Patiala News: ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵੱਲੋਂ ਪਟਿਆਲਾ ਜੇਲ੍ਹ ਦਾ ਦੌਰਾ
January 29, 2026 - PatialaPolitics
Patiala News: ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵੱਲੋਂ ਪਟਿਆਲਾ ਜੇਲ੍ਹ ਦਾ ਦੌਰਾ

-ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਮੈਂਬਰ ਵਿਧਾਇਕਾਂ ਵੱਲੋਂ ਕੇਂਦਰੀ ਜੇਲ੍ਹ ਦਾ ਜਾਇਜ਼ਾ
ਪਟਿਆਲਾ, 29 ਜਨਵਰੀ:
ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਨੇ ਕੇਂਦਰੀ ਜ੍ਹੇਲ ਪਟਿਆਲਾ ਦਾ ਦੌਰਾ ਕੀਤਾ। ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠਲੀ ਇਸ ਕਮੇਟੀ ਦਾ ਇੱਥੇ ਪੁੱਜਣ ‘ਤੇ ਜੇਲ੍ਹ ਵਿਭਾਗ ਦੇ ਸਕੱਤਰ-ਆਈ.ਜੀ. ਜੇਲ੍ਹਾ ਮੁਹੰਮਦ ਤਇਅਬ, ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਅਤੇ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਸਵਾਗਤ ਕੀਤਾ।
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਪੁੱਜੇ ਬਾਕੀ ਮੈਂਬਰਾਂ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਇੰਜ. ਅਮਿਤ ਰਤਨ ਕੋਟਫੱਤਾ, ਦਲਬੀਰ ਸਿੰਘ ਟੌਂਗ, ਕੁਲਦੀਪ ਸਿੰਘ ਢਿੱਲੋਂ ਅਤੇ ਜੰਗੀ ਲਾਲ ਮਹਾਜਨ ਨੇ ਇੱਥੇ ਸਰਕਟ ਹਾਊਸ ਵਿਖੇ ਮੀਟਿੰਗ ਕਰਕੇ ਜੇਲ੍ਹ ਵਿਭਾਗ ਨਾਲ ਸਬੰਧਤ ਆਸ਼ਵਾਸਨ ਸਬੰਧੀ ਅਤੇ ਜੇਲ੍ਹਾਂ ਨਾਲ ਸਬੰਧਤ ਵੱਖ-ਵੱਖ ਮਸਲੇ ਵਿਚਾਰੇ। ਇਸ ਮੌਕੇ ਅਧਿਕਾਰੀ ਵਧੀਕ ਸੁਪਰਡੈਂਟ ਹਰਚਰਨ ਸਿੰਘ ਗਿੱਲ, ਜੈਦੀਪ ਸਿੰਘ ਤੇ ਅਰਪਨਜੋਤ ਸਿੰਘ ਰਹਿਲ ਵੀ ਮੌਜੂਦ ਸਨ।
ਪਟਿਆਲਾ ਕੇਂਦਰੀ ਜੇਲ੍ਹ ਦਾ ਦੌਰਾ ਕਰਦਿਆਂ ਸਭਾਪਤੀ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਸਮੇਤ ਬਾਕੀ ਮੈਂਬਰਾਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਇੰਜ. ਅਮਿਤ ਰਤਨ ਕੋਟਫੱਤਾ, ਦਲਬੀਰ ਸਿੰਘ ਟੌਂਗ ਅਤੇ ਕੁਲਦੀਪ ਸਿੰਘ ਢਿੱਲੋਂ ਨੇ ਜੇਲ੍ਹ ਅੰਦਰ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਤੇ ਖਾਣੇ ਦਾ ਜਾਇਜ਼ਾ ਲੈਂਦਿਆਂ ਜੇਲ੍ਹ ਦੀ ਫੈਕਟਰੀ, ਕਰੈੱਚ੍ਹ ਸਮੇਤ ਵੱਖ-ਵੱਖ ਬੈਰਕਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਤੋਂ ਜੇਲ੍ਹ ਦੀ ਨਫ਼ਰੀ, ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਬਾਬਤ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਜੇਲ੍ਹ ਦੇ ਬੰਦੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ, ਜਿਸ ‘ਤੇ ਕਮੇਟੀ ਮੈਂਬਰਾਂ ਨੇ ਬੰਦੀਆਂ ਨੂੰ ਆਪਣੇ ਆਪ ਨੂੰ ਸੁਧਾਰਨ ਲਈ ਮਿਲੇ ਮੌਕੇ ਦਾ ਲਾਭ ਉਠਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਜਾਣੇ-ਅਣਜਾਣੇ ਵਿੱਚ ਹੋਈ ਗਲਤੀ ਕਰਕੇ ਜੇਕਰ ਬੰਦੀਆਂ ਨੂੰ ਜੇਲ੍ਹ ਆਉਣਾ ਪੈ ਗਿਆ ਹੈ ਤਾਂ ਇਸ ਲਈ ਆਪਣੇ ਬਾਕੀ ਦੇ ਜੀਵਨ ਵਿੱਚ ਸਮਾਜ ਵਿੱਚ ਮੁੜ ਜਾ ਕੇ ਚੰਗੇ ਆਚਰਨ ਵਾਲਾ ਜੀਵਨ ਜਿਉਣ ਦੀ ਜਾਂਚ ਸਿੱਖਣੀ ਚਾਹੀਦੀ ਹੈ। ਉਨ੍ਹਾਂ ਨੇ ਜੇਲ੍ਹ ਵਿੱਚ ਬੰਦੀਆਂ ਨੂੰ ਹੱਥੀਂ ਕੰਮ ਸਮੇਤ ਚੰਗੀਆਂ ਆਦਤਾਂ ਸਿਖਾਉਣ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਦੌਰਾਨ ਐਸ.ਡੀ.ਐਮ ਪਟਿਆਲਾ ਹਰਜੋਤ ਕੌਰ ਮਾਵੀ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਐਸ.ਪੀ ਜਸਬੀਰ ਸਿੰਘ, ਡੀ.ਐਸ.ਪੀ. ਜੰਗਜੀਤ ਸਿੰਘ ਰੰਧਾਵਾ, ਵਿਧਾਨ ਸਭਾ ਦੇ ਉਪ ਸਕੱਤਰ ਅਮਰਜੀਤ ਕੌਰ, ਸੁਪਰਡੈਂਟ ਮਨਦੀਪ ਕੌਰ ਤੇ ਕਮੇਟੀ ਸਹਾਇਕ ਸੰਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
