ਪਟਿਆਲਾ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ

November 20, 2025 - PatialaPolitics

ਪਟਿਆਲਾ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ

ਪਟਿਆਲਾ, 20 ਨਵੰਬਰ:

 

ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਨੇ ਦਸਿਆ ਕਿ ਜ਼ਿਲ੍ਹਾ ਪਟਿਆਲਾ ਵਿਚ ਲਗਭਗ 2,30,000 ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਦੱਸਿਆ ਕਿ ਖੇਤੀਬਾੜੀ ਬਲਾਕ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ ਤੇ ਖੇਤੀਬਾੜੀ ਉਪ ਨਿਰੀਖਣ ਖੇਤਾਂ ਵਿੱਚ ਜਾ ਕੇ ਬੀਜੀ ਕਣਕ ਦਾ ਸਰਵੇਖਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ ਦੇ ਬਲਾਕਾਂ ਦੇ ਵੱਖ—ਵੱਖ ਪਿੰਡਾਂ ਵਿਚ ਖੇਤਾਂ ਵਿਚ ਬੀਜੀ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ, ਕਿਸੇ ਹੋਰ ਪ੍ਰਕਾਰ ਦੇ ਕੀੜੇ ਮਕੌੜੇ, ਸੁੱਖਮ ਤੱਤਾਂ ਦੀ ਘਾਟ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ। ਉਹਨਾਂ ਦਸਿਆ ਕਿ ਹਲਕੀਆਂ ਅਤੇ ਦਰਮਿਆਨੀਆਂ ਜਮੀਨਾਂ ਵਿਚ ਮੈਗਨੀਜ ਦੀ ਘਾਟ ਨੂੰ ਪੂਰਾ ਕਰਨ ਲਈ ਕਿਸਾਨ 0.5 ਮੈਗਨੀਜ ਸਲਫੇਟ ਦੀ ਵਰਤੋਂ ਕਰਨ ਅਤੇ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਹਮੇਸ਼ਾ ਬੀਜ ਨੂੰ ਕੀਟਨਾਸ਼ਕ ਜਿਵੇ ਕਿ 160 ਮਿ. ਲਿ. ਕਲੋਰੋਪਾਇਫਰੀਫਾਸ ਜਾਂ 80 ਮਿ. ਲਿ. ਇਮਿਡਾਕਲੋਪਰਿਡ ਤੇ ਹੈਪਸਾਕੋਨਾਜੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕੀਤੀ ਜਾਵੇ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਫਿਪਰੋਨਿਲ ਜਾਂ ਇਕ ਲਿਟਰ ਕਲੋਰੇਪਾਇਫਰੀਫਾਸ 20 ਈਸੀਂ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛਿੱਟਾ ਦਿੱਤਾ ਜਾ ਸਕਦਾ ਹੈ ਜਾਂ ਇਸ ਦੇ ਬਦਲ ਵਜੋਂ 50 ਮਿ ਲਿ ਪ੍ਰਤੀ ਏਕੜ ਕੋਰਾਜ਼ਿਨ 18.5 ਐਸ.ਸੀ (ਕਲੋਰਐਟਰਾਨਿਲੀਪਰੋਲ) ਨੂੰ 80ੑ100 ਲੀਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਕਣਕ ਵਿਚ ਗੁੱਲੀ ਡੰਡੇ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਕਿਸਾਨ 1.5 ਲਿਟਰ ਸਟੌਂਪ, 13 ਗ੍ਰਾਮ ਲੀਡਰ ਅਤੇ 160 ਗ੍ਰਾਮ ਟੋਪਿਕ ਪ੍ਰਤੀ ਏਕੜ 1500 ਲਿਟਰ ਪਾਣੀ ਵਿਚ ਮਿਲਾਕੇ 30—35 ਦਿਨਾਂ ਦੇ ਅੰਦਰ—ਅੰਦਰ ਸਪਰੇ ਕਰਨ। ਕਿਸੇ ਵੀ ਪ੍ਰਕਾਰ ਦੀ ਸਮੱਸਿਆ ਲਈ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਗੁਰਮੀਤ ਸਿੰਘ (97791—60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805—60004), ਬਲਾਕ ਭੂਨਰਹੇੜੀ ਦੇ ਕਿਸਾਨ ਡਾ. ਮਨਦੀਪ ਸਿੰਘ (70092—27488), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589—00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂੰ (73070—59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ. ਰਣਜੋਧ ਸਿੰਘ (99883—12299) ਨਾਲ ਸਪੰਰਕ ਕਰ ਸਕਦੇ ਹਨ।