Patiala:ਪਟਿਆਲਾ ਪੁਲਿਸ ਵਲੋ ਐਪਲ ਕੰਪਨੀ ਦੇ ਮਹਿੰਗੇ 18 ਆਈਫੋਨ ਅਤੇ 02 ਮੈੱਕਬੁੱਕਾ/ਲੈਪਟੋਪ ਚੋਰੀ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ

January 8, 2026 - PatialaPolitics

Patiala:ਪਟਿਆਲਾ ਪੁਲਿਸ ਵਲੋ ਐਪਲ ਕੰਪਨੀ ਦੇ ਮਹਿੰਗੇ 18 ਆਈਫੋਨ ਅਤੇ 02 ਮੈੱਕਬੁੱਕਾ/ਲੈਪਟੋਪ ਚੋਰੀ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ

ਮਾਨਯੋਗ ਸ੍ਰੀ ਵਰੁਣ ਸਰਮਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਅਤੇ ਹਦਾਇਤਾ ਅਨੁਸਾਰ, ਸ੍ਰੀ ਗੁਰਬੰਸ ਸਿੰਘ ਬੈਂਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸਵਰਨਜੀਤ ਕੋਰ, ਪੀ.ਪੀ.ਐਸ. ਕਪਤਾਨ ਪੁਲਿਸ ਪੀ.ਬੀ.ਆਈ, ਸ੍ਰੀ ਹਰਮਨਪ੍ਰੀਤ ਸਿੰਘ ਚੀਮਾ ਉਪ ਕਪਤਾਨ ਪੁਲਿਸ ਸਰਕਲ ਘਨੋਰ ਤੇ ਐਸ.ਆਈ ਸਵਰਨ ਸਿੰਘ ਮੁੱਖ ਅਫਸਰ ਥਾਣਾ ਸੰਭ ਦੀ ਯੋਗ ਅਗਵਾਈ ਹੇਠ ਸ:ਥ ਜਜਵਿੰਦਰ ਸਿੰਘ ਇੰਚਾਰਜ ਪੁਲਿਸ ਚੋਕੀ ਤੇਪਲਾ ਨੇ ਦੋ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨਾ ਵਲੋ ਚੋਰੀ ਕੀਤੇ ਐਪਲ ਕੰਪਨੀ ਦੇ ਮਹਿੰਗੇ 18 ਆਈਫੋਨ ਅਤੇ 02 ਮੈਕਬੁੱਕਾ/ਲੈਪਟੋਪ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਇਸੇ ਸਬੰਧੀ ਸ੍ਰੀ ਹਰਮਨਪ੍ਰੀਤ ਸਿੰਘ ਚੀਮਾ, ਪੀ.ਪੀ.ਐਸ ਉਪ ਕਪਤਾਨ ਪੁਲਿਸ ਸਰਕਲ ਘਨੋਰ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਕਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਸਰਾਲਾ ਕਲਾ ਥਾਣਾ ਘਨੌਰ ਅਤੇ ਸੁਖਵੀਰ ਸਿੰਘ ਪੁੱਤਰ ਸਮਸੇਰ ਸਿੰਘ ਵਾਸੀ ਪਿੰਡ ਮਰਦਾਪੁਰ ਥਾਣਾ ਸੰਭੂ ਜੋ ਕਿ ਰਿਲਾਇੰਸ ਕੰਪਨੀ ਅਤੇ ਡਿਲਵਰੀ ਗਡਾਉਨ ਵਿੱਚ ਨੌਕਰੀ ਕਰਦੇ ਹਨ ਅਤੇ ਜੋ ਦੋਵੇ ਪਾਰਸਲਾ ਵਿਚੋ ਐਪਲ ਕੰਪਨੀ ਦੇ ਮਹਿੰਗੇ ਆਈ ਫੋਨ ਅਤੇ ਮੈਕਬੁਕਾ/ਲੈਪਟੋਪ ਕੱਢ ਕੇ ਖਾਲੀ ਡੱਬਾ ਦੁਬਾਰਾ ਪੈਕ ਕਰ ਦਿੰਦੇ ਸਨ ਅਤੇ ਜਦੋ ਉਹ ਪਾਰਸਲ ਕਸਟਮਰ/ਗ੍ਰਾਹਕ ਕੋਲ ਜਾਂਦੇ ਸਨ ਤਾ ਉਨਾ ਨੂੰ ਖਾਲੀ ਡੱਬੇ ਮਿਲਦੇ ਸਨ। ਸ:ਥ ਜਜਵਿੰਦਰ ਸਿੰਘ ਨੇ ਡਿਲਵਰੀ ਕੰਪਨੀ ਦੇ ਸਕਿਉਰਟੀ ਮੈਨੇਜਰ ਸੁਨੀਲ ਕੁਮਾਰ ਸਰਮਾ ਦੇ ਬਿਆਨ ਪਰ ਦੋਸ਼ੀਆਨ ਵਿਕਰਮਜੀਤ ਸਿੰਘ ਅਤੇ ਸੁਖਵੀਰ ਸਿੰਘ ਉਕਤਾਨ ਦੇ विलाढ भुवँरभा ऊँघत 04 भिडी 06-01-2026 भा/प 318(4), 306 घी. मैत. भैम घाटा मैड ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ। ਦੋਰਾਨੇ ਤਫਤੀਸ ਸ:ਥ ਜਜਵਿੰਦਰ ਸਿੰਘ ਨੇ ਉਕਤ ਦੋਵੇ ਦੋਸੀਆਨ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਉਨਾ ਪਾਸੋ ਚੋਰੀ ਕੀਤੇ ਐਪਲ ਕੰਪਨੀ ਦੇ 18 ਆਈਫੋਨ ਅਤੇ 02 ਮੈਕਬੁੱਕ/ਲੈਪਟੋਪ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਅੱਗੇ ਹੋਰ ਪੁੱਛਗਿਛ ਕੀਤੀ ਜਾਵੇਗੀ। ਜਿੰਨਾ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।