ਪਟਿਆਲਾ: ਡੇਂਗੂ ਤੋਂ ਬਚਾਅ ਲਈ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ
October 6, 2025 - PatialaPolitics
ਪਟਿਆਲਾ: ਡੇਂਗੂ ਤੋਂ ਬਚਾਅ ਲਈ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ
ਪਟਿਆਲਾ 6 ਅਕਤੂਬਰ ( ) ਡੇਂਗੂ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਖਾਸ ਸਾਵਧਾਨੀਆਂ ਬਰਤੀਆਂ ਜਾਣ ਤਾਂ ਜੋ ਡੇਂਗੂ ਦੀ ਰੋਕਥਾਮ ਕੀਤੀ ਜਾ ਸਕੇ। ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਦੋ ਦਿਨਾਂ ਤੋਂ ਵੱਧ ਬੁਖਾਰ ਰਹੇ, ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ ਤਾਂ ਕਿ ਸਹੀ ਸਮੇਂ ਤੇ ਟੈਸਟ ਕਰਵਾ ਕੇ ਡੇਂਗੂ ਦੀ ਪੁਸ਼ਟੀ ਹੋਣ ਉਪਰੰਤ ਇਲਾਜ ਅਤੇ ਰੋਕਥਾਮ ਦੇ ਯਤਨ ਕੀਤੇ ਜਾ ਸਕਣ। ਮੌਸਮ ਵਿੱਚ ਤਬਦੀਲੀ ਆਉਣ ਕਾਰਨ ਹੁਣ ਜੋ ਕੂਲਰ ਵਰਤੋਂ ਵਿੱਚ ਨਹੀਂ ਹਨ, ਉਨ੍ਹਾਂ ਦੀਆਂ ਟੈਂਕੀਆਂ ਵਿੱਚ ਖੜ੍ਹਾ ਪਾਣੀ ਸੁੱਕਾ ਦਿੱਤਾ ਜਾਵੇ। ਲੋਕਾਂ ਨੂੰ ਹਫ਼ਤਾਵਾਰੀ ਡਰਾਈ ਡੇ ਮਨਾਉਣ ਦੀ ਅਪੀਲ ਕੀਤੀ ਗਈ ਹੈ, ਜਿਸ ਦੌਰਾਨ ਘਰ ਅਤੇ ਆਸ-ਪਾਸ ਖੜ੍ਹੇ ਪਾਣੀ ਨੂੰ ਹਟਾ ਕੇ ਪੰਛੀਆਂ ਦੇ ਬਰਤਨ, ਗਮਲੇ ਦੀ ਟਰੇਅ ਆਦਿ ਸਾਫ਼ ਕੀਤੇ ਜਾਣ। ਬਾਰਿਸ਼ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ, ਕਬਾੜ ਸਮਾਨ, ਟੁੱਟੇ ਡਰੱਮ, ਟਾਇਰਾਂ ਅਤੇ ਪਲਾਸਟਿਕ ਦੇ ਕੰਟੇਨਰ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖਿਆ ਜਾਵੇ ਤਾਂ ਕਿ ਉਨ੍ਹਾਂ ਵਿੱਚ ਮੱਛਰ ਪੈਦਾ ਨਾ ਹੋ ਸਕਣ। ਜਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ ਨੇ ਕਿਹਾ ਕਿ ਲੋਕ ਅਜਿਹੇ ਕਪੜੇ ਪਹਿਨਣ ਜੋ ਸਰੀਰ ਨੂੰ ਢੱਕਣ, ਤਾਂ ਕਿ ਮੱਛਰ ਕੱਟ ਨਾ ਸਕੇ। ਬੁਖਾਰ ਦੀ ਸੂਰਤ ਵਿੱਚ ਐਸਪਰੀਨ ਜਾਂ ਬਰੁਫੇਨ ਵਰਗੀਆਂ ਦਵਾਈਆਂ ਨਾ ਲਵੋ, ਸਿਰਫ਼ ਪੈਰਾਸੀਟਾਮੋਲ ਦੀ ਵਰਤੋਂ ਕਰੋ। ਆਉਣ ਵਾਲੇ ਇੱਕ ਮਹੀਨੇ ਲਈ ਮੋਸਕੀਟੋ ਰਿਪੇਲੈਂਟ ਅਤੇ ਕਰੀਮਾਂ ਦੀ ਵਰਤੋਂ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਖਿੜਕੀਆਂ ਤੇ ਦਰਵਾਜ਼ਿਆਂ ਦੀਆਂ ਜਾਲੀਆਂ ਬੰਦ ਰੱਖੀਆਂ ਜਾਣ ਤਾਂ ਕਿ ਮੱਛਰ ਅੰਦਰ ਨਾ ਆ ਸਕਣ। ਬੁਖਾਰ ਦੀ ਸੂਰਤ ਵਿੱਚ ਪਾਣੀ ਅਤੇ ਹੋਰ ਤਰਲ ਪਦਾਰਥ ਜ਼ਿਆਦਾ ਮਾਤਰਾ ਵਿੱਚ ਲਏ ਜਾਣ ਅਤੇ ਆਰਾਮ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਉਪਰੋਕਤ ਸਾਵਧਾਨੀਆਂ ਨੂੰ ਪੂਰੀ ਤਰ੍ਹਾਂ