Patiala: FIR against 4 In Street Club Firing case
August 17, 2025 - PatialaPolitics
Patiala: FIR against 4 In Street Club Firing case
ਪਟਿਆਲਾ ਦੇ ਪ੍ਰਸਿੱਧ ਸਟ੍ਰੀਟ ਕਲੱਬ ਵਿੱਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। ਡੀਜੇ ਚਲਵਾਉਣ ਨੂੰ ਲੈ ਕੇ ਚਾਰ ਮੁੰਡਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਕਲੱਬ ਦਾ ਬਾਊਂਸਰ ਜ਼ਖ਼ਮੀ ਹੋ ਗਿਆ।
Patiala Police ਵਲੋਂ ਦਰਜ਼ FIR ਮੁਤਾਬਕ ਰਾਜਨ ਸਟਰੀਟ ਕਲੱਬ ਭੁਪਿੰਦਰਾ ਰੋਡ ਪਟਿ. ਵਿਖੇ ਬਤੌਰ ਸਕਿਉਰਟੀ ਗਾਰਡ ਦੀ ਨੋਕਰੀ ਕਰਦਾ ਹੈ, ਜੋ ਮਿਤੀ 15/8/25 ਸਮਾ 10.30 PM ਤੇ ਮਨਸਤਵੀਰ ਤੇ ਉਸਦੇ ਦੋਸਤ ਕਲੱਬ ਵਿੱਚ ਆਏ ਅਤੇ ਸ਼ਰਾਬ ਪੀ ਕੇ ਨੱਚਣ ਲੱਗ ਪਏ, ਜੋ ਸਮਾ 11.30 PM ਕਲੱਬ ਬੰਦ ਕਰਨ ਸਮਾ ਹੋਣ ਕਾਰਨ ਮਨਸਤਵੀਰ ਨੂੰ ਜਾਣ ਲਈ ਕਿਹਾ ਤਾ ਉਹ ਨਹੀ ਗਏ, ਜਦੋ ਰਾਜਨ ਹੋਰਾ ਨੇ ਡੀ.ਜੇ ਬੰਦ ਕਰ ਦਿੱਤਾ ਤਾ ਉਹਨਾਂ ਨੇ ਰਾਜਨ ਹੋਰਾ ਨਾਲ ਬਹਿਸਬਾਜੀ ਅਤੇ ਗਾਲੀ ਗਲੋਚ ਕਰਨੀ ਸ਼ੁਰੂ ਕੀਤੀ ਤੇ ਕਰਦੇ ਹੋਏ ਲੋਬੀ ਵਿੱਚ ਆ ਗਏ ਅਤੇ ਮਨਸਤਵੀਰ ਸਿੰਘ ਨੇ ਡੱਬ ਵਿੱਚੋ ਪਿਸਟਲ ਕੱਢ ਕੇ ਜਾਨੋ ਮਾਰਨ ਦੀ ਨਿਯਤ ਨਾਲ ਰਾਜਨ ਤੇ ਫਾਇਰ ਕੀਤਾ ਤੇ ਫਾਇਰ ਰਾਜਨ ਦੇ ਸੱਜੇ ਡੋਲੇ ਤੇ ਲੱਗਾ, ਜੋ ਫਿਰ ਇੱਕ ਹੋਰ ਫਾਇਰ ਕੀਤਾ, ਜੋ ਉਸਦੇ ਸੱਜੇ ਪੱਟ ਨੂੰ ਛੂ ਕੇ ਲੰਘ ਗਿਆ, ਜਦੋ ਰਾਜਨ ਮੌਕੇ ਤੋ ਭੱਜਣ ਲੱਗਾ ਤਾ ਫਿਰ ਤੀਜਾ ਫਾਇਰ ਉਦੇ ਤੇ ਕੀਤਾ ਤੇ ਓਹ ਫਾਇਰ ਰਾਜਨ ਦੇ ਸਿਰ ਤੋ ਲੰਘ ਕੇ ਸੋਫੇ ਤੇ ਲੱਗਾ ਅਤੇ ਚੋਥਾ ਫਾਇਰ ਸਟਾਫ ਤੇ ਕੀਤਾ ਗਿਆ, ਜੋ ਕਿਸੇ ਦੇ ਨਹੀ ਲੱਗਾ ਅਤੇ ਮਨਸਤਵੀਰ ਤੇ ਉਦੇ ਦੋਸਤ ਮੌਕੇ ਤੋਂ ਫਰਾਰ ਹੋ ਗਏ। ਰਾਜਨ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹੈ। ਪਟਿਆਲਾ ਪੁਲਿਸ ਨੇ ਮਨਸਤਵੀਰ ਸਿੰਘ, ਗੁਰਚਰਨ ਸਿੰਘ, ਗੁਰਤੇਜ ਸਿੰਘ ਅਤੇ ਇਕ ਨਾ ਮਾਲੂਮ ਵਿਅਕਤੀ ਤੇ ਧਾਰਾ FIR U/S 109,3(5) BNS, Sec 25/54/59 Arms Act ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ
View this post on Instagram

