Patiala: ਰੁਹਤਾਸ਼ ਕੌਰ ਨੇ ਐਸਡੀਐਸਸੀ ਸਕੂਲ ਦਾ ਨਾਮ ਚਮਕਾਇਆ

January 24, 2026 - PatialaPolitics

Patiala: ਰੁਹਤਾਸ਼ ਕੌਰ ਨੇ ਐਸਡੀਐਸਸੀ ਸਕੂਲ ਦਾ ਨਾਮ ਚਮਕਾਇਆ

ਪਟਿਆਲਾ, 24 ਜਨਵਰੀ:

 

ਐਸਡੀਐਸ ਸਕੂਲ ਪਟਿਆਲਾ ਦੀ ਮੈਡੀਕਲ ਸਟਰੀਮ ਦੀ ਵਿਦਿਆਰਥਣ ਰੁਹਤਾਸ਼ ਕੌਰ ਸਪੁੱਤਰੀ ਡਾ ਆਸਾ ਸਿੰਘ ਨੇ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਸਾਫਟਬਾਲ ਗੇਮ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਐਸਡੀਐਸ ਸਕੂਲ ਦਾ ਨਾਮ ਸਟੇਟ ਪੱਧਰ ਤੇ ਚਮਕਾਇਆ ਹੈ।ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਕਿਹਾ ਕਿ ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੇ ਰੁਹਤਾਸ਼ ਕੌਰ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪਟਿਆਲਾ ਡਿਸਟ੍ਰਿਕਟ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਸਿੰਘ ਰਾਵਤ,ਡਾ ਆਸਾ ਸਿੰਘ,ਵਾਈਸ ਪ੍ਰਿੰਸੀਪਲ ਪੰਕਜ ਕੋਸ਼ਿਲ, ਜਸਦੇਵ ਸਿੰਘ ਡੀਪੀਈ ਤੇ ਜਸਪ੍ਰੀਤ ਸਿੰਘ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ

ਸਨ।