Patiala: ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਲੜਕੀਆਂ ਨੂੰ ਲਗਾਈ ਜਾਵੇਗੀ ਐਚ.ਪੀ.ਵੀ ਵੈਕਸੀਨ-ਸਿਵਲ ਸਰਜਨ
January 15, 2026 - PatialaPolitics
Patiala: ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਲੜਕੀਆਂ ਨੂੰ ਲਗਾਈ ਜਾਵੇਗੀ ਐਚ.ਪੀ.ਵੀ ਵੈਕਸੀਨ-ਸਿਵਲ ਸਰਜਨ

ਪਟਿਆਲਾ 15 ਜਨਵਰੀ ( ) ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਤ੍ਰਿਪੜੀ ਡਾ. ਪਰਨੀਤ ਕੌਰ ਦੀ ਅਗਵਾਈ ਹੇਠ ਤ੍ਰਿਪੜੀ ਖੇਤਰ ਅਧੀਨ ਕੰਮ ਕਰ ਰਹੀ ਰਹੀਆਂ ਏ.ਐਨ.ਐਮ ਨੂੰ ਹਿਊਮਨ ਪੈਪੀਲੋਸਾ ਵਾਇਰਸ ਵੈਕਸੀਨੇਸ਼ਨ ਸਬੰਧੀ ਇੱਕ ਦਿਨ ਦੀ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ.ਪਰਨੀਤ ਕੌਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਐਚ.ਪੀ.ਵੀ ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਦਾ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹੈ। ਉਹਨਾਂ ਕਿਹਾ ਕਿ ਇਹ ਕੈਂਸਰ ਅਕਸਰ ਐਚ.ਪੀ.ਵੀ ਵਾਇਰਸ ਕਾਰਨ ਹੁੰਦਾ ਹੈ। ਇਸ ਦੀ ਸਮੇਂ ਸਿਰ ਵੈਕਸੀਨ ਕਰਵਾ ਕੇ ਹੀ ਇਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਸਿਹਤ ਵਿਭਾਗ ਪਟਿਆਲਾ ਵੱਲੋਂ 14 ਤੋਂ 15 ਸਾਲ ਦੀਆਂ ਲੜਕਿਆ ਨੂੰ ਸਿੰਗਲ ਡੋਜ ਖੱਬੇ ਮੋਢੇ ਤੇ ਲਗਾਈ ਜਾਵੇਗੀ। ਉਹਨਾਂ ਟ੍ਰੇਨਿੰਗ ਦੌਰਾਨ ਵੈਕਸੀਨੇਸ਼ਨ ਦੀ ਉਮਰ, ਯੋਗਤਾ ਖੁਰਾਕਾਂ, ਸਟੋਰੇਜ ,ਕੋਲਡ ਚੈਨ ਅਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਐਚਪੀਵੀ ਵੈਕਸੀਨੇਸ਼ਨ ਨਾਲ ਜੁੜੀਆਂ ਸ਼ੰਕਾਵਾਂ ਦੇ ਜਵਾਬ ਵੀ ਦਿੱਤੇ ਅਤੇ ਜ਼ਮੀਨੀ ਪੱਧਰ ਤੇ ਟੀਕਾਕਰਨ ਕਾਰਜਾ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦਿੱਤੇ। ਉਹਨਾਂ ਦੱਸਿਆ ਕਿ 1 ਲੱਖ ਪਿੱਛੇ 11 ਕੇਸ ਬੱਚੇਦਾਨੀ ਦੇ ਕੈਂਸਰ ਦੇ ਹੁੰਦੇ ਹਨ। ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਐਚ.ਪੀ.ਵੀ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਕਰਮਚਾਰੀਆਂ ਨੂੰ ਪੂਰੀ ਨਿਸ਼ਠਾ ਤੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ।
