Patiala: ਐਨ.ਸੀ.ਡੀ ਪ੍ਰੋਗਰਾਮ ਤਹਿਤ ਜਿਲ੍ਹਾ ਪਟਿਆਲਾ ਦੇ ਐਸ.ਐਮ.ਓ ਨਾਲ ਮੀਟਿੰਗ
January 6, 2026 - PatialaPolitics
Patiala: ਐਨ.ਸੀ.ਡੀ ਪ੍ਰੋਗਰਾਮ ਤਹਿਤ ਜਿਲ੍ਹਾ ਪਟਿਆਲਾ ਦੇ ਐਸ.ਐਮ.ਓ ਨਾਲ ਮੀਟਿੰਗ

ਪਟਿਆਲਾ 6 ਜਨਵਰੀ ( ) ਸਿਵਲ ਸਰਜਨ ਪਟਿਆਲਾ ਡਾ.ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਪਟਿਆਲਾ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਐਨ.ਸੀ.ਡੀ ਪ੍ਰੋਗਰਾਮ ਬਾਰੇ ਗੈਰ ਸੰਚਾਰ ਬਿਮਾਰੀਆਂ ਦੀ ਰੋਕਥਾਮ, ਕੰਟਰੋਲ ਅਤੇ ਸਕਰੀਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਸਬੰਧੀ ਵਿਚਾਰ ਕੀਤਾ ਗਿਆ। ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਐਨ.ਸੀ.ਡੀ ਪ੍ਰੋਗਰਾਮ ਤਹਿਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਹਿਚਾਨ ਤੇ ਇਲਾਜ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਹ ਬਿਮਾਰੀਆਂ ਹੌਲੀ ਹੌਲੀ ਵਧਦੀਆਂ ਹਨ ਤੇ ਸਮੇਂ ਸਿਰ ਸਕਰੀਨਿੰਗ ਨਾਲ ਇਹਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਐਨਸੀਡੀ ਬਾਰੇ ਜਾਗਰੂਕ ਕੀਤਾ ਜਾਵੇ ਅਤੇ 30 ਸਾਲ ਤੋਂ ਬਾਅਦ ਉਮਰ ਦੇ ਵਿਅਕਤੀ ਦੀ ਨਿਯਮਤ ਸਕਰੀਨਿੰਗ ਤੇ ਫੋਲੋ ਅਪ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਰਿਕਾਰਡ ਸੰਭਾਲ ਤੇ ਰਿਪੋਰਟਿੰਗ ਨੂੰ ਵੀ ਸਹੀ ਸਮੇਂ ਸਿਰ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਕਿਹਾ ਕਿ ਆਯੁਸ਼ਮਾਨ ਕੇਂਦਰਾਂ ਦੇ ਨਾਲ ਨਾਲ ਓਪੀਡੀ ਵਿੱਚ ਆਉਣ ਵਾਲੇ ਹਰ ਮਰੀਜ਼ ਦੀ ਐਨ.ਸੀ.ਡੀ ਸਬੰਧੀ ਸਕਰੀਨਿੰਗ ਕੀਤੀ ਜਾਵੇ। ਜਮੀਨੀ ਪੱਧਰ ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਬਿਮਾਰੀਆਂ ਦੀ ਜਲਦੀ ਪਹਿਛਾਣ ਕਰਕੇ ਸਹੀ ਥਾਂ ਰੈਫਰ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਰੀਤੀਕਾ ਗਰੋਵਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਬੀਸੀਸੀ ਕੁਆਡੀਨੇਟਰ ਜਸਵੀਰ ਕੌਰ ਮੌਜੂਦ ਸਨ।
