ ਬੈਠ ਗਏ। ਏਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਦੁਰਵਿਵਹਾਰ ਦੀ ਮੈਂ ਕਰੜੀ ਨਿੰਦਾ ਕਰਦਾ ਹਾਂ ਅਤੇ ਇਸ ਮਸਲੇ ਦਾ ਤੁਰੰਤ ਹੱਲ ਕਰਕੇ ਚੰਗੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਪਿਛਲੇ ਤਿੰਨ ਘੰਟਿਆਂ ਤੋਂ ਸਾਨੂੰ ਏਅਰਪੋਰਟ ਉੱਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜੋ ਵੀ ਬਹੁਤ ਨਿੰਦਣਯੋਗ ਹੈ। ਏਅਰ ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਗਏ ਹਨ ਪਰੰਤੂ ਮੁੜ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ, ਨਾ ਸਾਡਾ ਸਮਾਨ ਵਾਪਸ ਮਿਲਿਆ ਅਤੇ ਨਾ ਹੀ ਏਅਰ ਇੰਡੀਆ ਦੇ ਕਿਸੇ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ। ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ ਤਿੰਨ ਘੰਟਿਆਂ ਤੋਂ ਭੁੱਖੇ ਤੇ ਪਿਆਸੇ ਬੈਠੇ ਹਾਂ, ਅਤਿ ਨਿੰਦਣਯੋਗ ਵਰਤਾਰਾ ਹੈ।@Airindia

#AirIndia #flightcondition #Badflightcondition

Today, I, along with two others, was scheduled to travel from New Delhi to San Francisco, USA, on Air India flight number AI183, on a business class ticket, to participate in a Gurmat Samagam in Sacramento, USA. We boarded the plane, but the condition of the business class seats was extremely poor, and the cleanliness was substandard. I, along with some other passengers, raised objections about this.

Upon lodging complaints on the spot, the Air India staff members misbehaved, although the captain of the flight was speaking decently. Following this, I and some other passengers came off the plane in protest and sat outside near the terminal immigration checkpoint.

I strongly condemn the poor services being provided under the name of business class by Air India and the misbehavior of their staff, and I demand an immediate resolution to this issue with proper arrangements.

Additionally, we have been harassed at the airport for the past three hours, which is also highly condemnable. The immigration officers took our passports but have not contacted us since, nor have we received our luggage back, and no Air India official has reached out to us.

We have been sitting hungry and thirsty in front of the immigration counter for the past three hours — this treatment is utterly disgraceful wrote on Facebook post