ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸਬੰਧਤ ਪੇਸ਼ੇਵਰ ਮੁਜਰਮ 2 ਨਜਾਇਜ ਪਿਸਟਲਾ ਸਮੇਤ 08 ਜਿੰਦਾ ਕਾਰਤੂਸ ਨਾਲ ਗ੍ਰਿਫਤਾਰ,
April 29, 2025 - PatialaPolitics
ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸਬੰਧਤ ਪੇਸ਼ੇਵਰ ਮੁਜਰਮ 2 ਨਜਾਇਜ ਪਿਸਟਲਾ ਸਮੇਤ 08 ਜਿੰਦਾ ਕਾਰਤੂਸ ਨਾਲ ਗ੍ਰਿਫਤਾਰ
ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਗੁਰਵੰਸ ਸਿੰਘ ਬੈਸ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਰਾਜੇਸ਼ ਕੁਮਾਰ ਮਲਹੋਤਰਾ PP, DSP (D) ਜੀ ਦੀ ਅਗਵਾਹੀ ਹੇਠ ਏ.ਐਸ.ਆਈ ਸਤਨਾਮ ਸਿੰਘ ਇੰਚਾਰਜ ਸਪੈਸਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 86 ਮਿਤੀ 27.04.2025 ਅ /ਧ 25/54/59 (6) (7) Amended 2019) Arms Act ਥਾਣਾ ਸਿਟੀ ਰਾਜਪੁਰਾ,ਜਿਲ੍ਹਾ ਪਟਿਆਲਾ ਦਰਜ ਕਰਕੇ ਅਸ਼ੀਸ਼ ਕੁਮਾਰ ਉਰਫ ਬਿੱਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਮਕਾਨ ਨੰਬਰ 13, ਬਲਾਕ-ਈ, ਨੇੜੇ ਦੁਰਗਾ ਮੰਦਰ, ਰਾਜਪੁਰਾ ਟਾਊਨ, ਜਿਲ੍ਹਾ ਪਟਿਆਲਾ ਨੂੰ 2 ਨਜਾਇਜ 32 ਪਿਸਟਲਾ ਸਮੇਤ ਮੈਗਜੀਨ ਤੇ 08 ਜਿੰਦਾ ਕਾਰਤੂਸ 32 ਬੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਏ.ਐਸ.ਆਈ
ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਅਸ਼ੀਸ਼ ਉਰਫ ਬਿੱਲਾ ਜੋ ਵਿਦੇਸ਼ ਬੈਠੇ ਹੋਰ ਵਿਆਕਤੀ ਗੁਰਵਿੰਦਰ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿਲਖਣੀ ਰਾਜਪੁਰਾ ਹਾਲ ਵਾਸੀ ਯੂ.ਐਸ.ਏ. ਨਾਲ ਗੂੜੇ ਸਬੰਧ ਹਨ, ਜੋ ਗੁਰਵਿੰਦਰ ਸਿੰਘ ਦੇ ਕਹਿਣ ਪਰ ਟਾਰਗੈਟ ਕਿਲੰਗ, ਫਿਰੋਤੀਆ ਮੰਗਣ ਅਤੇ ਨਜਾਇਜ ਅਸਲੇ ਦੀ ਸਪਲਾਈ ਕਰਦਾ ਹੈ, ਜੋ ਹੁਣ ਅੰਬਾਲਾ ਸਾਇਡ ਤੋਂ ਰਾਜਪੁਰਾ ਵੱਲ ਆਵੇਗਾ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਅਸ਼ੀਸ਼ ਕੁਮਾਰ ਉਰਫ ਬਿਲਾ ਪਾਸੋ ਭਾਰੀ ਮਤਰਾ ਵਿੱਚ ਨਜਾਇਜ ਅਸਲਾ ਬ੍ਰਾਮਦ ਕੀਤਾ ਜਾ ਸਕਦਾ ਹੈ।ਜਿਸ ਪਰ ਮੁੱਕਦਮਾ ਨੰਬਰ 86 ਮਿਤੀ 27.04.2025 ਅ/प 25/54/59 (6) (7) Amended 2019) Arms Act ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਦਰਜ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਹੋਈ ਹੈ।
ਬ੍ਰਾਮਦਗੀ:- 2 ਨਜਾਇਜ ਪਿਸਟਲਾਂ 32 ਬੋਰ ਸਮੇਤ 08 ਜਿੰਦਾ ਕਾਰਤੂਸ 32 ਬੋਰ ਬ੍ਰਾਮਦਾ
ਅਹਿਮ ਖੁਲਾਸੇ:- ਐਸ.ਐਸ.ਪੀ ਸਾਹਿਬ ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਫੜੇ ਗਏ ਮੁਜਰਮ ਨੂੰ ਯੂ.ਐਸ.ਏ. ਵਿੱਚ ਬੈਠਾ ਗੁਰਵਿੰਦਰ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿਲਖਣੀ ਰਾਜਪੁਰਾ ਹਾਲ ਵਾਸੀ ਯੂ.ਐਸ.ਏ. ਹੈਂਡਲ ਕਰਦਾ ਸੀ। ਇੱਥੇ ਦੱਸਣ ਯੋਗ ਹੈ ਕਿ ਗੁਰਵਿੰਦਰ ਸਿੰਘ (ਯੂ.ਐਸ.ਏ) ਦੇ ਕਹਿਣ ਪਰ ਅਸ਼ੀਸ਼ ਕੁਮਾਰ ਉਰਫ ਬਿੱਲਾ ਉਕਤ ਟਾਰਗੈਟਕਿਲੰਗ, ਫਿਰੋਤੀਆ ਮੰਗਣ ਅਤੇ ਨਜਾਇਜ ਅਸਲੇ ਦੀ ਸਪਲਾਈ ਕਰਨ ਅਤੇ ਹੋਰ ਵਾਰਦਾਤਾ ਤੇ ਸੰਗੀਨ ਜੁਰਮ ਕਰਦਾ ਹੈ। ਜੋ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਅਸ਼ੀਸ਼ ਕੁਮਾਰ ਉਰਫ ਬਿੱਲਾ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਕੇ 2 ਨਜਾਇਜ ਪਿਸਟਲ 32 ਬੋਰ 08 ਜਿੰਦਾ ਰੌਂਦ 32 ਬੋਰ ਬ੍ਰਾਮਦ ਕਰਵਾਏ ਕੀਤੇ ਸਨ।