Another train leaves from Patiala in Coronavirus curfew

May 8, 2020 - PatialaPolitics

ਉਤਰ ਪ੍ਰਦੇਸ਼ ਦੇ ਵਸਨੀਕਾਂ ਨੂੰ ਲੈਕੇ ਅੱਜ ਸ਼ਾਮ ਦੂਜੀ ਵਿਸ਼ੇਸ਼ ਰੇਲ ਗੱਡੀ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਆਪਣੀ ਘਰ ਵਾਪਸੀ ਦੇ ਚਾਹਵਾਨ ਯੂ.ਪੀ. ਦੇ ਜੌਨਪੁਰ ਜ਼ਿਲ੍ਹੇ ਦੇ ਕਰੀਬ 1200 ਨਿਵਾਸੀਆਂ ਨੂੰ ਲੈਕੇ ਜਾ ਰਹੀ ਇਸ ਗੱਡੀ ਦੇ ਸਵਾਰਾਂ ਨੇ ਵੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਸਮੇਤ ਸਬੰਧਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਤਾਲਮੇਲ ਕਰਕੇ ਆਪਣੀ ਘਰ ਵਾਪਸੀ ਦੇ ਚਾਹਵਾਨ ਵਿਅਕਤੀਆਂ ਨੂੰ ਵਾਪਸ ਭੇਜਣ ਦਾ ਬੀੜਾ ਉਠਾਇਆ, ਜਿਸ ਲਈ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਆਜਮਗੜ੍ਹ ਜ਼ਿਲ੍ਹੇ ਦੇ ਵਸਨੀਕਾਂ ਨੂੰ ਰਵਾਨਾ ਕੀਤਾ ਗਿਆ ਸੀ। ਜਦੋਂਕਿ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਵਸਨੀਕਾਂ ਨੂੰ ਵੀ ਭੇਜਿਆ ਜਾ ਚੁੱਕਾ ਹੈ ਅਤੇ ਅਗਲੇ ਦਿਨਾਂ ‘ਚ ਯੂ.ਪੀ. ਸਮੇਤ ਬਿਹਾਰ ਦੇ ਹੋਰਨਾਂ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਆਪਣੇ ਖ਼ਰਚੇ ‘ਤੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਰਵਾਨਾ ਕੀਤਾ ਜਾਵੇਗਾ।
ਇੱਥੇ ਰੇਲਵੇ ਸਟੇਸ਼ਨ ਵਿਖੇ ਇਨ੍ਹਾਂ ਯੂ.ਪੀ. ਆਪਣੇ ਘਰਾਂ ਜਾਣ ਦੇ ਚਾਹਵਾਨ ਵਿਅਕਤੀਆਂ, ਜਿਨ੍ਹਾਂ ‘ਚ ਬੱਚੇ, ਬੁੱਢੇ, ਜਵਾਨ ਮਰਦ ਤੇ ਔਰਤਾਂ ਸ਼ਾਮਲ ਸਨ, ਦੀ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਪੂਰੇ ਇਹਤਿਆਤ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਸਕਰੀਨਿੰਗ ਕੀਤੀ ਗਈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਨਾਲ ਦੀ ਨਾਲ ਟਿਕਟਾਂ ਸਮੇਤ ਪਾਣੀ ਦੀਆਂ ਬੋਤਲਾਂ ਅਤੇ ਖਾਣ ਪੀਣ ਦੀਆਂ ਵਸਤਾਂ ਤੇ ਬਿਸਕੁਟ ਆਦਿ ਮੁਹੱਈਆ ਕਰਵਾਏ ਗਏ। ਇਨ੍ਹਾਂ ਦੀ ਪੂਰੀ ਮੁਕੰਮਲ ਸੂਚੀ ਜੌਨਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਭੇਜੀ ਗਈ। ਇਨ੍ਹਾਂ ਵਿਅਕਤੀਆਂ ਨੇ ਆਪਣੇ ਘਰ ਜਾਣ ਦੀ ਖੁਸ਼ੀ ‘ਚ ਵਾਰ-ਵਾਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਬੰਧਾਂ ਦੀ ਦੇਖ ਰੇਖ ਖ਼ੁਦ ਕਰ ਰਹੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਤੇ ਇਨਾਇਤ ਗੁਪਤਾ, ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਲਾਲ ਵਿਸ਼ਵਾਸ਼, ਡੀ.ਐਸ.ਪੀ. ਸਥਾਨਕ ਪੁਨੀਤ ਸਿੰਘ ਚਹਿਲ, ਜਗਨੂਰ ਸਿੰਘ ਗਰੇਵਾਲ ਤੇ ਜਸਲੀਨ ਕੌਰ, ਸਟੇਸ਼ਨ ਸੁਪਰਡੈਂਟ ਅਜੀਤ ਸਿੰਘ ਚੀਮਾ, ਤਹਿਸੀਲਦਾਰ ਰਣਜੀਤ ਸਿੰਘ, ਨਾਇਬ ਤਹਿਸਲੀਦਾਰ ਪਰਮਜੀਤ ਜਿੰਦਲ ਸਮੇਤ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Owing to the strenuous efforts of the state government led by the Punjab Chief Minister Captain Amarinder Singh the second special train with 1200 migrants onboard chugged off from Patiala railway station to Jaunpur UP on Friday.The migrants doled out blessings to the government for facilitating their journey back home, free of cost.

Deputy Commissioner Patiala Mr. Kumar Amit said that the Punjab government was bearing the entire expenses of all the trains from Patiala to various Cities of other states. Apart from it state government was also providing refreshment for the migrants who were moving to their native state in the trains.

Mr. Kumar told that pertinently, the Captain Amarinder Singh led Punjab Government has sanctioned special funds, for the migrants’ cost of transportation by the Indian Railways. The Patiala administration has received the amount from the state government which was being paid to the Railways directly for providing tickets to the registered passengers thereby enabling them to go to their native states free of cost, said DC Mr. Kumar Amit.

Likewise, a team of the Health department was screening every migrant who was coming to the station for boarding the train. The district civil and police administration had made adequate arrangements for maintaining social distancing amongst the passengers before boarding the train.

Pertinently, Patiala Administration also facilitated the travel back of other persons via a special train to Azamgarh and via buses to Rajsthan and J&K, added DC Kumar Amit.

While boarding of passengers into the train, Excise and Taxation Department’s AETC Mr. Shaukat Ahmed Parrey, Commissioner Municipal Corporation Mrs. Punamdeep Kaur, S.D.M. Charanjit Singh, Assistant Commissioner Ismat Vijay Singh and Inayat Gupta, Joint Commissioner Avikesh Gupta, Lal Vishwas, Jagnur Singh Grewal and Jasleen Kaur and Station Superintendent Ajit Singh Cheema, Tehsildar Ranjit Singh and Naib Tehsildar Parmjit Jindal were also present on the occasion.