Patiala: ਪਟਿਆਲਾ ਪੁਲਿਸ ਵੱਲੋ ਕਤਲ/ਫਿਰੋਤੀ/ਟਾਰਗੇਟ ਕਿਲਿੰਗਜ ਵਰਗੀਆਂ ਸੰਗਿਠਤ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 09 ਮੈਂਬਰੀ ਗੈਂਗ, 10 ਵਿਦੇਸ਼ੀ/ਦੇਸੀ ਪਿਸਤੋਲਾਂ ਸਮੇਤ ਕਾਬੂ
January 1, 2026 - PatialaPolitics
Patiala: ਪਟਿਆਲਾ ਪੁਲਿਸ ਵੱਲੋ ਕਤਲ/ਫਿਰੋਤੀ/ਟਾਰਗੇਟ ਕਿਲਿੰਗਜ ਵਰਗੀਆਂ ਸੰਗਿਠਤ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 09 ਮੈਂਬਰੀ ਗੈਂਗ, 10 ਵਿਦੇਸ਼ੀ/ਦੇਸੀ ਪਿਸਤੋਲਾਂ ਸਮੇਤ ਕਾਬੂ

ਅੱਜ ਮਿਤੀ 01-01-2026 ਨੂੰ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਜੀ ਨੇ ਅਤੇ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਪਟਿਆਲਾ ਜੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾ ਖਿਲਾਫ ਚਲਾਈ ਗਈ ਮੁਹਿਮ ਤਹਿਤ ਗੁਰਬੰਸ ਸਿੰਘ ਬੈਂਸ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਪਲਵਿੰਦਰ ਸਿੰਘ ਚੀਮਾ ਪੀ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ, ਸਤਨਾਮ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ- ਪਟਿਆਲਾ ਦੀ ਜੇਰ ਸਰਕਰਦਰਗੀ ਕਾਰਵਾਈ ਕਰਦੇ ਹੋਏ ਇੰਸਪੈਕਟਰ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ,ਇਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ CIA ਸਟਾਫ ਪਟਿਆਲਾ, 51 ਗੁਰਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਬਜੀ ਮੰਡੀ ਪਟਿਆਲਾ ਦੀ ਟੀਮ ਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਜਦੋ ਕਤਲ,ਫਿਰੋਤੀ/ਟਾਰਗੇਟ ਕਿਲਿੰਗ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਗੰਨਤ 09 ਮੈਂਬਰੀ ਗੈਂਗ ਦੇ 08 ਮੈਂਬਰਾਂ ਨੂੰ ਨੂੰ ਸਨਸਨੀਖੋਜ/ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਹੋਏ ਰੰਗ ਹੱਥੀ. 10 ਪਿਸਤੋਲ ਸਮੇਤ 19 ਜਿੰਦਾ ਕਾਰਤੂਸ ਦੇ ਕਾਬੂ ਕੀਤਾ ਗਿਆ।
31-12-25 ਨੂੰ ਇਸਪੈਕਟਰ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ SI ਗੁਰਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਬਜੀ ਮੰਡੀ ਪਟਿਆਲਾ ਸਮੇਤ ਸਾਥੀ ਕਰਮਚਾਰੀਆਂ ਦੇ NIS ਚੌਂਕ ਪਟਿਆਲਾ ਵਿਖੇ ਨਾਕਾਬੰਦੀ ਪਰ ਮੌਜੂਦ ਸੀ ਤਾਂ ਉਹਨਾਂ ਨੂੰ ਮੁਖਬਰੀ ਮਿਲਣ ਪਰ ਕਿ ਗੁਰਪ੍ਰੀਤ ਦੁੱਗਲ, ਡਿੰਪਲ ਕੌਸਲ , ਧਰੁਵ ਵਗੈਰਾ ਜਿਹਨਾਂ ਕੋਲ ਦੇਸੀ/ਵਿਦੇਸ਼ੀ ਮਾਰੂ ਅਸਲਾ/ਹਥਿਆਰ ਹਨ, ਜੋ ਨੇੜੇ ਡਕਾਲਾ ਚੁੰਗੀ ਪਟਿਆਲਾ NIS ਦੇ ਖੰਡਰ ਕੁਆਟਰਾਂ ਵਿੱਚ ਬੈਠ ਕੇ ਕਿਸੇ ਸਨਸਨੀਖੇਜ/ਵੱਡੀ ਵਾਰਦਾਤ ਨੂੰ ਅੰਜਾਮ ਦੇਣ ਸਬੰਧੀ ਵਿਉਤਬੰਦੀ ਕਰ ਰਹੇ ਹਨ. ਜਿਸ ਤੇ ਤੁਰੰਤ ਮੁਕਦਮਾ ਨੰਬਰ 01 01-01-26 ਅ/ਧ 111(2) BNS ਅਤੇ 25/54/59 ਆਰਮਜ਼ ਐਕਟ ਰਜਿਸਟਰ ਕਰਕੇ ਸਪੈਸ਼ਲ ਟੀਮਾਂ ਤਿਆਰ ਕਰਕੇ ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਦੋਸ਼ੀ ਗੁਰਪ੍ਰੀਤ ਦੁੱਗਲ ਕੋਲੋ 7 ਪਿਸਟਲ 32 ਬੋਰ, ਡਿੰਪਲ ਕੌਂਸਲ ਕੋਲੋਂ 2 ਪਿਸਟਲ 32 ਬੋਰ ਅਤੇ ਧਰੁਵ ਕੋਲੋਂ ਵਿਦੇਸ਼ੀ ਪਿਸਟਲ PX5, 30 ਬੋਰ. ਕੁੱਲ 10 ਪਿਸਤੋਲ ਸਮੇਤ 19 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਹਨਾ ਦੋਸ਼ੀਆਂ ਦਾ ਗੈਂਗ ਲੀਡਰ ਬੌਬੀ ਮਾਹੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਫੱਜਲਪੁਰਾ ਹੈ, ਜੋ ਖਤਰਨਾਕ ਕਿਸਮ ਦਾ ਭਗੋੜਾ ਅਪਰਾਧੀ ਹੈ ਅਤੇ ਵਿਦੇਸ਼ ਵਿੱਚ ਲੁਕਿਆ ਹੈ, ਜਿਸ ਨੇ ਕਤਲ/ਫਿਰੋਤੀ/ਟਾਰਗੇਟ ਕਿਲਿੰਗ, ਗੈਂਗਵਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਆਪਣਾ ਇੱਕ ਸਗੰਠਤ ਗੈਂਗ ਬਣਾਇਆ ਹੋਇਆ ਸੀ।
ਉਕਤਾਨ ਦੋਸ਼ੀਆਨ ਵਿੱਚੋਂ 06 ਦੋਸ਼ੀਆਂ ਨੇ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿੱਚ ਮਿਤੀ 28-12-25 ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹਨਾ ਤੇ ਮੁਕਦਮਾਂ ਨੰਬਰ 261 ਮਿਤੀ 29-12-25 भ/प 103(1),3,5 ਨਟਛ, 255459 ‘ ਫਵ ਥਾਣਾ ਕੋਤਵਾਲੀ ਪਟਿਆਲਾ ਪਹਿਲਾਂ ਹੀ ਦਰਜ ਰਜਿਸਟਰ ਹੈ
