Patiala: ਸਰਕਾਰੀ ਬਿਕਰਮ ਕਾਲਜ ਵਿਖੇ ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਦਾ ਆਯੋਜਨ
January 25, 2026 - PatialaPolitics
Patiala: ਸਰਕਾਰੀ ਬਿਕਰਮ ਕਾਲਜ ਵਿਖੇ ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਦਾ ਆਯੋਜਨ

ਪਟਿਆਲਾ, 25 ਜਨਵਰੀ:
ਮੁੱਖ ਚੋਣ ਅਫਸਰ ਪੰਜਾਬ ਅਤੇ ਜ਼ਿਲਾ ਚੋਣ ਅਫਸਰ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਪੱਧਰੀ ਵੋਟਰ ਦਿਵਸ ਸਮਾਗਮ ਸ਼ਹੀਦ ਭਗਤ ਸਿੰਘ ਹਾਲ, ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿਖੇ ਮਨਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸਮਤ ਵਿਜੈ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਆਪਣੇ ਸੰਬੋਧਨ ਵਿੱਚ ਉਹਨਾਂ ਨੇ ਸਾਰੇ ਯੋਗ ਵੋਟਰਾਂ ਨੂੰ ਬਿਨਾਂ ਕਿਸੇ ਡਰ ਭੇਦਭਾਵ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਯੋਗ ਵੋਟਰਾਂ ਨੂੰ ਆਪਣ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਅਪੀਲ ਕੀਤੀ, ਉਹਨਾਂ ਨੇ ਕਿਹਾ ਕਿ ਦੇਸ਼ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਸਾਰੇ ਜਿੰਮੇਵਾਰ ਨਾਗਰਿਕ ਵੋਟਰ ਬਣ ਕੇ ਵੱਧ ਤੋਂ ਵੱਧ ਮਤਦਾਨ ਕਰਨ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਐਸ ਡੀ ਐਮ ਪਟਿਆਲਾ ਹਰਜੋਤ ਕੌਰ ਨੇ ਆਪਣੇ ਸੰਬੋਧਨ ਵਿੱਚ ਲੋਕਤੰਤਰ ਦੀ ਮਜ਼ਬੂਤੀ ਲਈ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਚੋਣ ਕਮਿਸ਼ਨ ਵਲੋਂ ਜਾਰੀ ਐਪਸ ਅਤੇ ਇੰਨਾਂ ਦੇ ਮਹੱਤਵ ਬਾਰੇ ਦੱਸਿਆ। ਇਸ ਮੌਕੇ 18-19 ਸਾਲ ਦੇ ਨਵੇ ਨੌਜਵਾਨ ਵੋਟਰਾਂ ਨੂੰ ਵੋਟਰ ਕਾਰਡ ਵੰਡੇ ਗਏ ।
ਜਿਲ੍ਹਾ ਸਵੀਪ ਨੋਡਲ ਅਫਸਰ, ਸਵਿੰਦਰ ਸਿੰਘ ਰੇਖੀ ਨੇ ਰਾਸ਼ਟਰੀ ਵੋਟਰ ਦਿਵਸ ਮੌਕੇ ਹਾਜ਼ਰੀਨ ਅਤੇ ਪਤਵੰਤਿਆਂ ਨੂੰ ਵੋਟਰ ਸਹੁੰ ਚੁਕਾਈ।
ਇਸ ਮੌਕੇ ਮਹਿੰਦਰਾ ਕਾਲਜ ਦੇ ਵਿਦਿਆਰਥੀ ਸਮਾਗਮ ਵਿੱਚ ਵੋਟਰ ਜਾਗਰੂਕਤਾ ਵਿਸ਼ੇ ਉੱਪਰ ਇੱਕ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ । ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਸਮਾਗਮ ਵਿੱਚ ਵੋਟਰ ਜਾਗਰੂਕਤਾ ਸਬੰਧੀ ਕਵਿਤਾ , ਭਾਸ਼ਣ ,ਇੰਟਰ ਸਕੂਲ /ਕਾਲਜ ਪੇਟਿੰਗ ਮੁਕਾਬਲੇ ਵਿੱਚ ਭਾਗ ਲਿਆ । ਸਰਕਾਰੀ ਸਟੇਟ ਕਾਲਜ ਅਤੇ ਬਿਕਰਮ ਕਾਲਜ ਦੇ ਵਿਦਿਆਰਥੀਆਂ ਵੱਲੋਂ ਰਾਸਟਰੀ ਗਇਣ ਪੇਸ਼ ਕੀਤਾ ਗਿਆ। ਇਸ ਮੌਕੇ ਸਰਵੋਤਮ ਈ.ਆਰ.ਓ. ਕਨੂੰ ਗਰਗ, ਪੀ.ਸੀ.ਐਸ., ਈ.ਆਰ.ਓ. 109-ਨਾਭਾ-ਕਮ- ਐਸ.ਡੀ.ਐਮ. ਨਾਭਾ, ਸਰਵੋਤਮ ਨੋਡਲ ਅਫਸਰ ਸ਼੍ਰੀ ਨਰਿੰਦਰ ਸਿੰਘ ਢੀਂਡਸਾ, ਸਰਵੋਤਮ ਬੂਥ ਲੈਵਲ ਅਫਸਰ ਸ਼੍ਰੀ ਅਕਾਸ਼ਇੰਦਰ ਸਿੰਘ, ਹਲਕਾ 116-ਸਮਾਣਾ ਨੂੰ ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।। ਸਾਲ 2025 ਦੌਰਾਨ ਵੋਟਰ ਜਾਗਰੂਕਤਾ ਨਾਲ਼ ਸਬੰਧਤ ਵਧੀਆ ਗਤੀਵਿਧੀਆਂ ਕਰਨ ਵਾਲ਼ੇ ਅਧਿਕਾਰੀ/ਕਰਮਚਾਰੀਆਂ ਨੂੰ ਜਿਲ੍ਹਾ ਚੋਣ ਅਫਸਰ ਜੀ ਵੱਲੋਂ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਰਕਾਰੀ ਬਿਕਰਮ ਕਾਲਜ ਫਾਰ ਕਾਮਰਸ ਦੇ ਪ੍ਰੋ. ਵਿਵੇਕ ਪ੍ਰੋ. ਰਿਤੁ ਕਪੂਰ ਅਤੇ ਪ੍ਰੋ. ਰਜਨੀ ਬਾਲਾ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਮੌਕੇ ਤੇ ਸ਼੍ਰੀ ਵਿਜੈ ਕੁਮਾਰ ਚੌਧਰੀ, ਚੋਣ ਤਹਿਸੀਲਦਾਰ, ਪਟਿਆਲਾ,ਸ਼੍ਰੀ ਮੋਹਿਤ ਕੌਸ਼ਲ ਸਹਾਇਕ ਸਵੀਪ ਨੋਡਲ ਅਫਸਰ, ਸ਼੍ਰੀ ਰੁਪਿੰਦਰ ਸਿੰਘ ਗੁਰਪ੍ਰੀਤ ਸਿੰਘ ਸੁਸ਼ੀਲ ਸ਼ਰਮਾ, ਜ਼ਿਲਾ ਸਵੀਪ ਆਈਕੌਣ ਜਗਵਿੰਦਰ ਸਿੰਘ ,ਜਗਦੀਪ ਸਿੰਘ , ਆਈ ਟੀ ਆਈ ਤੋਂ ਜਗਦੀਪ ਜੋਸ਼ੀ, ਪਟਿਆਲ਼ਾ ਰੂਰਲ ਤੋਂ ਸਤਬੀਰ ਸਿੰਘ ਗਿੱਲ , ਡੀ ਸੀ ਆਫਿਸ ਤੋਂ ਤੇਜ਼ ਪਰਕਾਸ਼, ਪਾਰਸ, ਰਮਣੀਕ ਪਟਿਆਲਾ ਆਦਿ ਹਾਜ਼ਰ ਸਨ।
