Patiala: ਹਰਪਾਲ ਜੁਨੇਜਾ ਨੂੰ ਚੇਅਰਮੈਨ ਲਾਗਾਉਂਣਾ ਪਟਿਆਲਾ ਲਈ ਵਰਦਾਨ – ਜੱਗੀ, ਅਹੂਜਾ 

January 25, 2026 - PatialaPolitics

Patiala: ਹਰਪਾਲ ਜੁਨੇਜਾ ਨੂੰ ਚੇਅਰਮੈਨ ਲਾਗਾਉਂਣਾ ਪਟਿਆਲਾ ਲਈ ਵਰਦਾਨ – ਜੱਗੀ, ਅਹੂਜਾ

ਪਟਿਆਲਾ 25 ਜਨਵਰੀ:

 

ਅੱਜ ਪਟਿਆਲਾ ਸ਼ਹਿਰ ਦਾ ਬਹੁਤ ਹੀ ਖੂਬਸੂਰਤ ਬਾਰਾਂ ਦਰੀ ਵਜੋਂ ਜਾਂਣੇ ਜਾਂਦੇ ਬਾਗ ਵਿਚ ਰੋਜਾਨਾ ਸੈਰ ਕਰਨ ਵਾਲੇ ਪਟਿਆਲਾ ਸ਼ਹਿਰ ਦੇ ਸਤਿਕਾਰ ਯੋਗ ਸਖ਼ਸ਼ੀਅਤਾਂ ਵਿੱਚੋ ਜੱਗੀ ਜੀ, ਸ਼੍ਰੀ ਅਹੂਜਾ ਜੀ ਨਾਲ ਜੁੜੇ 20-22 ਮੋਰਨਿੰਗ ਗਰੁੱਪ ਨੇ ਨਵੇਂ ਚੁਣੇ ਪੀ ਆਰ ਟੀ ਸੀ ਦੇ ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਜੀ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ | ਇਸ ਦੌਰਾਨ ਜੱਗੀ ਗਰੁੱਪ ਅਤੇ ਅਹੂਜਾ ਗਰੁੱਪ ਦੇ ਸਾਰੇ ਮੇਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ , ਪੰਜਾਬ ਦੇ ਮੁਖ ਮੰਤਰੀ ਸ੍ਰ , ਭਗਵੰਤ ਸਿੰਘ ਮਾਨ ਜੀ , ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੌਦੀਆ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰਪਾਲ ਜਨੇਜਾ ਨੂੰ ਮਾਣ ਸਤਿਕਾਰ ਦੇਣ ਨਾਲ ਪਟਿਆਲਾ ਜਿਲੇ ਵਿਚ 2027 ਵਿਚ ਹੋਣ ਜਾ ਰਹੀਆਂ ਚੌਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਲਾਭ ਮਿਲੇਗਾ | ਇਸ ਮੌਕੇ ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਨੇ ਕਿਹਾ ਕੇ ਮੈਂ ਅਤੇ ਮੇਰੇ ਪਿਤਾ ਸ਼੍ਰੀ ਭਗਵਾਨ ਦਾਸ ਜੁਨੇਜਾ ਜੀ ਹਮੇਸ਼ਾ ਹੀ ਕੁਦਰਤ ਦੀ ਸਾਂਭ ਸੰਭਾਲ ਅਤੇ ਜੀਵ ਜੰਤੂਆਂ ਦੀ ਦੇਖ ਰੇਖ ਕਰਦੇ ਰਹਿੰਦੇ ਹਾ| ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਸਮਾਜ ਭਲਾਈ ਦੇ ਕੰਮ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਹਰ ਸਮੇ ਹਾਜਰ ਹਾ|

ਇਸ ਮੌਕੇ ਹਰ ਵਾਤਾਵਰਨ ਪ੍ਰੇਮੀ ਨੇ ਹਰਪਾਲ ਜੁਨੇਜਾ ਜੀ ਨੂੰ ਨਵੀ ਜਿੰਮੇਵਾਰੀ ਮਿਲਣ ਤੇ ਆਮ ਆਦਮੀ ਦੀ ਸਮੁੱਚੀ ਲੀਡਰ ਸ਼ਿਪ ਦਾ ਧੰਨਵਾਦ ਕੀਤਾ | ਹਰਪਾਲ ਜੁਨੇਜਾ ਜੀ ਦੀ ਪੂਰੀ ਟੀਮ ਅਤੇ ਜੱਗੀ ਗਰੁੱਪ , ਅਹੂਜਾ ਗਰੁੱਪ ਤੌ ਇਲਾਵਾ ਸ਼ਹਿਰ ਨਿਵਾਸੀ ਹਾਜਰ ਸਨ