ਪਟਿਆਲਾ: ਗੱਜੂਮਾਜਰਾ ਤੇ ਭੇਡਪੁਰਾ ਸਕੂਲ ਦੇ ਵਿਦਿਆਰਥੀਆਂ ਗਏ ਵਿੱਦਿਅਕ ਟੂਰ ’ਤੇ

November 28, 2025 - PatialaPolitics

ਪਟਿਆਲਾ: ਗੱਜੂਮਾਜਰਾ ਤੇ ਭੇਡਪੁਰਾ ਸਕੂਲ ਦੇ ਵਿਦਿਆਰਥੀਆਂ ਗਏ ਵਿੱਦਿਅਕ ਟੂਰ ’ਤੇ

ਪਟਿਆਲਾ, 28 ਨਵੰਬਰ:

 

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਪ੍ਰਿੰਸੀਪਲ ਦਿਆਲ ਸਿੰਘ ਦੇ ਤਾਲਮੇਲ ਨਾਲ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਅਤੇ ਸਰਕਾਰੀ ਮਿਡਲ ਸਕੂਲ ਭੇਡਪੁਰਾ ਦੇ ਵਿਦਿਆਰਥੀ ਇੱਕ ਰੋਜ਼ਾ ਵਿਦਿਅਕ ਟੂਰ ’ਤੇ ਗਏ। ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀ ‘ਫ਼ਤਿਹ ਬੁਰਜ’ ਬਾਬਾ ਬੰਦਾ ਸਿੰਘ ਬਹਾਦਰ ਵਾਰ ਮੈਮੋਰੀਅਲ ਚੱਪੜ ਚਿੱੜੀ ਮੋਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ, ਸੁਖਨਾ ਝੀਲ ਤੇ ਰਾਕ ਗਾਰਡਨ ਵਿਖੇ ਗਏ। ਫਤਿਹ ਬੁਰਜ਼ ਭਾਰਤ ਦੀ ਸੱਭ ਤੋਂ ਵੱਡੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰਾਕ ਗਾਰਡਨ ਵਿੱਚ ਹੱਥ ਕਿਰਤ ਕਲਾ ਦਾ ਇਕ ਵੱਖਰਾ ਨਮੂਨਾ ਹੈ। ਇਸ ਟੂਰ ਦੌਰਾਨ ਰਘਵੀਰ ਸਿੰਘ, ਜਸਪ੍ਰੀਤ ਕੌਰ ਤੇ ਸਰਕਾਰੀ ਮਿਡਲ ਸਕੂਲ ਭੇਡਪੁਰਾ ਦੇ ਇੰਚਾਰਜ ਹਰਵਿੰਦਰ ਸਿੰਘ, ਸੁਖਚੈਨ ਸਿੰਘ, ਚੀਨੂੰ ਮਿੱਤਲ ਹਾਜ਼ਰ ਸਨ ।