ਪਟਿਆਲਾ ਜ਼ਿਲ੍ਹੇ ‘ ਚ ਅੱਜ ਪੁੱਜੇਗਾ ਵਿਸ਼ਾਲ ਨਗਰ ਕੀਰਤਨ, ਕਰੋ ਦਰਸ਼ਨ
November 20, 2025 - PatialaPolitics
ਪਟਿਆਲਾ ਜ਼ਿਲ੍ਹੇ ‘ ਚ ਅੱਜ ਪੁੱਜੇਗਾ ਵਿਸ਼ਾਲ ਨਗਰ ਕੀਰਤਨ, ਕਰੋ ਦਰਸ਼ਨ

ਪਟਿਆਲਾ 20 ਨਵੰਬਰ:
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਯਾਤਰਾ ਦੇ ਰੂਪ ਵਿੱਚ ਸਜਾਇਆ ਜਾ ਰਿਹਾ ਮਹਾਨ ਨਗਰ ਕੀਰਤਨ ਅੱਜ ਪਟਿਆਲਾ ਜ਼ਿਲ੍ਹੇ ’ਚ ਦਾਖਲ ਹੋਵੇਗਾ। ਸੰਗਤ ਦੇ ਵਿਸ਼ਾਲ ਇਕੱਠ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਇਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ ।
ਇਹ ਵਿਸ਼ਾਲ ਨਗਰ ਕੀਰਤਨ ਸੰਗਰੂਰ ਰੋਡ ਗੁਰਦੁਆਰਾ ਪਰਮੇਸ਼ਵਰ ਦੁਆਰ , ਪਿੰਡ ਗੱਜੂਮਾਜਰਾ, ਪਸਿਆਣਾ ਪੁਲ ਆਰਮੀ ਏਰੀਆ, ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਹੁੰਦਾ ਹੋਇਆ ਪਹਿਲਾ ਵਿਸ਼ਰਾਮ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੁੱਜੇਗਾ ਜਿੱਥੇ ਪਟਿਆਲਾ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਜਾਵੇਗਾ । ਇਸ ਤੋਂ ਬਾਅਦ ਫੁਆਰਾ ਚੌਂਕ , ਲੀਲਾ ਭਵਨ, 22 ਨੰਬਰ ਰੇਲਵੇ ਲਾਈਨ ਫਾਟਕ ਪੁੱਲ ਤੋਂ ਹੁੰਦਾ ਹੋਇਆ ਥਾਪਰ ਯੂਨੀਵਰਸਿਟੀ ਚੌਂਕ ਅਤੇ ਜੇਲ੍ਹ ਰੋਡ-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹੁੰਦਾ ਹੋਇਆ ਦੂਜੇ ਵਿਸ਼ਰਾਮ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਪੁੱਜੇਗਾ । ਇੱਥੇ ਕੁੱਝ ਦੇਰ ਵਿਸ਼ਰਾਮ ਤੋਂ ਬਾਅਦ ਖੰਡਾ ਚੌਂਕ ਪੁਰਾਣਾ ਬੱਸ ਅੱਡਾ , ਨਵਾਂ ਬੱਸ ਅੱਡਾ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਬਹਾਦਰਗੜ੍ਹ ਪੰਹੁਚੇਗਾ ਅਤੇ ਫੇਰ ਰਾਜਪੁਰਾ ਸ਼ਹਿਰ , ਗਗਨ ਚੌਂਕ ਤੋ ਹੁੰਦਾ ਹੋਇਆ ਬਨੂੜ ਵੱਲ ਰਵਾਨਾ ਹੋਵੇਗਾ ।
ਸੰਗਤ ਦੀ ਸੁਵਿਧਾ ਲਈ ਜਗ੍ਹਾ ਜਗ੍ਹਾ ਵਿਸ਼ੇਸ਼ ਵਿਸ਼ਰਾਮ ਘਰ, ਪਾਣੀ ਦੇ ਕੈਂਪ, ਮੈਡੀਕਲ ਸਹਾਇਤਾ ਕੇਂਦਰ ਅਤੇ ਲੰਗਰ ਸੇਵਾ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਸਮੂਹ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਵਿਚੋਂ ਨਿਕਲਣ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਦੇਣ ।
