Patiala: ਸਰਕਾਰੀ ਮਹਿੰਦਰਾ ਕਾਲਜ ਵਿਖੇ ਹੋਏ ਅੰਤਰ ਕਾਲਜ ਯੋਗਾ ਮੁਕਾਬਲੇ 

October 3, 2025 - PatialaPolitics

Patiala: ਸਰਕਾਰੀ ਮਹਿੰਦਰਾ ਕਾਲਜ ਵਿਖੇ ਹੋਏ ਅੰਤਰ ਕਾਲਜ ਯੋਗਾ ਮੁਕਾਬਲੇ

ਪਟਿਆਲਾ, 3 ਅਕਤੂਬਰ:

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੇਡ ਕੈਲੰਡਰ ਅਨੁਸਾਰ ਅੰਤਰ ਕਾਲਜ ਯੋਗਾ ਮੁਕਾਬਲੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਅੱਜ ਨੂੰ ਬੜੀ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਠਾ ਤ੍ਰਿਪਾਠੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਉਪਰੰਤ ਯੂਨੀਵਰਸਿਟੀ ਤੋਂ ਆਏ ਯੋਗਾ ਇੰਸਟਰਕਟਰ ਮੈਡਮ ਮੁਕੇਸ਼ ਚੌਧਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਆਪਣਾ ਯੋਗਦਾਨ ਪਾਇਆ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਅਧੀਨ ਆਉਦੇਂ ਵੱਖ-ਵੱਖ ਕਾਲਜਾਂ ਦੀਆਂ ਲੜਕਿਆਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਕ੍ਰਮਵਾਰ :-

ਪਹਿਲਾ ਸਥਾਨ- ਯੂਨੀਵਰਸਿਟੀ ਕਾਲਜ ਮੂਣਕ।

ਦੂਜਾ ਸਥਾਨ – ਸਰਕਾਰੀ ਮਹਿੰਦਰਾ ਕਾਲਜ ਪਟਿਆਲਾ।

ਤੀਜਾ ਸਥਾਨ – ਅਕਾਲ ਡਿਗਰੀ ਕਾਲਜ ਆਫ ਫਿਜੀਕਲ ਐਜੁਕੇਸ਼ਨ, ਮਸਤੂਆਣਾ ਸਾਹਿਬ।

ਇਸ ਉਪਰੰਤ ਇਨ੍ਹਾਂ ਮੁਕਾਬਲਿਆਂ ਦੀ ਇਨਾਮ ਤਕਸੀਮ ਕਰਨ ਦੀ ਭੂਮਿਕਾ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਠਾ ਤ੍ਰਿਪਾਠੀ ਨੇ ਨਿਭਾਈ ਅਤੇ ਉਨ੍ਹਾਂ ਦੁਆਰਾ ਯੋਗ ਅਤੇ ਧਿਆਨ ਸੰਬੰਧੀ ਸਟਾਫ ਅਤੇ ਵਿਦਿਆਰਥੀਆਂ ਨੂੰ ਬੜੀ ਡੁੰਘਾਈ ਨਾਲ ਜਾਣਕਾਰੀ ਦਿੱਤੀ ਅਤੇ ਯੋਗਾ ਵਰਗੀਆਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਯੋਗਾ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਨੇ ਬਾਹਰੋਂ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ । ਇਸ ਦੌਰਾਨ ਕਾਲਜ ਕਾਉਂਸਲ ਦੇ ਮੈਂਬਰਾਂ ਵਿੱਚੋਂ ਪ੍ਰੋ. ਨਵਜੋਤ ਸਿੰਘ, ਡਾ. ਅੰਮ੍ਰਿਤ ਸਮਰਾ, ਪ੍ਰੋ. ਲਵਲੀਨ ਪਰਮਾਰ, ਪ੍ਰੋ. ਸੁਨੀਤ ਗੁਪਤਾ ਅਤੇ ਯੋਗਾ ਇੰਸਟ੍ਰਕਟਰ ਸ਼੍ਰੀ ਮੱਖਣ ਹਾਜ਼ਰ ਰਹੇ। ਇਸ ਮੌਕੇ ਮੰਚ ਸੰਚਾਲਣ ਦੀ ਜਿੰਮ੍ਹੇਵਾਰੀ ਪ੍ਰੋ. ਜਸਬੀਰ ਸਿੰਘ ਨੇ ਨਿਭਾਈ।