ਪਟਿਆਲਾ ਪੁਲਿਸ ਅਤੇ ਕਾਂਊਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15 ਕਿੱਲੋ 680 ਗ੍ਰਾਮ ਅਫੀਮ, 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ 03 ਵਿਅਕਤੀ ਕਾਬੂ

May 12, 2025 - PatialaPolitics

ਪਟਿਆਲਾ ਪੁਲਿਸ ਅਤੇ ਕਾਂਊਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15 ਕਿੱਲੋ 680 ਗ੍ਰਾਮ ਅਫੀਮ, 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ 03 ਵਿਅਕਤੀ ਕਾਬੂ।

ਅੱਜ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ, ਚੰਡੀਗੜ੍ਹ ਜੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਸ ਵੇਲੇ ਭਰੋਸੇਯੋਗ ਸੂਤਰਾਂ ਵੱਲੋਂ ਮਿਲੀ ਸੂਚਨਾਂ ਦੇ ਅਧਾਰ ਪਰ ਵੱਡੀ ਕਾਮਯਾਬੀ ਮਿਲੀ ਕਿ ਅੰਤਰਾਸ਼ਟਰੀ ਗਿਰੋਹ ਜੋ North East, Assam, Imphal ਵਗੈਰਾ ਤੋਂ ਅਫੀਮ ਲਿਆ ਕੇ ਪੰਜਾਬ/ ਹਰਿਆਣਾ ਵਿੱਚ ਸਮਗਲਿੰਗ ਕਰਦੇ ਹਨ, ਜ਼ੋ ਇੱਕ ਖੂਫੀਆ ਸੂਚਨਾਂ ਦੇ ਅਧਾਰ ਪਰ ਬਾਹਰਲੇ ਰਾਜਾਂ ਤੋਂ ਸਮਗਲ ਹੋ ਕੇ ਆ ਰਹੀ ਅਫੀਮ ਨੂੰ ਫੜ ਕੇ ਨਸ਼ਾ ਸਮਗਲਰਾਂ ਵੱਲੋਂ ਕੀਤੀ ਜਾ ਰਹੀ ਤਸੱਕਰੀ ਨੂੰ ਨੱਥ ਪਾਈ ਗਈ।

 

ਜਿਹਨਾਂ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਕਾਊਂਟਰ ਇਟੈਲੀਜੈਂਸ ਯੂਨਿਟ ਪਟਿਆਲਾ ਦੀ ਪੁਲਿਸ ਵੱਲੋ ਸਾਂਝੇ ਤੋਰ ਪਰ ਕਾਰਵਾਈ ਕਰਦੇ ਹੋਏ ਮਿਤੀ 12.05.2025 ਨੂੰ ਨੇੜੇ ਸੂਆ ਪੁੱਲ ਕਲਵਾਨੂੰ (ਘੱਗਾ) ਵਿਖੇ ਨਾਕਾਬੰਦੀ ਦੌਰਾਨ ਕਾਰ ਨੰਬਰੀ DL-4C-AX-2756 ਮਾਰਕਾ ਕਰੇਟਾ ਰੰਗ ਚਿੱਟਾ ਨੂੰ ਚੈੱਕ ਕਰਨ ਪਰ ਕਾਰ ਵਿੱਚ ਸਵਾਰ ਅਮਰਜੀਤ ਸਿੰਘ (ਉਮਰ ਕਰੀਬ 28/29 ਸਾਲ) ਪੁੱਤਰ ਗੁਰਸੇਵਕ ਸਿੰਘ, ਹਰਮਨਜੀਤ ਸਿੰਘ (ਉਮਰ ਕਰੀਬ 24/25 ਸਾਲ) ਪੁੱਤਰ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ (ਉਮਰ ਕਰੀਬ 26/27 ਸਾਲ) ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ ਦੇ ਕਬਜੇ ਵਿੱਚੋ 15 ਕਿੱਲੋ 680 ਗ੍ਰਾਮ ਅਫੀਮ ਸਮੇਤ 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 41 ਮਿਤੀ 12.05.25 /ਧ 18,29-61/85 NDPS Act ਥਾਣਾ ਘੱਗਾ ਦਰਜ ਰਜਿਸਟਰ ਕੀਤਾ ਗਿਆ ਹੈ।

 

ਮੁੱਢਲੀ ਤਫਤੀਸ ਦੋਰਾਨ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਇਹਨਾਂ ਦੇ Backward/forward ਲਿੰਕ ਸਬੰਧੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਇਹਨਾਂ ਨਸ਼ਾ ਤਸਕਰਾਂ ਵੱਲੋਂ ਇਹ ਨਸ਼ਾ ਕਿਸ ਵਿਅਕਤੀ ਪਾਸੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿਥੇ ਸਪਲਾਈ ਕੀਤਾ ਜਾਣਾ ਸੀ, ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਸਮਗਲਿੰਗ ਕਰਕੇ Narco terrorism ਲਈ ਫੰਡ ਤਾਂ ਨਹੀ ਇੱਕਠਾ ਕਰ ਰਹੇ। ਜੋ ਕਿ ਅਤੀ ਸੰਵੇਦਨਸ਼ੀਲ ਮਾਮਲਾ ਹੈ। ਮੁਕੱਦਮਾ ਦੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

 

 

ਦੋਸ਼ੀਆਂ ਦਾ ਨਾਮ ਅਤੇ ਪਤਾ ਅਤੇ ਬ੍ਰਾਮਦਗੀ:-

 

15 ਕਿੱਲੋ 680 ਗ੍ਰਾਮ ਅਫੀਮ

 

ਅਮਰਜੀਤ ਸਿੰਘ (ਉਮਰ ਕਰੀਬ 28/29 ਸਾਲ) ਪੁੱਤਰ ਗੁਰਸੇਵਕ ਸਿੰਘ,

 

2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ

 

ਹਰਮਨਜੀਤ ਸਿੰਘ (ਉਮਰ ਕਰੀਬ 24/25 ਸਾਲ) ਪੁੱਤਰ ਗੁਰਸੇਵਕ ਸਿੰਘ,

 

ਕਰੇਟਾ ਕਾਰ ਨੰਬਰੀ DL-4C-AX-2756

 

ਹਰਪ੍ਰੀਤ ਸਿੰਘ (ਉਮਰ ਕਰੀਬ 26/27 ਸਾਲ) ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ