Patiala: ਕੇਅਰ ਕੰਮਪੈਨੀਅਨ ਪ੍ਰੋਗਰਾਮ ਤਹਿਤ ਦਿੱਤੀ ਗਈ ਟ੍ਰੇਨਿੰਗ
January 7, 2026 - PatialaPolitics
Patiala: ਕੇਅਰ ਕੰਮਪੈਨੀਅਨ ਪ੍ਰੋਗਰਾਮ ਤਹਿਤ ਦਿੱਤੀ ਗਈ ਟ੍ਰੇਨਿੰਗ

ਪਟਿਆਲਾ 7 ਜਨਵਰੀ ( ) ਸਿਵਲ ਸਰਜਨ ਪਟਿਆਲਾ ਡਾ.ਜਸਵਿੰਦਰ ਸਿੰਘ ਦੀ ਅਗਵਾਈ ਹੇਠ ਟ੍ਰੇਨਿੰਗ ਹਾਲ, ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਸਮੂਹ ਬਲਾਕਾਂ ਦੇ ਬੀ.ਈ.ਈ ਅਤੇ ਸਟਾਫ ਨਰਸਾਂ ਨੂੰ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਕੇਅਰ ਕੰਮਪੈਨੀਅਨ ਪ੍ਰੋਗਰਾਮ ਤਹਿਤ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਦੌਰਾਨ ਦੱਸਿਆ ਗਿਆ ਕਿ ਬੱਚੇ ਦੇ ਜਨਮ ਸਮੇਂ ਬੱਚੇ ਦੀ ਸੰਭਾਲ ਦੇ ਨਾਲ-ਨਾਲ ਮਾਂ ਦੀ ਸਿਹਤ ਸੰਭਾਲ ਵੱਲ ਵੀ ਖਾਸ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ। ਟ੍ਰੇਨਿੰਗ ਦਿੰਦਿਆ ਕੈਅਰ ਕੰਮਪੈਨੀਅਨ ਪ੍ਰੋਗਰਾਮ ਦੀ ਟ੍ਰੇਨਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੱਚੇ ਦੀ ਸਾਂਭ ਸੰਭਾਲ ਕਰਨੀ ਪੂਰੇ ਪਰਿਵਾਰ ਦੀ ਜਿੰਮੇਵਾਰੀ ਹੁੰਦੀ ਹੈ। ਇਸ ਲਈ ਜਣੇਪੇ ਮੌਕੇ ਨਾਲ ਆਏ ਪਰਿਵਾਰਿਕ ਮੈਂਬਰਾ ਨੂੰ ਵੀ ਦੱਸਿਆ ਜਾਵੇ ਕਿ ਨਵੀਂ ਮਾਂ ਨੂੰ ਪੋਸ਼ਟਿਕ ਖੁਰਾਕ ਦੇਣੀ ਕਿੰਨੀ ਜਰੂਰੀ ਹੈ। ਇਸ ਦੇ ਨਾਲ ਹੀ ਬੱਚੇ ਦੀ ਸਾਂਭ ਸੰਭਾਲ ਬਾਰੇ ਵੀ ਪਿਤਾ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਪਿਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਗੋਦੀ ਕਿਵੇਂ ਚੁੱਕਣਾ, ਦੁੱਧ ਪਿਲਾਏ ਜਾਣ ਤੋਂ ਬਾਦ ਡਕਾਰ ਦਵਾਉਣਾ ਅਤੇ ਸਾਫ ਸਫਾਈ ਦਾ ਖਿਆਲ ਰੱਖਣਾ ਆਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਲਈ ਸਾਰੀਆ ਸਿਹਤ ਸੰਸਥਾਵਾਂ ਤੇ ਫਲਿਪ ਚਾਰਟ, ਪੋਸਟਰ, ਵਿਡਿਉ ਆਦਿ ਰਾਹੀਂ ਮਹਿਲਾਵਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇ। ਮਾਂ ਦੇ ਨਾਲ-ਨਾਲ ਬੱਚੇ ਦੇ ਪਿਤਾ, ਦਾਦੀ , ਨਾਨੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਜੱਚਾ ਬੱਚਾ ਦੀ ਸਾਂਭ ਸੰਭਾਲ ਬਾਰੇ ਸਮਝਾਇਆ ਜਾਵੇ। ਉਹਨਾਂ ਨੇ ਅੱਗੇ ਆਖਿਆ ਕਿ ਏ.ਐਨ.ਸੀ ਦੌਰਾਨ ਜੇ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਉਸ ਲਈ ਸਰਕਾਰ ਵੱਲੋਂ ਟੋਲ ਫਰੀ ਨੰ 18008899389 ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਸਮੂਹ ਮਾਸ ਮੀਡੀਆ ਵਿੰਗ ਦੀ ਟੀਮ ਮੌਜੂਦ ਸੀ।
