Patiala News: ਪਟਿਆਲਾ ਕੈਨਲ ਕਲੱਬ ਦੇ 64ਵੇਂ ਤੇ 65ਵੇਂ ਆਲ ਬਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਨੇ ਮੇਲਾ ਲੁੱਟਿਆ

February 15, 2026 - PatialaPolitics

Patiala News: ਪਟਿਆਲਾ ਕੈਨਲ ਕਲੱਬ ਦੇ 64ਵੇਂ ਤੇ 65ਵੇਂ ਆਲ ਬਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਨੇ ਮੇਲਾ ਲੁੱਟਿਆ

-ਸ਼ੋਅ ਵਿਚ ਪੰਜਾਬ ਸਮੇਤ ਦੇਸ਼ ਭਰ ਤੋਂ ਲਗਭਗ 32 ਨਸਲਾਂ ਦੇ 233 ਕੁੱਤਿਆਂ ਨੇ ਹਿੱਸਾ ਲਿਆ

 

-ਡਾਬਰਮੈਨ, ਅਫਗਾਨ ਹਾਉਂਡ, ਬਾਕਸਰ, ਰੋਟ ਵਿਲਰ, ਲੈਬਰੇਡਾਰ, ਬੀਗਲ, ਜੀ.ਐਸ.ਡੀ ਸਾਈਬੇਰੀਅਨ ਹਸਕੀ, ਕੈਰਾਵਨ ਹਾਉਂਡ, ਰਾਜ ਪਾਲਯਨ, ਬਿਚੋਨ ਫਰਾਈਜਮ ਡੱਚ ਸ਼ੰਡ (ਵਾਇਰ ਹੇਅਰਡ) ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ

 

ਪਟਿਆਲਾ, 15 ਫਰਵਰੀ:

 

ਪਟਿਆਲਾ ਹੈਰੀਟੇਜ ਫੈਸਟੀਵਲ-2026 ਦੇ ਚੌਥੇ ਦਿਨ ਅੱਜ ਇੱਥੇ ਪੋਲੋ ਗਰਾਊਂਡ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਪਟਿਆਲਾ ਕੈਨਲ ਕਲੱਬ ਦੇ 64ਵੇਂ ਤੇ 65ਵੇਂ ਆਲ ਬਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਨੇ ਮੇਲਾ ਲੁੱਟਿਆ। ਇਸ ਸ਼ੋਅ ਵਿਚ ਲਗਭਗ 32 ਨਸਲਾਂ ਦੇ 233 ਕੁੱਤਿਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਡੌਬਰਮੈਨ ਨਸਲ ਦੇ 26, ਪੋਮੇਰੀਅਨ ਦੇ 16, ਜਰਮਨ ਸ਼ੈਫਰਡ ਨਸਲ ਦੇ 25, ਲੈਬ ਨਸਲ ਦੇ 22, ਗੋਲਡਨ ਰਿਟਰੀਵਰ ਦੇ 18 ਅਤੇ ਬੀਗਲ ਨਸਲ ਦੇ 15 ਕੁੱਤੇ ਵੀ ਸ਼ਾਮਲ ਸਨ।

 

ਇਸ ਦੌਰਾਨ ਵਿਸ਼ੇਸ਼ ਤੌਰ ਉਤੇ ਪਟਿਆਲਾ ਦੇ ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ ਅਵਤਾਰ ਸਿੰਘ, ਲੁਧਿਆਣਾ ਦੇ ਵਧੀਕ ਜ਼ਿਲ੍ਹਾ ਤੇ ਸ਼ੈਸ਼ਨਜ ਗੁਰਪ੍ਰਤਾਪ ਸਿੰਘ, ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਤੇ ਐਸ.ਡੀ.ਐਮ ਹਰਜੋਤ ਕੌਰ ਮਾਵੀ ਸਮੇਤ ਕੌਮੀ ਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਡੌਗ ਸ਼ੌਅ ਦੇ ਜੱਜ ਵੀ ਸ਼ਾਮਲ ਹੋਏ।

 

ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਪਟਿਆਲਾ ਕੈਨਲ ਕਲੱਬ ਪਿਛਲੇ 35 ਸਾਲਾਂ ਤੋਂ ਲਗਾਤਾਰ ਹਰ ਸਾਲ ਇਹ ਸ਼ੋਅ ਕਰਵਾ ਰਿਹਾ ਹੈ, ਇਹਨਾਂ 65 ਆਲ ਬਰੀਡ ਸ਼ੋਅ ਤੋਂ ਇਲਾਵਾ ਪਟਿਆਲਾ ਕੈਨਲ ਕਲੱਬ ਵੱਲੋਂ ਹੁਣ ਤੱਕ ਪੰਜ ਜੀ.ਐਸ.ਡੀ. ਸਪੈਸ਼ਲਟੀ ਸ਼ੋਅ ਜਿਹਨ੍ਹਾਂ ਵਿੱਚ ਇੱਕ ਦਿਨ-ਰਾਤ ਦਾ ਸ਼ੋਅ ਵੀ ਕਰਵਾਏ ਗਏ ਸਨ ਜਿਹੜੇ ਕਿ ਅੰਤਰ ਰਾਸ਼ਟਰੀ ਪਧੱਰ ਜੱਜਾਂ ਵੱਲੋਂ ਜੱਜ ਕੀਤੇ ਗਏ ਸਨ।

 

ਜਿਕਰਯੋਗ ਹੈ ਕਿ ਕੈਨਲ ਕਲੱਬ ਆਫ ਇੰਡੀਆ ਦੁਆਰਾ ਪਟਿਆਲਾ ਕੈਨਲ ਕਲੱਬ ਨੂੰ ਉਨ੍ਹਾਂ ਨੋਡਲ ਕਲੱਬਾਂ ਵਿਚ ਚੁਣਿਆ ਗਿਆ ਹੈ ਜਿੱਥੇ ਦੇਸ਼ ਭਰ ਦੇ ਸ਼ੋਆਂ ਵਿਚ ਦੀ ਡੌਗ ਆਫ਼ ਦੀ ਈਅਰ, ਰਿਜ਼ਰਵ ਡੌਗ ਆਫ਼ ਈਅਰ, ਬੈਸਟ ਪੱਪੀ ਆਫ਼ ਦਾ ਈਅਰ ਅਤੇ ਬੈਸਟ ਬਰੀਡ ਇਨ ਇੰਡੀਆ ਡੌਗ ਆਫ਼ ਦਾ ਈਅਰ ਚੁਣਨ ਵਾਸਤੇ ਨੰਬਰ ਦਿੱਤੇ ਜਾਂਦੇ ਹਨ।ਪਟਿਆਲਾ ਦੇ ਪੋਲੋ ਗਰਾਊਂਡ ਵਿਚ ਕਰਵਾਏ ਗਏ ਇਸ ਸ਼ੋਅ ਨੂੰ ਜੱਜ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਜੱਜ ਦਿੱਲੀ ਤੋਂ ਅੰਜਲੀ ਵੈਦ ਤੇ ਕੋਇੰਬਟੂਰ ਤੋਂ ਐਸ. ਕ੍ਰਿਸ਼ਨਾਮੂਰਤੀ ਆਏ ਹੋਏ ਸਨ।

 

ਇਸ ਸ਼ੋਅ ਵਿਚ ਪੰਜਾਬ ਤੋਂ ਇਲਾਵਾ ਦੇਸ਼ ਭਰ ਤੋਂ ਜਿਵੇਂ ਕਿ, ਕੰਨਿਆ ਕੁਮਾਰੀ, ਕੋਇੰਬਟੋਰ, ਚੇਨਈ, ਹੈਦਰਾਬਾਦ, ਕਲਕੱਤਾ, ਦਿੱਲੀ, ਹਰਿਆਣਾ, ਗੁਜਰਾਤ ਅਤੇ ਹੋਰ ਰਾਜਾਂ ਤੋਂ ਕੁੱਤਿਆਂ ਦੇ ਮਾਲਕ ਆਪਣੇ ਪਾਲੇ ਹੋਏ ਕੁੱਤੇ ਲੈਕੇ ਪੁੱਜੇ ਹੋਏ ਸਨ। ਇਸ ਸ਼ੋਅ ਵਿਚ ਡਾਬਰਮੈਨ, ਅਫਗਾਨ ਹਾਉਂਡ, ਬਾਕਸਰ, ਰੋਟ ਵਿਲਰ, ਲੈਬਰੇਡਾਰ, ਬੀਗਲ, ਜੀ.ਐਸ.ਡੀ. ਸਾਈਬੇਰੀਅਨ ਹਸਕੀ, ਕੈਰਾਵਨ ਹਾਉਂਡ, ਰਾਜ ਪਾਲਯਨ ਤੇ ਬਿਚੋਨ ਫਰਾਈਜਮ ਡੱਚ ਸ਼ੰਡ (ਵਾਇਰ ਹੇਅਰਡ)ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਸ਼ੋਅ ਲਈ ਇੱਕ ਸੁੰਦਰ ਸੋਵੀਨੀਅਰ ਵੀ ਜਾਰੀ ਕੀਤਾ ਗਿਆ।