ਪਟਿਆਲਾ ਨੇ ਬਾਕਸਿੰਗ ਅੰਡਰ 14 ਲੜਕਿਆਂ ‘ਚ ਜਿੱਤੀ ਓਵਰਆਲ ਟਰਾਫੀ

November 14, 2025 - PatialaPolitics

ਪਟਿਆਲਾ ਨੇ ਬਾਕਸਿੰਗ ਅੰਡਰ 14 ਲੜਕਿਆਂ ‘ਚ ਜਿੱਤੀ ਓਵਰਆਲ ਟਰਾਫੀ

ਪਟਿਆਲਾ , 14 ਨਵੰਬਰ:

ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ,ਜਿਲ੍ਹਾਂ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਅਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਲੜਕਿਆਂ ਦੇ ਬਾਕਸਿੰਗ ਮੁਕਾਬਲੇ ਅੰਡਰ 14 ਪੀਐਮਸ਼ੀ੍ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਹੋਏ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫੀ ਜਿੱਤੀ,ਦੂਜੇ ਸਥਾਨ ਤੇ ਤਰਨਤਾਰਨ ਅਤੇ ਬਠਿੰਡਾ ਅਤੇ ਤੀਜੇ ਸਥਾਨ ਜਲੰਧਰ ਤੇ ਲੁਧਿਆਣਾ ਰਹੇ। ਇਸ ਮੌਕੇ ਤੇ ਬਾਕਸਿੰਗ ਦੇ ਅਬਜ਼ਰਵਰ ਰਾਜੇਸ਼ ਕੁਮਾਰ,ਅਨਿਲ ਕੁਮਾਰ, ਗੁਰਪ੍ਰੀਤ ਸਿੰਘ ਟਿਵਾਣਾ, ਰਾਜਿੰਦਰ ਸਿੰਘ,ਗੁਰਵਿੰਦਰ ਸਿੰਘ ਸੰਧੂ,ਬਿਕਰਮਜੀਤ ਸਿੰਘ, ਬਲਕਾਰ ਸਿੰਘ,ਗੌਰਵ ਬਿਰਦੀ, ਗੁਰਪ੍ਰੀਤ ਸਿੰਘ ਝੰਡਾ,ਲਖਵਿੰਦਰ ਸਿੰਘ,ਦੀਪਇੰਦਰ ਸਿੰਘ ਟਿਵਾਣਾ,ਲਵਪਰੀਤ ਸਿੰਘ,ਰਜਤ ਅਰੋੜਾ,ਸ਼ਿਵ ਕੁਮਾਰ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।