ਪਟਿਆਲਾ: ਕਰਾਟੇ ‘ਚ ਅੰਡਰ 14 ਪਟਿਆਲਾ ਦੀਆਂ ਖਿਡਾਰਨਾਂ ਨੇ ਜਿੱਤੀ ਓਵਰਆਲ ਟਰਾਫ਼ੀ

October 29, 2025 - PatialaPolitics

ਪਟਿਆਲਾ: ਕਰਾਟੇ ‘ਚ ਅੰਡਰ 14 ਪਟਿਆਲਾ ਦੀਆਂ ਖਿਡਾਰਨਾਂ ਨੇ ਜਿੱਤੀ ਓਵਰਆਲ ਟਰਾਫ਼ੀ

ਪਟਿਆਲਾ , 29 ਅਕਤੂਬਰ :

 

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੜਕੀਆਂ ਦੇ ਅੰਤਰ ਜ਼ਿਲ੍ਹਾ ਕਰਾਟੇ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡੀਐਸਸੀ ਡਾ ਦਲਜੀਤ ਸਿੰਘ ਨੇ ਦੱਸਿਆ ਅੰਡਰ 14 ਲੜਕੀਆਂ ਦੇ ਕਰਾਟੇ ਮੁਕਾਬਲੇ ਜਿਲਾਂ ਟੂਰਨਾਮੈਂਟ ਕਮੇਟੀ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੀਐਮਸ੍ਰੀ ਸਰਕਾਰੀ ਕੋਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।ਅੱਜ ਦੇ ਹੋਏ ਕਰਾਟੇ ਮੁਕਾਬਲੇ ਅੰਡਰ 14 ਲੜਕੀਆਂ ਦੇ ਵਿੱਚ ਪਟਿਆਲਾ ਨੇ 30 ਅੰਕ ਨਾਲ ਪਹਿਲਾਂ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਜਿੱਤੀ,ਲੁਧਿਆਣਾ ਨੇ 17 ਅੰਕਾਂ ਨਾਲ ਦੂਜਾ ਤੇ ਸੰਗਰੂਰ ਨੇ 14 ਅੰਕਾਂ ਨਾਲ ਤੀਜਾ ਸਬਾਨ ਕੀਤਾ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਟਰਾਫ਼ੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਅਬਜਰਵਰ ਰਜਨੀਸ਼ ਨੰਦਾ,ਰਾਜੇਸ਼ ਕੁਮਾਰ,ਨਿਖਿਲ ਹੰਸ,ਅਰਮਾਨ ਸਿੰਘ ਕੋਚ, ਰਾਜੇਸ਼ ਕੁਮਾਰ ਜਲੰਧਰ, ਅਮਨਿੰੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੱਸਲ, ਰਜਿੰਦਰ ਸੈਣੀ,ਗੁਰਪ੍ਰੀਤ ਸਿੰਘ ਟਿਵਾਣਾ,ਤਰਸੇਮ ਸਿੰਘ,ਗੁਰਪ੍ਰੀਤ ਸਿੰਘ ਝੰਡਾ,ਗੁਰਪਿਆਰ ਸਿੰਘ, ਸ਼ੰਕਰ ਨੇਗੀ,ਹਰਦੀਪ ਸਿੰਘ, ਸੁਰਿੰਦਰਪਾਲ ਸਿੰਘ,ਸਤਵਿੰਦਰ ਸਿੰਘ ਕੋਚ,ਮੁਹੰਮਦ ਸ਼ਾਹਿਦ ਹਨੀਫ,ਬਿਪਨ ਚੰਦ,ਬਲਕਾਰ ਸਿੰਘ,ਰਕੇਸ਼ ਲਚਕਾਣੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।